Close

National Sports Day Celebration

Publish Date : 30/08/2018
National Sports Day Celebration

National Sports Day Celebration Press Note Dt 30th August 2018

ਦਫਤਰ ਜਿਲਾ ਲੋਕ ਸੰਪਰਕ ਅਫਸਰ ਰੂਪਨਗਰ।

ਨੈਸ਼ਨਲ ਸਪੋਰਟਸ ਡੇ ਮਨਾਉਣ ਸਬੰਧੀ

ਰੂਪਨਗਰ 30 ਅਗਸਤ- ਭਾਰਤ ਸਰਕਾਰ ਵੱਲੋਂ ਹਰ ਸਾਲ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਜੀ ਦਾ ਜਨਮ ਦਿਵਸ 29 ਅਗਸਤ ਨੂੰ ਨੈਸ਼ਨਲ ਸਪੋਰਟਸ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਮਹਾਨ ਦਿਨ ਦੇ ਸਬੰਧ ਵਿੱਚ ਖੇਡ ਵਿਭਾਗ ਰੂਪਨਗਰ ਵੱਲੋਂ ਬੀਤੀ ਸ਼ਾਮ 29 ਅਗਸਤ 2018 ਨੂੰ ਨੈਸ਼ਨਲ ਸਪੋਰਟਸ ਦਿਵਸ ਦੇ ਸਬੰਧ ਵਿੱਚ ਹਾਕਸ ਸਟੇਡੀਅਮ ਸਮਰਾਲਾ (ਰੂਪਨਗਰ) ਵਿਖੇ ਹਾਕੀ ਖੇਡ ਦਾ ਅਤੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਵਾਲੀਬਾਲ ਖੇਡ ਦਾ ਨੁਮਾਇਸ਼ੀ ਮੈਚ ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਹਾਕਸ ਕਲੱਬ ਸਮਰਾਲਾ ਵਿਖੇ ਕਰਵਾਏ ਗਏ ਹਾਕੀ ਦੇ ਨੁਮਾਇਸ਼ੀ ਮੈਚ ਟੀਮ ਉਲੰਪੀਅਨ ਧਰਮਵੀਰ ਸਿੰਘ ਅਤੇ ਟੀਮ ਉਲੰਪੀਅਨ ਬਲਜੀਤ ਸਿੰਘ ਸੈਣੀ ਵਿਚਕਾਰ ਬਹੁਤ ਹੀ ਰੋਮਾਂਚਿਕ ਮੈਚ ਖੇਡਿਆ ਗਿਆ। ਜਿਸ ਵਿੱਚ ਟੀਮ ਉਲੰਪੀਅਨ ਧਰਮਵੀਰ ਸਿੰਘ ਨੇ ਟੀਮ ਉਲੰਪੀਅਨ ਬਲਜੀਤ ਸਿੰਘ ਸੈਣੀ ਨੂੰ 3-2 ਦੇ ਮੁਕਾਬਲੇ ਨਾਲ ਹਰਾਇਆ। ਇਸੇ ਪ੍ਰਕਾਰ ਨਹਿਰੂ ਸਟੇਡੀਅਮ ਵਿਖੇ ਕੋਚਿੰਗ ਸੈਂਟਰ ਵਾਲੀਬਾਲ ਦੇ ਖੇਡ ਮੈਦਾਨ ਵਿੱਚ ਟੀਮ ਕੋਚਿੰਗ ਸੈਂਟਰ ਮੰਦਵਾੜਾ ਅਤੇ ਟੀਮ ਕੋਚਿੰਗ ਸੈਂਟਰ ਵਾਲੀਬਾਲ ਵਿਚਕਾਰ ਫਸਵਾ ਮੁਕਾਬਲਾ ਵੇਖਣ ਨੂੰ ਮਿਲਿਆ। ਇਸ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਮੰਦਵਾੜਾ ਦੀ ਟੀਮ ਨੇ ਕੋਚਿੰਗ ਸੈਂਟਰ ਵਾਲੀਬਾਲ ਦੀ ਟੀਮ ਨੂੰ 3-2 ਦੇ ਮੁਕਾਬਲੇ ਨਾਲ ਹਰਾਇਆ।

ਇਨ੍ਹਾਂ ਮੈਚਾਂ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ,ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਲਖਮੀਰ ਸਿੰਘ (ਜ) ਅਤੇ ਕਾਂਗਰਸ ਦੇ ਉੱਘੇ ਆਗੂ ਸ਼੍ਰੀ ਬਰਿੰਦਰ ਸਿੰਘ ਢਿੱਲੋਂ ਹਲਕਾ ਇੰਚਾਰਜ ਰੂਪਨਗਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਨਸ਼ਾ ਮੁਕਤ ਹੋ ਕੇ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਖਿਡਾਰੀਆਂ/ਕੋਚਿਜ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਖਿਡਾਰੀ ਨੂੰ ਖੇਡਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਵੇ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਦਰਵਾਜ਼ੇ ਉਨ੍ਹਾਂ ਲਈ 24 ਘੰਟੇ ਖੁੱਲ੍ਹੇ ਹਨ, ਉਹ ਆਪ ਸਿੱਧੇ ਤੌਰ ਤੇ ਮੈਨੂੰ ਮਿਲ ਸਕਦੇ ਹਨ ਅਤੇ ਮੁਸ਼ਕਿਲਾਂ ਦਾ ਹੱਲ ਕਰਵਾ ਸਕਦੇ ਹਨ।

ਇਸ ਮੌਕੇ ਸ: ਸੁਰਜੀਤ ਸਿੰਘ ਸੰਧੂ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਇਸ ਮਹਾਨ ਦਿਨ ਤੇ ਆਉਣ ਲਈ ਧੰਨਵਾਦ ਕੀਤਾ। ਇਸ ਦੌਰਾਨ 200 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ (ਟਰੈਕ-ਸੂਟ) ਦੀ ਵੰਡ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼੍ਰੀਮਤੀ ਪਰਮਜੀਤ ਕੌਰ ਸਿੱਧੂ, ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਸ਼੍ਰੀ ਅਮਰਜੀਤ ਸਿੰਘ ਭੁੱਲਰ, ਹਾਕਸ ਕਲੱਬ ਦੇ ਸਰਪ੍ਰਸਤ ਸ਼੍ਰੀ ਸਵਿੰਦਰ ਸਿੰਘ ਸੈਣੀ, ਕਾਂਗਰਸੀ ਆਗੂ ਲੋਕ ਸਭਾ ਮੀਤ ਪ੍ਰਧਾਨ ਸ਼੍ਰੀ ਪਰਮਿੰਦਰ ਸਿੰਘ ਪਿੰਕਾ, ਯੂਥ ਕਾਂਗਰਸ ਪ੍ਰਧਾਨ ਸ਼੍ਰੀ ਦਿਲਬਰ ਸਿੱਧੂ, ਸ: ਲਾਭ ਸਿੰਘ ਰਿਟਾਇਰਡ ਐਕਸੀਅਨ ਬਿਜਲੀ ਬੋਰਡ, ਸ: ਪ੍ਰੇਮ ਸਿੰਘ ਡੱਲਾ, ਸ:ਕਰਮ ਸਿੰਘ, ਪ੍ਰਿੰਸੀਪਲ ਸ਼੍ਰੀ ਜਗਤਾਰ ਸਿੰਘ, ਵਾਲੀਬਾਲ ਐਸੋਸੀਏਸ਼ਨ ਦੇ ਸੈਕਟਰੀ ਸ਼੍ਰੀ ਪਰਮਿੰਦਰ ਸਿੰਘ ਐਡਵੋਕੇਟ, ਫੁੱਟਬਾਲ ਐਸੋਸੀਏਸ਼ਨ ਦੇ ਸੈਕਟਰੀ ਜਸਵਿੰਦਰ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਿੰਦਰਪ੍ਰੀਤ ਸਿੰਘ ਬਾਵਾ, ਸਾਬਕਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੂਰਜ ਪਾਲ, ਸ਼੍ਰੀ ਅਮਰੀਕ ਸਿੰਘ ਕਟਵਾਲ ਐਡਵੋਕੇਟ ਅਤੇ ਗੁਰਮੇਲ ਸਿੰਘ ਬਾੜਾ ਐਡਵੋਕੇਟ, ਸ਼੍ਰੀ ਦਰਸ਼ਨ ਸਿੰਘ ਰਿਟਾਇਰਡ ਵਾਲੀਬਾਲ ਕੋਚ, ਸ਼੍ਰੀ ਸੁਖਵੀਰ ਸਿੰਘ ਜਿਮਨਾਸਟਿਕ ਕੋਚ, ਸ਼੍ਰੀ ਬਲਵੀਰ ਸਿੰਘ ਰਿਟਾਇਰਡ ਫੁੱਟਬਾਲ ਕੋਚ, ਸ਼੍ਰੀ ਸੁਖਦੇਵ ਸਿੰਘ ਫੁੱਟਬਾਲ ਕੋਚ, ਸ਼੍ਰੀ ਇੰਦਰਜੀਤ ਸਿੰਘ ਅਤੇ ਸ਼੍ਰੀਮਤੀ ਹਰਿੰਦਰ ਕੌਰ ਹਾਕੀ ਕੋਚ, ਮਿਸ ਹਰਵਿੰਦਰ ਕੌਰ ਵਾਲੀਬਾਲ ਕੋਚ, ਸ਼੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ਼੍ਰੀ ਰੁਪੇਸ਼ ਕੁਮਾਰ ਅਤੇ ਸ਼੍ਰੀਮਤੀ ਵੰਦਨਾ ਬਾਹਰੀ ਬਾਕਟਬਾਲ ਕੋਚ, ਸ਼੍ਰੀ ਤੇਜਵੀਰ ਅਤੇ ਤੁਲਸੀ ਰਾਮ ਹੈਂਡਬਾਲ ਕੋਚ, ਸ਼੍ਰੀ ਹਰਿੰਦਰ ਸਿੰਘ ਕੁਸ਼ਤੀ ਕੋਚ, ਮਿਸ ਹਰਵਿੰਦਰ ਕੌਰ ਕਬੱਡੀ ਕੋਚ ਆਦਿ ਪੰਤਵੰਤੇ ਸੱਜਣ ਹਾਜ਼ਿਰ ਸਨ।