Close

Panchayat Elections Meeting/Training

Publish Date : 20/07/2018
Panchayat Election Training.

Election Meeting Press Note Dt 19th July 2018

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਰੂਪਨਗਰ

ਰੂਪਨਗਰ 19 ਜੁਲਾਈ-

ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਹੋ ਰਹੀਆਂ ਆਮ ਚੋਣਾਂ-2018 ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ ਅਤੇ ਇੰਨਾਂ ਚੋਣਾਂ ਦੌਰਾਨ ਪੋਲਿੰਗ ਸਟਾਫ ਦੀਆਂ ਡਿਊਟੀਆਂ ਲਗਾਈਆਂ ਜਾਣੀਆਂ ਹਨ, ਇਸ ਲਈ ਸਮੂਹ ਅਧਿਕਾਰੀ ਆਪਣੇ ਅਤੇ ਆਪਣੇ ਸਟਾਫ ਦੀਆਂ ਲਿਸਟਾਂ 26 ਜੁਲਾਈ ਤੱਕ ਭੇਜਣ। ਇਹ ਹਦਾਇਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਰਦੀਪ ਸਿੰਘ ਗੁਜਰਾਲ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ/ਟਰੇਨਿੰਗ ਦੌਰਾਨ ਕੀਤੀ।ਉਨ੍ਹਾਂ ਕਿਹਾ ਕਿ ਦਫਤਰੀ ਅਮਲੇ ਸਬੰਧੀ ਸੂਚਨਾ ਸਾਫਟਵੇਅਰ ਵਿਚ ਪੁਰ ਕਰਕੇ ਦਿਤੀ ਜਾਣੀ ਹੈ ਜਿਸ ਦੀ ਸੀ.ਡੀ. ਅਤੇ ਹਾਰਡਕਾਪੀ ਜ਼ਿਲ੍ਹਾ ਮੈਨੇਜਰ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਰੂਪਨਗਰ ਸ਼੍ਰੀ ਰਾਜੀਵ ਕਪੂਰ ਦੇ ਕਮਰਾ ਨੰਬਰ 225 ਵਿਚ ਪੁਜਦੀ ਕੀਤੀ ਜਾਵੇ। ਉਨਾਂ ਇਹ ਵੀ ਕਿਹਾ ਕਿ ਰੈਗੂਲਰ ਮੁਲਾਜਮਾਂ ਦੇ ਨਾਲ ਨਾਲ ਠੇਕੇ ਤੇ ਰੱਖੇ ਮੁਲਾਜ਼ਮਾਂ ਸਬੰਧੀ ਸੂਚਨਾ ਵੀ ਭੇਜੀ ਜਾਵੇ।

ਉਨਾਂ: ਇਹ ਵੀ ਹਦਾਇਤ ਕੀਤੀ ਕਿ ਕਿਸੇ ਵੀ ਵਿਭਾਗ ਦਾ ਕੋਈ ਕਰਮਚਾਰੀ/ਅਧਿਕਾਰੀ ਅਜਿਹਾ ਨਾ ਰਹੇ ਜਿਸ ਦੀ ਲਿਸਟ ਨਾ ਭੇਜੀ ਜਾਵੇ ਅਤੇ ਇਸ ਸਬੰਧੀ ਸਬੰਧਤ ਵਿਭਾਗ ਦੇ ਮੁੱਖੀ ਵਲੋਂ ਸਰਟੀਫਿਕੇਟ ਦਿਤਾ ਜਾਵੇ। ਉਨਾਂ ਦਸਿਆ ਕਿ ਇਹ ਸਾਫਟਵੇਅਰ ਜ਼ਿਲ੍ਹੇ ਦੀ ਵੈਬਸਾਈਟ rupnagar.nic.in ਤੇ ਉਪਲਬਧ ਹੈ ਇਸ ਵੈਬਸਾਈਟ ਤੋਂ ਇਹ ਸਾਫਟਵੇਅਰ ਡਾਊਨਲੋਡ ਕੀਤਾ ਜਾ ਸਕਦਾ ਹੈ। ਸਾਫਟਵੇਅਰ ਡਾਊਨਲੋਡ ਕਰਨ ਵਿਚ ਜੇਕਰ ਕੋਈ ਸਮੱਸਿਆ ਪੇਸ਼ ਆਵੇ ਤਾਂ ਸ਼੍ਰੀ ਯੋਗੇਸ਼ ਏ.ਡੀ.ਆਈ.ਓੁ. ਨਾਲ ਟੈਲੀਫੂਨ ਨੰਬਰ 01881-221169 ਜਾਂ ਫਿਰ ਮੋਬਾਇਲ ਨੰਬਰ 94177-07731 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਇਹ ਵੀ ਦਸਿਆ ਕਿ ਇਸ ਮੰਤਵ ਲਈ ਜ਼ਿਲ੍ਹਾ ਸਿਖਿਆ ਅਫਸਰ ਸ਼੍ਰੀ ਹਿੰਮਤ ਸਿੰਘ ਹੁੰਡਲ ਅਤੇ ਸਹਾਇਕ ਜ਼ਿਲ੍ਹਾ ਸਿਖਿਆ ਅਫਸਰ ਸ਼੍ਰੀ ਜਸਦੇਵ ਸਿੰਘ ਰੰਧਾਵਾ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ ਜਿੰਨਾ ਦਾ ਟੈਲੀਫੂਨ ਨੰਬਰ 98158-72699 ਹੈ।

ਇਸ ਸਿਖਲਾਈ ਦੌਰਾਨ ਸ਼੍ਰੀ ਰੋਹਿਤ ਜੇਤਲੀ ਡੀ.ਆਈ.ਓੁ. ਅਤੇ ਸ਼੍ਰੀ ਯੋਗੇਸ਼ ਕੁਮਾਰ ਏ.ਡੀ.ਆਈ.ਓੁ. ਨੇ ਸੋਫਟਵੇਅਰ ਸਬੰਧੀ ਤਕਨੀਕੀ ਜਾਣਕਾਰੀ ਮੁਹਈਆ ਕਰਵਾਈ।

ਇਸ ਸਿਖਲਾਈ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਸੁਖਦੀਪ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸ਼੍ਰੀ ਸਤਵੀਰ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਸ਼੍ਰੀ ਦਵਿੰਦਰ ਕੁਮਾਰ ਸ਼ਰਮਾ ਉਪ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ, ਡਾ: ਦਰਸ਼ਨਪਾਲ ਡਿਪਟੀ ਡਾਇਰੈਕਟਰ (ਬਾਗਬਾਨੀ), ਸ਼੍ਰੀਮਤੀ ਹਰਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫਸਰ, ਸ਼੍ਰੀ ਸੁਸ਼ੀਲ ਸ਼ਰਮਾ ਲੀਡ ਜ਼ਿਲ੍ਹਾ ਮੈਨੇਜਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।