Close

People were rescued from different rain affected areas by the district administration

Publish Date : 09/07/2023
People were rescued from different rain affected areas by the district administration

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਬਾਰਿਸ਼ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਬਚਾਇਆ ਗਿਆ

ਰੂਪਨਗਰ ਤੋਂ ਚਮਕੌਰ ਸਾਹਿਬ ਦੇ ਰਸਤੇ ਵਿਚ 7 ਕਿਲੋਮੀਟਰ ਦੂਰ ਬੰਦੇ ਮਾਹਲਾਂ ਵਿਖੇ ਸੜਕ ਪਿਆ ਵੱਡਾ ਪਾੜ

* ਐਨ.ਡੀ.ਆਰ.ਐਫ ਟੀਮਾਂ ਦਾ ਲਿਆ ਜਾ ਰਿਹਾ ਹੈ ਸਹਿਯੋਗ

ਰੂਪਨਗਰ, 09 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੇ ਵਿਚ ਭਾਰੀ ਬਾਰਿਸ਼ ਕਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਹੜਾਂ ਵਰਗੇ ਹਾਲਾਤ ਬਣ ਗਏ ਹਨ ਉਨ੍ਹਾਂ ਇਲਾਕਿਆਂ ਵਿਚ ਪ੍ਰਸ਼ਾਸ਼ਨ ਵਲੋਂ ਲਗਾਤਾਰ ਬਚਾਅ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਇਨ੍ਹਾਂ ਵੱਖ-ਵੱਖ ਇਲਾਕਿਆਂ ਵਿਚੋਂ ਹੁਣ ਤੱਕ 758 ਵਿਅਕਤੀਆਂ ਨੂੰ ਬਚਾਇਆ ਗਿਆ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਮੁਹਿੰਮਾਂ ਵਿੱਚ ਐਨ.ਡੀ.ਆਰ.ਐਫ ਦੀਆਂ ਟੀਮਾਂ ਨੂੰ ਵੀ ਬੁਲਾ ਲਿਆ ਗਿਆ ਹੈ ਤੇ ਉਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਪ੍ਰਭਾਵਿਤ ਵਿਅਕਤੀਆਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਸਥਾਨਾਂ ਉਤੇ ਪਹੁੰਚਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਲੱਖੇਵਾਲ ਵਿੱਚੋ 8 ਵਿਅਕਤੀਆਂ ਨੂੰ, ਰੂਪਨਗਰ ਦੇ ਇਲਾਕੇ ਬੜਾ ਬੰਦੇ ਮਹਿਲ ਵਿੱਚੋ 200, ਬੜੀ ਹਵੇਲੀ ਵਿੱਚੋ 300, ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਵਿੱਚੋ 45, ਬੰਗਾਲਾ ਬਸਤੀ ਤੇ ਕੀਰਤਪੁਰ ਸਾਹਿਬ ਵਿੱਚੋ 21, ਮੋਰਿੰਡਾ ਸਹਿਰ ਵਿੱਚੋ 170 ਅਤੇ ਨੰਗਲ ਦੇ ਪਿੰਡ ਭੰਗਲ ਚੋ 2 ਦੁਬੇਟਾ ਵਿੱਚੋ 12 ਵਿਅਕਤੀਆਂ ਨੂੰ ਬਚਾ ਕੇ ਸੁਰੱਖਿਅਤ ਸਥਾਨਾਂ ‘ਤੇ ਲਿਜਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੂਪਨਗਰ ਤੋਂ ਚਮਕੌਰ ਸਾਹਿਬ ਦੇ ਰਸਤੇ ਵਿਚ 7 ਕਿਲੋਮੀਟਰ ਦੂਰ ਬੰਦੇ ਮਾਹਲਾਂ ਵਿਖੇ ਸੜਕ ਪਿਆ ਵੱਡਾ ਪਾੜ ਗਿਆ ਜਿਸ ਕਾਰਨ ਇਹ ਰਸਤਾ ਲੋਕਾਂ ਦੀ ਸੁਰੱਖਿਆ ਲਈ ਬੰਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਮੋਰਿੰਡਾ ਵਿਖੇ ਵੀ ਐਨ ਡੀ ਆਰ ਐਫ ਦੀਆਂ ਟੀਮਾਂ ਵਲੋਂ ਪ੍ਰਭਾਵਿਤ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਾਜ਼ੁਕ ਹਾਲਾਤ ਵਿਚੋਂ ਨਿਕਲਣ ਲਈ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ ਟੀਮਾਂ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿਸੇ ਵੀ ਐਮਰਜੈਂਸੀ ਹਲਾਤਾਂ ਵਿਚ 112 ਉਤੇ ਸੰਪਰਕ ਕਰ ਸੱਕਦੇ ਹਨ।