• Site Map
  • Accessibility Links
  • English
Close

National Fish Farmer’s Day celebrated at Fish Poong Farm Katli

Publish Date : 10/07/2025
National Fish Farmer's Day celebrated at Fish Poong Farm Katli

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਮੱਛੀ ਪੂੰਗ ਫਾਰਮ ਕਟਲੀ ਵਿਖੇ ਕੌਮੀ ਮੱਛੀ ਪਾਲਕ ਦਿਵਸ ਮਨਾਇਆ

ਜ਼ਿਲ੍ਹੇ ਦੇ ਲਗਭਗ 50 ਮੱਛੀ ਪਾਲਕਾਂ ਨੇ ਲਿਆ ਭਾਗ

ਰੂਪਨਗਰ, 10 ਜੁਲਾਈ: ਮੱਛੀ ਪੂੰਗ ਫਾਰਮ, ਕਟਲੀ (ਰੂਪਨਗਰ) ਵਿਖੇ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਕੌਮੀ ਮੱਛੀ ਪਾਲਕ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹੇ ਦੇ ਲਗਭਗ 50 ਮੱਛੀ ਪਾਲਕਾਂ ਨੇ ਭਾਗ ਲਿਆ।

ਸਹਾਇਕ ਡਾਇਰੈਕਟਰ ਮੱਛੀ ਪਾਲਣ ਰੂਪਨਗਰ ਸ਼੍ਰੀਮਤੀ ਹਰਦੀਪ ਕੌਰ ਵੱਲੋਂ ਵਿਸਥਾਰ ਪੂਰਵਕ ਇਸ ਦਿਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਗਿਆ ਕਿ 10 ਜੁਲਾਈ 1957 ਨੂੰ ਪ੍ਰੋ: ਡਾ: ਹੀਰਾ ਲਾਲ ਚੌਧਰੀ ਤੇ ਡਾ: ਕੇ. ਐਚ. ਅਲੀਕੁਨੀ ਦੇ ਯਤਨਾਂ ਸਦਕਾ ਪਹਿਲੀ ਵਾਰ ਮਨਸੂਹੀ ਢੰਗ ਨਾਲ ਮੱਛੀਆਂ ਦੀ ਬਰੀਡਿੰਗ ਦਾ ਸਫਲ ਤਜਰਬਾ ਕੀਤਾ ਗਿਆ। ਇਸ ਤਜਰਬੇ ਤੋਂ ਪਹਿਲਾਂ ਕੁਦਰਤੀ ਜਲ ਸਰੋਤਾਂ ਤੋਂ ਮੱਛੀਆਂ ਦਾ ਪੁੰਗ ਇਕੱਤਰ ਕਰਕੇ ਛੱਪੜਾਂ ਵਿੱਚ ਪਾਇਆ ਜਾਂਦਾ ਸੀ, ਜਿਸ ਤੋਂ ਕਈ ਵਾਰ ਸੰਤੋਖਜਨਕ ਨਤੀਜੇ ਪ੍ਰਾਪਤ ਨਹੀ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਖੋਜ ਸਦਕਾ ਹੀ ਮੱਛੀ ਪੂੰਗ ਦੇ ਖੇਤਰ ਵਿੱਚ ਬਹੁਤ ਵੱਡੀਆਂ ਪੁਲਾਘਾਂ ਪੁੱਟੀਆਂ ਗਈਆਂ ।

ਸੀਨੀਅਰ ਮੱਛੀ ਪਾਲਣ ਅਫ਼ਸਰ (ਫਾਰਮ) ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਮੱਛੀ ਪੂੰਗ ਫਾਰਮ ਕਟਲੀ ਵਿਖੇ ਮੱਛੀਆਂ ਦੀ ਬਰੀਡਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਮੱਛੀ ਪੂੰਗ ਦੀ ਸਪਲਾਈ ਸਤੰਬਰ ਮਹੀਨੇ ਤੱਕ ਜਾਰੀ ਰਹੇਗੀ।

ਇਸ ਮੌਕੇ ਸੀਨੀਅਰ ਮੱਛੀ ਪਾਲਣ ਅਫ਼ਸਰ (ਪ੍ਰਸਾਰ) ਸ੍ਰੀਮਤੀ ਅਮਰਦੀਪ ਕੌਰ ਨੇ ਵਿਭਾਗ ਦੀਆਂ ਸਕੀਮਾਂ, ਗਤੀਵਿਧੀਆਂ ਜਿਵੇ ਕਿ ਹਰ ਮਹੀਨੇ ਪੰਜ ਦਿਨਾਂ ਮੁਫਤ ਸਿਖਲਾਈ, ਕਰੋਪ ਇੰਸ਼ੋਰੈਂਸ ਅਤੇ ਸਬਸਿਡੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਅਗਾਂਹਵਧੂ ਕਿਸਾਨ ਸ੍ਰੀ ਨੰਦੇ ਸਾਹਨੀ ਅਤੇ ਸ. ਅਮਰਪ੍ਰੀਤ ਸਿੰਘ ਹੰਸਰਾਓ ਨੇ ਮੱਛੀ ਪਾਲਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਹਾਜਰ ਹੋਏ ਮੱਛੀ ਪਾਲਕਾਂ ਨੂੰ ਮੱਛੀ ਪੂੰਗ ਫਾਰਮ ਕਟਲੀ ਦਾ ਦੌਰਾ ਕਰਵਾਇਆ ਗਿਆ ਅਤੇ ਹੈਚਰੀ ਯੂਨਿਟ ਅਤੇ ਫਿਸ਼ ਫੀਡ ਮਿੱਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਮੱਛੀ ਦੇ ਵਾਧੇ ਵਿਕਾਸ ਵਿੱਚ ਏਰੀਏਸ਼ਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਅੰਤ ਵਿੱਚ ਸਹਾਇਕ ਡਾਇਰੈਕਟਰ ਮੱਛੀ ਪਾਲਣ ਨੇ ਇਸ ਮੌਕੇ ਆਏ ਕਿਸਾਨਾਂ ਦਾ ਇਸ ਦਿਹਾੜੇ ਨੂੰ ਸਫਲਤਾ ਪੂਰਵਕ ਮਨਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।