Close

PHSC Director Dr. Anil Goyal attended the second day of “Internal Assessment Training”.

Publish Date : 19/02/2025
PHSC Director Dr. Anil Goyal attended the second day of

ਪੀ ਐਚ ਐਸ ਸੀ ਡਾਇਰੈਕਟਰ ਡਾ. ਅਨਿਲ ਗੋਇਲ ਨੇ “ਅੰਦਰੂਨੀ ਮੁਲਾਂਕਣ ਸਿਖਲਾਈ” ਦੇ ਦੂਜੇ ਦਿਨ ਕੀਤੀ ਸ਼ਿਰਕਤ

ਰੂਪਨਗਰ, 19 ਫ਼ਰਵਰੀ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤੇ ਸਿਵਲ ਹਸਪਤਾਲ ਰੂਪਨਗਰ ਵਿਖੇ “ਅੰਦਰੂਨੀ ਮੁਲਾਂਕਣ ਸਿਖਲਾਈ” ਦੇ ਦੂਜੇ ਦਿਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਅਨਿਲ ਗੋਇਲ ਨੇ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਅਨਿਲ ਗੋਇਲ ਨੇ ਕਿਹਾ ਕਿ ਇਸ ਸਿਖਲਾਈ ਦਾ ਉਦੇਸ਼ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਗੁਣਵੱਤਾ ਅਤੇ ਮਿਆਰੀ ਸੇਵਾਵਾਂ ਨੂੰ ਸੁਧਾਰਣ ਲਈ ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਨੂੰ ਆਧੁਨਿਕ ਮੁਲਾਂਕਣ ਤਕਨੀਕਾਂ ਨਾਲ ਜਾਣੂ ਕਰਵਾਉਣਾ ਹੈ।

ਉਨ੍ਹਾਂ ਕਿਹਾ ਕਿ “ਗੁਣਵੱਤਾ ਮੁਲਾਂਕਣ” ਸਿਹਤ ਪ੍ਰਣਾਲੀ ਦੀ ਮਜਬੂਤੀ ਲਈ ਬਹੁਤ ਜ਼ਰੂਰੀ ਹੈ। ਇਹ ਨਿਰੀਖਣ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਟੈਂਡਰਡ (ਐਨ.ਕਿਊ. ਏ.ਐਸ), ਲਕਸ਼ੇ ਅਤੇ ਕਾਇਆਕਲਪ ਦੇ ਤਹਿਤ ਮਿਆਰੀ ਸਿਹਤ ਸੇਵਾਵਾਂ ਦੀ ਪੂਰੀ ਜਾਂਚ ਅਤੇ ਸੁਧਾਰ ਲਈ ਸਾਰੇ ਅਧਿਕਾਰੀ ਅਤੇ ਕਰਮਚਾਰੀਆ ਦੀ ਬਰਾਬਰ ਦੀ ਭਾਗੀਦਾਰੀ ਹੈ।

ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਸਿਹਤ ਕਰਮਚਾਰੀਆਂ ਨੂੰ ਉੱਚੀ-ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ, ਜਿਸ ਨਾਲ ਮਰੀਜ਼ਾਂ ਦੀ ਸੰਤੁਸ਼ਟੀ ਅਤੇ ਉਨ੍ਹਾਂ ਦੀ ਸੰਭਾਲ ਹੋਰ ਬਿਹਤਰ ਹੋ ਸਕੇਗੀ। ਇਸ ਟ੍ਰੇਨਿੰਗ ਤਹਿਤ ਸਿਹਤ ਕੇਦਰਾਂ ਤੇ ਹਰੇਕ ਪ੍ਰੋਗਰਾਮ ਦੇ ਰਜਿਸਟਰ/ਰਿਕਾਰਡ ਪੂਰਾ ਕੀਤਾ ਜਾਵੇ। ਇਸ ਟ੍ਰੇਨਿੰਗ ਵਿੱਚ ਦੱਸਿਆ ਗਿਆ ਕਿ ਹਸਪਤਾਲ ਦੇ ਬਾਹਰਲੀ ਚਾਰ ਦਵਾਰੀ ਤੇ ਸਿਹਤ ਵਿਭਾਗ ਦੀਆਂ ਸਕੀਮਾਂ ਨੂੰ ਦਰਸਾਉਂਦੇ ਹੋਏ ਵਾਲ ਪੇਂਟਿੰਗਸ ਹੋਣੀਆਂ ਚਾਹੀਦੀਆਂ ਹਨ। ਗੱਡੀਆਂ ਹਮੇਸ਼ਾ ਪਾਰਕਿੰਗ ਵਿੱਚ ਹੀ ਖੜੀਆਂ ਹੋਣੀਆਂ ਚਾਹੀਦੀਆਂ ਹਨ। ਜਿੱਥੇ ਹਸਪਤਾਲ ਵਿੱਚ ਪਰਚੀ ਕੱਟੀ ਜਾਂਦੀ ਹੈ ਉੱਥੇ ਮਰੀਜਾਂ ਦੀਆ ਲਾਈਨਾਂ ਬਣੀਆਂ ਹੋਣ ਅਤੇ ਗਰਭਵਤੀ ਔਰਤਾਂ, ਸੀਨੀਅਰ ਸਿਟੀਜਨ ਅਤੇ ਵਿਕਲਾਂਗਾ ਲਈ ਅਲੱਗ ਲਾਈਨ ਹੋਣੀ ਚਾਹੀਦੀ ਹੈ।

ਉੱਥੇ ਸਿਟੀਜਨ ਚਾਰਟ, ਹਸਪਤਾਲ ਵਿੱਚ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਦਾ ਵੇਰਵਾ, ਸਟਾਫ ਦਾ ਵੇਰਵਾ ਤੇ ਉਨ੍ਹਾਂ ਦਾ ਕਮਰਾ ਨੰਬਰ ਲਿਖਿਆ ਹੋਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲ ਦੇ ਕੂੜਾ ਪ੍ਰਬੰਧਨ ਦਾ ਯੋਗ ਪ੍ਰਬੰਧ ਕੀਤਾ ਜਾਵੇ। ਹਸਪਤਾਲਾਂ ਵਿੱਚ ਜੋ ਮਰੀਜ਼ਾਂ ਨੂੰ ਖਾਣਾ ਦਿੱਤਾ ਜਾਂਦਾ ਹੈ ਉਸ ਦੀ ਗੁਣਵੱਤਾ ਮਾਪਦੰਡਾਂ ਦੇ ਅਨੁਸਾਰ ਵਧੀਆ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਵਧੀਆ ਹਰਬਲ ਗਾਰਡਨ ਬਣਾਇਆ ਜਾਵੇ।

ਇਸ ਨਿਰੀਖਣ ਦੌਰਾਨ ਸਿਹਤ ਕੇਂਦਰਾਂ ਦੀ ਆਧੁਨਿਕ ਮੁਲਾਂਕਣ, ਪ੍ਰਕਿਰਿਆ, ਦਸਤਾਵੇਜ਼ੀਕਰਨ, ਫੀਡਬੈਕ ਪ੍ਰਬੰਧਨ, ਰਿਪੋਰਟਿੰਗ ਅਤੇ ਸੁਧਾਰ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਨ.ਕਿਊ. ਏ.ਐਸ ਵਿੱਚ ਜ਼ਿਲ੍ਹੇ ਦੀ ਵਧੀਆ ਕਾਰਗੁਜ਼ਾਰੀ ਲਈ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ, ਮਾਈਕਰੋਬੋਲਜਿਸਟ ਡਾ. ਡੋਰੀਆ ਬੱਗਾ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ ਨੂੰ ਸਨਮਾਨਿਤ ਵੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮਾਰਚ 2025 ਤੱਕ ਸਾਰੇ ਆਯੂਸ਼ਮਾਨ ਅਰੋਗਿਆ ਕੇਂਦਰ ਚੈੱਕ ਕੀਤੇ ਜਾਣੇ ਹਨ। ਮੁਲਾਂਕਣ ਪ੍ਰਕਿਰਿਆ ਸਿਹਤ ਸੇਵਾਵਾਂ ਦੀ ਗੁਣਵੱਤਾ ਬਿਹਤਰ ਕਰਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਏਗੀ। ਉਨ੍ਹਾਂ ਕਿਹਾ ਕਿ ਸਕੋਰਿੰਗ ਲਈ ਗਾਈਡਲਾਈਨਾ ਅਨੁਸਾਰ ਹਰੇਕ ਪੁਆਇੰਟ ਨੂੰ ਪੂਰਾ ਕੀਤਾ ਜਾਵੇ।

ਇਸ ਸਿਖ਼ਲਾਈ ਦੌਰਾਨ ਰਾਜ ਪੱਧਰ ਤੋਂ ਇੰਸਪੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਵਿਕਰਾਂਤ ਨਾਗਰਾ, ਸ਼੍ਰੀਮਤੀ ਸਨੇਹ ਲਤਾ ਅਤੇ ਅਸਿਸਟੈਂਟ ਹੋਸਪਿਟਲ ਸ਼੍ਰੀ ਨਿਤਿਆ ਕੁਮਾਰ, ਵੀ ਹਾਜ਼ਰ ਸਨ। ਇਸ ਕੈਂਪ ਦੌਰਾਨ ਮੈਡੀਕਲ ਅਫਸਰ, ਐਸ.ਆਈਜ, ਫਾਰਮੇਸੀ ਅਫਸਰ, ਬਲਾਕ ਐਕਸਟੈਂਸ਼ਨ ਐਜੂਕੇਟਰ, ਏ.ਐਨ.ਐਮਜ, ਸਟਾਫ ਨਰਸਿਜ, ਰੇਡੀਓਗ੍ਰਾਫਰ, ਸੀ.ਐਚ. ਓਜ, ਐਮ ਪੀ ਐਚ ਮੇਲ , ਏ.ਐਮ.ਓ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਮਿਆਰੀ ਚੈਕਲਿਸਟ, ਆਨ-ਸਾਈਟ ਮੁਲਾਂਕਨ ਅਤੇ ਐਕਸ਼ਨ ਪਲਾਨ ਤਿਆਰ ਕਰਨ ਦੀ ਪ੍ਰਕਿਰਿਆ ਸਿਖਾਈ ਗਈ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ, ਐਸਐਮਓ ਸਿਵਲ ਹਸਪਤਾਲ ਡਾ. ਉਪਿੰਦਰ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ ਹਾਜਰ ਸਨ।