Online process for Indian Army recruitment begins

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਭਾਰਤੀ ਫ਼ੌਜ ਦੀ ਭਰਤੀ ਲਈ ਆਨਲਾਈਨ ਪ੍ਰਕਿਰਿਆ ਸ਼ੁਰੂ
ਰੂਪਨਗਰ, 19 ਮਾਰਚ: ਭਾਰਤੀ ਫੌਜ ਵੱਲੋਂ ਅਗਨੀਵੀਰ ਦੀ ਭਰਤੀ ਲਈ ਕਾਮਨ ਐਂਟਰੈਂਸ ਪ੍ਰੀਖਿਆ (355) 2025 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਰਜਗਾਰ ਅਫਸਰ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਨੀਵੀਰ ਜਨਰਲ ਡਿਊਟੀ ਟੈਕਨੀਕਲ, ਅਸਿਸਟੈਂਟ, ਟਰੇਡਮੈਨ, ਜੇ.ਸੀ.ੳ ਅਤੇ ਹੋਰ ਸ਼੍ਰੇਣੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰੀਕ੍ਰਿਆ 12 ਮਾਰਚ 2025 ਤੋਂ ਸ਼ੁਰੂ ਹੋ ਗਈ ਹੈ ਜੋ 10 ਅਪ੍ਰੈਲ 2025 ਤੱਕ ਜਾਰੀ ਰਹੋਗੀ।
ਉਨ੍ਹਾਂ ਦੱਸਿਆ ਕਿ ਅਗਨੀਵੀਰ ਦੀ ਭਰਤੀ ਲਈ ਪ੍ਰੀਖਿਆ ਜੂਨ 2025 ਵਿੱਚ ਲਈ ਜਾਵੇਗੀ। ਉਕਤ ਦਰਸਾਈਆਂ ਗਈਆਂ ਅਸਾਮੀਆਂ ਲਈ ਯੋਗਤਾ ਅੱਠਵੀਂ, ਦਸਵੀਂ ਅਤੇ ਬਾਰਵੀਂ ਪਾਸ ਹੈ ਅਤੇ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਅਸਿਸਟੈਂਟ, ਟਰੇਡ ਮੈਨ ਦੀ ਅਸਾਮੀ ਲਈ ਉਮਰ ਦੀ ਹੱਦ 17.5 ਸਾਲ ਤੋਂ 21 ਸਾਲ ਹੈ। ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ
ਅਗਨੀਵੀਰ ਦੀ ਭਰਤੀ ਲਈ https://joinindianarmy.nic.in/ ਫੌਜ ਵੱਲੋਂ ਅਗਨੀਵੀਰ ਦੀ ਵੈੱਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੌਜਵਾਨ ਭਾਰਤੀ ਫ਼ੌਜ ਵਿੱਚ ਅਗਨੀਵੀਰ ਦੀ ਭਰਤੀ ਇਸ https://joinindian-army.nic.in/ ਵੈੱਬਸਾਈਟ ਰਾਹੀਂ ਉਕਤ ਅਸਾਮੀਆਂ ਅਤੇ ਯੋਗਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲੈ ਸਕਦੇ ਹਨ।
ਸ਼੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਸੀ-ਪਾਈਟ ਕੈਂਪ ਨੰਗਲ ਵਿਖੇ ਮੁਫ਼ਤ ਲਿਖਤੀ ਅਤੇ ਫਿਜੀਕਲ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ। ਟਰੇਨਿੰਗ ਦੌਰਾਨ ਸਿੱਖਿਆਰਥੀਆਂ ਨੂੰ ਰਿਹਾਇਸ਼ ਅਤੇ ਖਾਣਾ ਮੁਫ਼ਤ ਦਿੱਤਾ ਜਾਵੇਗਾ ਅਤੇ ਟਰੇਨਿੰਗ ਲਈ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸੀ-ਪਾਈਟ ਕੈਂਪ ਨੰਗਲ ਵਿਖੇ ਜਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗਰਾਊਂਡ ਫਲੋਰ, ਡੀ.ਸੀ ਕੰਪਲੈਕਸ, ਰੂਪਨਗਰ ਵਿਖੇ ਨਿੱਜੀ ਤੌਰ ‘ਤੇ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ।
ਕੋਈ ਵੀ ਵਪਾਰੀ ਤੇ ਡੀਲਰ 100/-ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੀ ਵਸਤੂ ਬਿਨਾਂ ਸਹੀ ਬਿੱਲ ਤੋਂ ਗਾਹਕ ਨੂੰ ਨਹੀਂ ਵੇਚਣਗੇ