Close

Monthly Meetings 23-07-2018

Publish Date : 23/07/2018
Monthly Meeting 23-07-2018.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ

ਰੂਪਨਗਰ, 23 ਜੁਲਾਈ-ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਗਰੀਬਾਂ ਅਤੇ ਲੋੜਵੰਦ ਲੋਕਾਂ ਵਲੋਂ ਵਖ ਵਖ ਸਕੀਮਾਂ ਦਾ ਲਾਭ ਲੈਣ ਲਈ ਪ੍ਰਾਪਤ ਅਰਜੀਆਂ ਤੇ ਕਾਰਵਾਈ ਕਰਦੇ ਹੋਏ ਉਨਾਂ ਨੂੰ ਬਣਦਾ ਲਾਭ ਦੇਣ ਦੇ ਉਪਰਾਲੇ ਕੀਤੇ ਜਾਣ। ਇਹ ਹਦਾਇਤ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੀਤ ਜਾਰੰਗਲ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਮਹੀਨਾਵਾਰ ਮੀਟਿੰਗਾਂ ਦੌਰਾਨ ਵਖ ਵਖ ਅਧਿਕਾਰੀਆਂ ਨੂੰ ਕੀਤੀ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਵਖ ਵਖ ਪਿੰਡਾਂ ਵਿਚ ਪਹਿਲੇ ਪੜਾਅ ਤਹਿਤ ਲਗਾਏ ਕੈਂਪਾਂ ਦੌਰਾਨ ਲੋੜਵੰਦ ਲੋਕਾਂ ਵਲੋਂ ਕਿਸੇ ਵੀ ਸਕੀਮ ਦਾ ਲਾਭ ਲੈਣ ਲਈ ਦਿਤੇ ਬਿਨੈ ਪੱਤਰ ਤੇ ਜਿਥੇ ਕਾਰਵਾਈ ਕੀਤੀ ਜਾਵੇ ਉਥੇ ਦੂਜੇ ਪੜਾਅ ਦੌਰਾਨ ਲਗਾਏ ਗਏ ਕੈਂਪਾਂ ਦੌਰਾਨ ਪ੍ਰਾਪਤ ਅਰਜੀਆਂ ਤੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਬਣਦਾ ਲਾਭ ਦਿਤਾ ਜਾਵੇ।

ਉਨਾਂ ਵਣ ਮੰਡਲ ਅਫਸਰ ਨੂੰ ਘਰ ਘਰ ਹਰਿਆਲੀ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ 2.50 ਲੱਖ ਬੂਟੇ ਵੰਡਣ ਦਾ ਟੀਚਾ ਪ੍ਰਾਪਤ ਕਰਨ ਲਈ ਵੀ ਆਖਿਆ। ੳਨਾਂ ਕਿਹਾ ਕਿ ਸੰਭਵਿਤ ਹੜ੍ਹਾਂ ਤੋਂ ਹੋਣ ਵਾਲੇ ਪ੍ਰਭਾਵਿਤ ਇਲਾਕਿਆਂ ਵਿਚ ਵੱਧ ਤੋਂ ਵੱਧ ਕੰਮ ਨਰੇਗਾ ਤਹਿਤ ਕਰਵਾਏ ਜਾਣ ਕਿਉਂਕਿ ਨਰੇਗਾ ਤਹਿਤ ਕਿਸੇ ਕਿਸਮ ਦੇ ਫੰਡਾਂ ਦੀ ਕੋਈ ਘਾਟ ਨਹੀਂ ਹੈ ਤਾਂ ਜੋ ਕਿਸੇ ਕਿਸਮ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ। ਉਨਾਂ ਕਾਰਜਸਾਧਕ ਅਫਸਰਾਂ ਨੂੰ ਸ਼ਹਿਰੀ ਮਿਸ਼ਨ ਤਹਿਤ ਪ੍ਰਾਪਤ ਫੰਡਜ ਦੇ ਯੂ.ਸੀ. ਤੁਰੰਤ ਪੇਸ਼ ਕਰਨ ਲਈ ਆਖਿਆ। ਉਨਾ ਵਖ ਵਖ ਪਿੰਡਾਂ ਵਿਚ ਪੇਡਾ ਵਲੋਂ ਲਗਵਾਈਆਂ ਸੋਲਰ ਲਾਈਟਾਂ ਦੇ ਯੂ.ਸੀ. ਵੀ ਦੇਣ ਲਈ ਕਿਹਾ। ਉਨਾਂ ਨੂਰਪੁਰਬੇਦੀ ਇਲਾਕੇ ਦੇ 45 ਪਿੰਡਾਂ ਨੂੰ ਪਾਣੀ ਮੁਹਈਆ ਕਰਵਾਉਣ ਵਾਲੇ ਪ੍ਰੋਜੈਕਟ ਵਿਚ ਤੇਜੀ ਲਿਆਉਣ ਲਈ ਵੀ ਕਿਹਾ।

ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਰਦੀਪ ਸਿੰਘ ਗੁਜਰਾਤ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ, ਸ਼੍ਰੀ ਹਰਬੰਸ ਸਿੰਘ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ, ਸ਼੍ਰੀ ਮਨਕਮਲਜੀਤ ਸਿੰਘ ਚਾਹਲ ਐਸ.ਡੀ.ਐਮ. ਚਮਕੌਰ ਸਾਹਿਬ, ਸ਼੍ਰੀ ਜਸਪ੍ਰੀਤ ਸਿੰਘ ਸਹਾਇਕ ਕਮਿ਼ਸਨਰ(ਜਨਰਲ),ਸ਼੍ਰੀ ਜਸਵੰਤ ਸਿੰਘ ਜ਼ਿਲ੍ਹਾ ਮਾਲ ਅਫਸਰ, ਸ਼੍ਰੀ ਇੰਦਰਜੀਤ ਸਿੰਘ, ਸ਼੍ਰੀ ਵਿਸ਼ਾਲ ਗੁਪਤਾ, ਸ਼੍ਰੀ ਹਰਜੀਤ ਸਿੰਘ, ਸ਼੍ਰੀ ਹਰਿੰਦਰ ਸਿੰਘ ਸਾਾਰੇ ਕਾਰਜਕਾਰੀ ਇੰਜੀਨੀਅਰ ਅਤੇ ਹੋਰ ਹਾਜਰ ਸਨ।