Close

Nehru Youth Center, Rupnagar organizes blood donation camp on the occasion of World Blood Donation Day

Publish Date : 14/06/2022
Nehru Youth Center, Rupnagar organizes blood donation camp on the occasion of World Blood Donation Day

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਨਹਿਰੂ ਯੁਵਾ ਕੇਂਦਰ, ਰੂਪਨਗਰ ਵੱਲੋ ਵਿਸਵ ਖੂਨਦਾਨੀ ਦਿਵਸ ਮੌਕੇ ਖੂਨਦਾਨ ਕੈਂਪ ਦਾ ਆਯੋਜਨ

ਰੂਪਨਗਰ, 14 ਜੂਨ: ਸਟੇਟ ਬਲੱਡ ਟਰਾਂਸਫਿਊਜ਼ਨ ਕਾਊਂਸਿਲ ਪੰਜਾਬ ਵੱਲੋ ਜਾਰੀ ਨਿਰਦੇਸ਼ ਹੇਠ ਵਿਸ਼ਵ ਖੂਨਦਾਨ ਦਿਵਸ ਮੌਕੇ ਨਹਿਰੂ ਯੁਵਾ ਕੇਂਦਰ ਰੂਪਨਗਰ ਦੀ ਸਰਪ੍ਰਸਤੀ ਹੇਠ ਅਤੇ ਜਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ, ਰੂਪਨਗਰ ਵੱਲੋ ਬਲੱਡ ਸੈਂਟਰ, ਸਿਵਲ ਹਸਪਤਾਲ ਰੂਪਨਗਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸ੍ਰੀ ਸੁਰਿੰਦਰ ਸੈਣੀ ਸਟੇਟ ਡਾਇਰੈਕਟਰ, ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਮੁੱਖ ਮਹਿਮਾਨ ਦੇ ਤੌਰ ਉੱਤੇ ਪਹੁੰਚੇ। ਉਹਨਾਂ ਨੇ ਖੂਨ ਦੇਣ ਵਾਲੇ ਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਸਾਨੂੰ ਭੇਦ-ਭਾਵ , ਜਾਤ-ਪਾਤ ਤੋ ਉੱਪਰ ਉੱਠ ਕੇ ਖੂਨਦਾਨ ਕਰਨਾ ਚਾਹੀਦਾ ਹੈ, ਤਾਂ ਜੋ ਲੋੜਵੰਦਾਂ ਨੂੰ ਖੂਨਦਾਨ ਕਰਕੇ ਉਹਨਾਂ ਦੀ ਜਾਨ ਬਚਾਈ ਜਾ ਸਕੇ।

ਇਸ ਮੌਕੇ ਡਾ.ਪਰਮਿੰਦਰ ਕੁਮਾਰ, ਸਿਵਲ ਸਰਜਨ ਰੂਪਨਗਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਅਤੇ ਉਹਨਾਂ ਕਿਹਾ ਕਿ ਰੂਪਨਗਰ ਜਿਲ੍ਹਾ ਸੂਬੇ ਵਿਚ ਖੂਨਦਾਨ ਕਰਨ ਲਈ ਪਿੱਛਲੇ ਕਈ ਸਾਲਾਂ ਤੋ ਮੋਹਰੀ ਰੋਲ ਅਦਾ ਕਰ ਰਿਹਾ ਹੈ ਅਤੇ ਇਹ ਗਤੀਵਿਧੀਆਂ ਅੱਗੇ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਇਸ ਮੌਕੇ ਖੂਨਦਾਨ ਮੁਹਿੰਮ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਅਤੇ ਖੂਨਦਾਨੀਆਂ ਦਾ ਵਿਸੇਸ ਸਨਮਾਨ ਕੀਤਾ ਗਿਆ।

ਡਾ.ਤਰਸੇਮ ਸਿੰਘ, ਸੀਨੀਅਰ ਮੈਡੀਕਲ ਅਫਸਰ ਅਤੇ ਡਾ.ਹਰਲੀਨ ਕੌਰ ਬਲੱਡ ਟਰਾਂਸਫਿਊਜ਼ਨ ਅਫਸਰ ਦੀ ਯੋਗ ਅਗੁਵਾਈ ਹੇਠ ਖੂਨਦਾਨ ਕੈਂਪ ਦੌਰਾਨ ਲਗਭਗ 35 ਬਲੱਡ ਯੂਨਿਟ ਇਕੱਤਰ ਕੀਤੇ ਗਏ।

ਇਸ ਮੌਕੇ ਕੈਂਪ ਦੇ ਆਯੋਜਨ ਲਈ ਸ੍ਰੀ ਯੋਗੇਸ ਮੋਹਨ ਪੰਕਜ, ਪ੍ਰਧਾਨ ਜਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ, ਰੂਪਨਗਰ, ਸਿਵ ਕੁਮਾਰ ਸੈਣੀ, ਅਵਿੰਦਰ ਸਿੰਘ ਰਾਜੂ, ਸਾਹਿਲ ਵਲੇਚਾ, ਅਮਰਜੀਤ ਪੰਜੋਲੀ, ਸੁਰਮੁੱਖ ਸਿੰਘ ਬਬਾਨੀ, ਬਲਵਿੰਦਰ ਸਿੰਘ ਸੋਲਖੀਆਂ, ਜਗਦੀਪ ਸਿੰਘ ਸਿੱਧੂ, ਅਸੋਕ ਸਿੰਘ ਖਾਲਸਾ, ਅਤਿੰਦਰ ਸਿੰਘ ਹੈਪੀ, ਯੋਗੇਸ ਕੱਕੜ, ਮਨਜਿੰਦਰ ਸਿੰਘ ਲਾਡਲ, ਰਿੰਕੂ ਸੈਣੀ, ਦਵਿੰਦਰ ਸਿੰਘ ਬਾਜਵਾ, ਬਾਬਾ ਗਾਜੀ ਦਾਸ ਜੀ ਕਲੱਬ, ਰੋਡ ਮਾਜਰਾ, ਧਰੁਵ ਨਾਰੰਗ, ਨੈਣਾ ਜੀਵਨ ਜੋਤੀ ਕਲੱਬ, ਰੂਪਨਗਰ ਪੈਡਲਰਜ਼ ਅਤੇ ਰੰਨਰਜ਼ ਐਸੋਸੀਏਸਨ, ਲੋਕ ਭਲਾਈ ਕੱਲਬ, ਰੂਪਨਗਰ, ਕ੍ਰਾਂਤੀ ਕਲਾ ਮੰਚ, ਫਰੈਂਡਜ ਕਲੱਬ, ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਬੰਨ੍ਹ ਮਾਜਰਾ, ਲਾਇਨਜ਼ ਕਲੱਬ ਉਮੰਗ ਖਰੜ੍ਹ ਅਤੇ ਵੱਖ-ਵੱਖ ਯੂਥ ਕਲੱਬਾਂ ਦੇ ਮੈਂਬਰ ਹਾਜਰ ਸਨ। ਅੰਤ ਵਿੱਚ ਅਮਨਦੀਪ ਟੈਕਨੀਕਲ ਸੁਪਰਵਾਈਜਰ, ਬਲੱਡ ਸੈਂਟਰ, ਸਿਵਲ ਹਸਪਤਾਲ ਰੂਪਨਗਰ ਵੱਲੋ ਸਮੂਹ ਮਹਿਮਾਨਾਂ, ਖੂਨਦਾਨੀਆਂ ਅਤੇ ਸੰਸਥਾਂਵਾਂ ਦਾ ਧੰਨਵਾਦ ਕੀਤਾ ਗਿਆ ।