Close

Northern India Institute of Fashion Technology organized a seminar in the schools of the district for the good career of the students

Publish Date : 26/07/2024
Northern India Institute of Fashion Technology organized a seminar in the schools of the district for the good career of the students

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਵਲੋਂ ਵਿਦਿਆਰਥੀਆਂ ਦੇ ਚੰਗੇ ਕਰੀਅਰ ਲਈ ਜ਼ਿਲ੍ਹੇ ਦੇ ਸਕੂਲਾਂ ਵਿਚ ਸੈਮੀਨਾਰ ਆਯੋਜਿਤ

ਰੂਪਨਗਰ, 24 ਅਪ੍ਰੈਲ: ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਐਨ.ਆਈ.ਆਈ.ਐਫ.ਟੀ) ਵਲੋਂ ਰੂਪਨਗਰ ਜ਼ਿਲੇ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਡੀ ਏ ਵੀ ਪਬਲਿਕ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਲੜਕੀਆਂ ਵਿਖੇ ਵਿਦਿਆਰਥੀਆਂ ਨੂੰ ਆਪਣੇ ਸੁਨਹਿਰੀ ਭਵਿੱਖ ਬਣਾਉਣ ਲਈ ਫੈਸ਼ਨ ਸਬੰਧੀ ਕੋਰਸਾਂ ਦੀ ਜਾਣਕਾਰੀ ਲਈ ਸੈਮੀਨਾਰ ਆਯੋਜਿਤ ਕੀਤੇ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਪੂਨਮ ਅਗਰਵਾਲ ਠਾਕੁਰ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਵਿਚ ਬੀ.ਐਸ.ਸੀ. ਫੈਸ਼ਨ ਡਿਜ਼ਾਈਨ (ਐਨ.ਆਈ.ਆਈ.ਐਫ.ਟੀ) ਮੋਹਾਲੀ ਤੇ ਜਲੰਧਰ ਵਿਖੇ, ਬੀ ਐਸ ਸੀ ਟੈਕਸਟਾਇਲ ਡਿਜ਼ਾਈਨ (ਐਨ.ਆਈ.ਆਈ.ਐਫ.ਟੀ) ਮੋਹਾਲੀ ਵਿਖੇ, ਬੀ.ਵੋਕ ਫੈਸ਼ਨ ਡਿਜਾਈਨ ਐਂਡ ਗਾਰਮੈਂਟ ਟੈਕਨੋਲੋਜੀ ਲੁਧਿਆਣਾ ਵਿਖੇ ਅਤੇ ਐਮ ਐਸ ਸੀ ਫੈਸ਼ਨ ਮਾਰਕੀਟਿੰਗ ਐਂਡ ਮੈਨੇਜਮੈਂਟ ਮੋਹਾਲੀ ਵਿਖੇ ਕਰਵਾਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਸੰਸਥਾ ਪੰਜਾਬ ਸਰਕਾਰ ਦੁਆਰਾ ਡਿਪਾਰਟਮੈਂਟ ਆਫ ਇੰਡਸਟਰੀ ਐਂਡ ਕਮਰਸ ਵਲੋਂ ਚਲਾਈਆਂ ਗਈਆਂ ਹਨ ਜਿਸ ਦਾ ਪੂਰੇ ਭਾਰਤ ਤੋਂ ਵਿਦਆਰਥੀ ਲਾਭ ਉਠਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਡਿਗਰੀ ਪੂਰੀ ਕਰਨ ਤੋਂ ਬਾਅਦ, ਵਿਦਿਆਰਥੀ ਆਪਣਾ ਵੱਖ-ਵੱਖ ਖੇਤਰਾਂ ਵਿਚ ਕੈਰੀਅਰ ਬਣਾ ਸਕਦੇ ਹਨ ਜਿਸ ਵਿਚ ਫੈਸ਼ਨ ਡਿਜ਼ਾਈਨਰ, ਗ੍ਰਾਫਿਕ ਡਿਜ਼ਾਈਨਰ, ਨਿਰਯਾਤ/ਖਰੀਦਣ ਵਾਲੇ ਘਰਾਂ ਵਿੱਚ ਵਪਾਰੀ, ਵਿਜ਼ੂਅਲ ਮਰਚੈਂਡਾਈਜ਼ਰ, ਯੋਜਨਾ ਅਤੇ ਸੰਕਲਪ ਪ੍ਰਬੰਧਕ, ਗਾਰਮੈਂਟ ਉਤਪਾਦਨ ਪ੍ਰਬੰਧਕ, ਗਾਰਮੈਂਟ ਉਤਪਾਦਨ ਗੁਣਵੱਤਾ ਕੰਟਰੋਲਰ, ਫੈਸ਼ਨ ਐਕਸੈਸਰੀ ਡਿਜ਼ਾਈਨਰ, ਫੈਸ਼ਨ ਰਿਟੇਲ। ਸਟੋਰ ਮੈਨੇਜਰ, ਨਿੱਜੀ ਸਟਾਈਲਿਸਟ, ਅਧਿਆਪਕ, ਅਤੇ ਟ੍ਰੇਨਰ ਆਦਿ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਬੰਧੀਂ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਮੋਹਾਲੀ ਸੰਸਥਾ ਦੇ ਨੰਬਰ 76819-32898, ਲੁਧਿਆਣਾ ਲਈ 81468-41216 ਅਤੇ ਜਲੰਧਰ ਲਈ 70093-77123 ਜਾਂ ਫਿਰ www.niiftindia.com ਉਤੇ ਜਾਣਾਕਰੀ ਪ੍ਰਾਪਤ ਕਰ ਸਕਦੇ ਹਨ।