Close

Pension Schemes

Publish Date : 27/11/2018
Pension Schemes

Pension Benefit Press Note 27th November 2018

Office of District Public Relations Officer, Rupnagar

ਜ਼ਿਲ੍ਹੇ ਦੇ 56959 ਲੋੜਵੰਦ ਵਿਅਕਤੀਆਂ ਨੂੰ ਮੁਹਈਆ ਕਰਵਾਈ ਜਾਂਦੀ ਹੈ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਅਕਤੂਬਰ 2018 ਦੀ ਪੈਨਸ਼ਨ ਭੇਜੀ ਜਾ ਰਹੀ ਹੈ ਲਾਭਪਾਤਰੀਆਂ ਦੇ ਖਾਤਿਆਂ ਵਿਚ

ਰੂਪਨਗਰ, 27 ਨਵੰਬਰ – ਰਾਜ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਪੰਜਾਬ ਸਰਕਾਰ ਵਲੌਂ ਪੈਨਸ਼ਨ ਸਕੀਮ ਤਹਿਤ ਸੂਬੇ ਦੇ ਬਜੁਰਗਾਂ, ਵਿਧਵਾਂਵਾਂ , ਨਿਆਸਰਿਤ ਬਚਿੱਆਂ ਅਤੇ ਅਪੰਗ ਵਿਅਕਤੀਆ ਨੂੰ ਆਰਥਿਕ ਸਹਾਇਤਾ ਦੇ ਰੂਪ ਵਿੱਚ ਪੈਨਸ਼ਨ ਮੁਹੱਇਆ ਕਰਵਾਈ ਜਾਂਦੀ ਹੈ। ਇਸ ਪੈਨਸ਼ਨ ਸਕੀਮ ਤਹਿਤ ਜ਼ਿਲ੍ਹੇ ਦੇ 56959 ਬਜੁਰਗਾਂ, ਵਿਧਵਾਂਵਾਂ , ਨਿਆਸਰਿਤ ਬਚਿੱਆਂ ਅਤੇ ਅਪੰਗ ਵਿਅਕਤੀਆ ਨੂੰ 750 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪੈਨਸ਼ਨ ਮੁਹਈਆ ਕਰਵਾਈ ਜਾਂਦੀ ਹੈ।ਇਸ ਤਹਿਤ ਦਸੰਬਰ 2017 ਉਪਰੰਤ ਹਰ ਮਹੀਨੇ ਪੈਨਸ਼ਨਰਾਂ ਦੇ ਖਾਤਿਆਂ ਵਿਚ ਪੈਨਸ਼ਨ ਜਮ੍ਹਾਂ ਕਰਵਾਈ ਜਾ ਰਹੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮੀਤ ਜਾਰੰਗਲ ਨੇ ਅੱਜ ਇੱਥੇ ਸਮਾਜਿਕ ਸੁਰਖਿਆ ਦੇ ਕੰਮਾਂ ਸਬੰਧੀ ਜਾਇਜ਼ਾ ਲੈਣ ਲਈ ਬੁਲਾਈ ਮੀਟਿੰਗ ਦੌਰਾਨ ਕੀਤਾ ।ਉਨਾਂ ਦਸਿਆ ਕਿ ਇਸ ਤਹਿਤ ਅਕਤੂਬਰ 2018 ਤੱਕ ਦੀ ਪੈਨਸ਼ਨ ਲਾਭਪਾਤਰੀਆਂ ਦੇ ਖਾਤਿਆਂ ਵਿਚ ਜਲਦੀ ਭੇਜੀ ਜਾ ਚੁੱਕੀ ਹੈ।ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂਰਪੁਰ ਬੇਦੀ ਨੂੰ ਹਦਾਇਤ ਕੀਤੀ ਕਿ ਉਹ ਪੈਨਸ਼ਨਾਂ ਸਬੰਧੀ ਏ.ਪੀ.ਆਰਜ਼ ਤੁਰੰਤ ਜ਼ਿਲ੍ਹਾ ਸਮਾਜਿਕ ਸੁਰਖਿਆ ਦਫਤਰ ਵਿਖੇ ਭੇਜਣੀਆਂ ਯਕੀਨੀ ਬਣਾਉਣ।

ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਅਮ੍ਰਿਤ ਬਾਲਾ ਨੇ ਦਸਿਆ ਕਿ ਜ਼ਿਲ੍ਹੇ ਦੇ 56959 ਪੈਨਸ਼ਨ ਧਾਰਕਾਂ ਦੀ ਅਕਤੂਬਰ 2018 ਦੀ 4 ਕਰੋੜ 27 ਲੱਖ, 19 ਹਜਾਰ 250 ਰੁਪਏ ਦੀ ਪੈਨਸ਼ਨ ਉਨਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ੳਨਾਂ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਪੈਨਸ਼ਨ ਨਾ ਪ੍ਰਾਪਤ ਹੋਣ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਉਨ੍ਹਾਂ ਦੇ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪੈਨਸਨਰਜ/ਲਾਭਪਾਤਰੀਆਂ ਦੀ ਸਹੂਲਤ ਲਈ ੳਨ੍ਹਾਂ ਦੇ ਦਫਤਰ ਵਿਖੇ ਇਕ ਵੱਖਰੇ ਕਮਰੇ ਵਿਚ ਇਕ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ ਜਿਥੇ ਕਿ ਪੈਨਸਨਰਜ/ਲਾਭਪਾਤਰੀਆਂ ਦੇ ਬੈਠਣ ਦਾ ਪੂਰਾ ਪ੍ਰਬੰਧ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਰਾਹੀਂ ਬਜ਼ੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਅੰਗਹੀਣ ਬੱਚਿਆਂ/ਵਿਅਕਤੀਆਂ ਨੂੰ ਪੈਨਸ਼ਨ/ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।ਉਨ੍ਹਾਂ ਇਹ ਵੀ ਦਸਿਆ ਕਿ ਨਵੀਂ ਪੈਨਸ਼ਨ ਲਗਾਉਣ ਲਈ ਫਾਰਮ ਸੁਵਿਧਾ ਕੇਂਦਰਾਂ ਅਤੇ ਬਾਲ ਵਿਕਾਸ ਤੇ ਪ੍ਰੋਜੈਕਟ ਦਫਤਰਾਂ ਵਿਚ ਉਪਲਬਧ ਹਨ ਲਾਭਪਾਤਰੀ ਸੁਵਿਧਾ ਕੇਂਦਰ ਵਿਚ ਹੀ ਫਾਰਮ ਭਰ ਕੇ ਆਨਲਾਈਨ ਕਰਵਾ ਸਕਦਾ ਹੈ ।ਇਸ ਤੋਂ ਇਲਾਵਾ ਲਾਭਪਾਤਰੀ ਨਵੀਂ ਪੈਨਸ਼ਨ ਲਗਾਉਣ ਲਈ ਆਫਲਾਈਨ ਫਾਰਮ ਵੀ ਜਮ੍ਹਾ ਕਰਵਾ ਸਕਦਾ ਹੈ ਜੋ ਕਿ ਸਬੰਧਤ ਸੀ.ਡੀ.ਪੀ.ਓ. ਦਫਤਰ ਵਿਖੇ ਜਮ੍ਹਾ ਕਰਵਾਇਆ ਜਾ ਸਕਦਾ ਹੈ । ਸਬੰਧਤ ਸੀ.ਡੀ.ਪੀ.ਓ. ਬਿਨੈਕਾਰ ਵੱਲੋਂ ਦਿੱਤਾ ਫਾਰਮ ਤੇ ਪੂਰਨ ਤੋਰ ਤੇ ਕਾਰਵਾਈ ਕਰਨ ਉਪਰੰਤ ਜਿਲ੍ਹਾ ਸਮਾਜਿਕ ਸੁਰਖਿਆ ਦਫਤਰ ਵਿਖੇ ਮਨਜ਼ੂਰੀ ਹਿੱਤ ਭੇਜਣਗੇ।

ਇਸ ਮੀਟਿੰਗ ਦੌਰਾਨ ਸ਼੍ਰੀ ਰਾਜੀਵ ਕੁਮਾਰ ਗੁਪਤਾ ਵਧੀਕ ਡਿਪਟੀ ਕਮਿਸ਼ਨਰ (ਜ) ,ਸ਼੍ਰੀ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ , ਸ਼੍ਰੀ ਹਰਬੰਸ ਸਿੰਘ ਐਸ.ਡੀ.ਐਮ. ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਮਨਕਮਲ ਸਿੰਘ ਚਾਹਲ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ , ਸ਼੍ਰੀ ਜਸਵੰਤ ਸਿੰਘ ਜ਼ਿਲ੍ਹਾ ਮਾਲ ਅਫਸਰ , ਸ਼੍ਰੀਮਤੀ ਅਵਤਾਰ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ , ਸ਼੍ਰੀਮਤੀ ਰਜਿੰਦਰ ਕੌਰ ਜ਼ਿਲਾਂ ਬਾਲ ਸੁਰਖਿਆ ਅਫਸਰ, ਸ਼੍ਰੀ ਨਵਦੀਪ ਕੌਸ਼ਲ ਤਹਿਸੀਲ ਭਲਾਈ ਅਫਸਰ, ਸ਼੍ਰੀਮਤੀ ਅਕਾਂਸ਼ਾਂ ਤੇ ਹੋਰ ਅਧਿਕਾਰੀ ਹਾਜ਼ਰ ਸਨ।