Close

Monthly Meeting 27th September 2018

Publish Date : 27/09/2018
Monthly Meetings 27th Sept 2018.

Monthly Meeting Press Note Dt 27th September 2018

Office of District Public Relations Officer, Rupnagar

ਰੂਪਨਗਰ, 27 ਸਤੰਬਰ -ਬਾਈਪਾਸ ਤੇ ਲੱਗੀਆਂ ਹੋਈਆਂ ਲਾਈਟਾਂ ਨੂੰ ਤੁਰੰਤ ਠੀਕ ਕਰਾਉਣ ਦੇ ਉਪਰਾਲੇ ਕੀਤੇ ਜਾਣ। ਇਹ ਹਦਾਇਤ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਮਹੀਨਾਵਾਰ ਮੀਟਿੰਗਾਂ ਦੌਰਾਨ ਵਖ ਵਖ ਅਧਿਕਾਰੀਆਂ ਨੂੰ ਕੀਤੀ।ਉਨਾਂ ਕਿਹਾ ਕਿ ਰੂਪਨਗਰ ਹੈਡਵਰਕਸ ਤੇ ਵਾਟਰਲਿਲੀ ਚੋਂਕ ਨੇੜੇ ਮੁੱਖ ਸੜਕ ਤੇ ਜ਼ੈਬਰਾ ਕਰਾਸਿੰਗ/ਕੈਟਆਈ ਫਿਟ ਕਰਾਉਣ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਇਸ ਸੜ੍ਹਕ ਤੇ ਹਾਦਸੇ ਨਾ ਵਾਪਰਨ। ਉਨ੍ਹਾਂ ਕਾਰਜਸਾਧਕ ਅਫਸਰ ਨਗਰ ਕੌਂਸਲ ਰੂਪਨਗਰ ਨੂੰ ਡਾਕਟਰ ਬੀ.ਆਰ.ਅੰਬੇਦਕਰ ਭਵਨ ਦੇ ਨਵੀਨੀਕਰਣ ਦੇ ਕੰਮ ਵਿਚ ਤੇਜੀ ਲਿਆਉਣ ਲਈ ਆਖਿਆ। ਉਨ੍ਹਾਂ ਵਖ ਵਖ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਮਗਨਰੇਗਾ ਤਹਿਤ ਕੰਮ ਕਰਾਉਣ ਦੀ ਕੋਈ ਬੰਦਿਸ਼ ਨਹੀਂ ਹੈ ਇਸ ਲਈ ਮਗਨਰੇਗਾ ਤਹਿਤ ਵਿਕਾਸ ਦੇ ਕੰਮ ਕਰਵਾਏ ਗਏ। ਉਨ੍ਹਾਂ ਜ਼ਿਲ੍ਹਾ ਸਿਖਿਆ ਅਫਸਰ ਨੂੰ ਵੀ ਪਿੰਡਾਂ ਵਿਚ ਸਕੂਲਾਂ ਦੀਆਂ ਚਾਰ ਦੀਵਾਰੀਆਂ ਬਨਾਉਣ ਲਈ ਵੀ ਮਗਨਰੇਗਾ ਤਹਿਤ ਤਖਮੀਨੇ ਬਨਾਉਣ ਲਈ ਆਖਿਆ। ਉਨਾਂ ਵਣ ਮੰਡਲ ਅਫਸਰ ਨੂੰ ਘਰ ਘਰ ਹਰਿਆਲੀ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ 2.50 ਲੱਖ ਬੂਟੇ ਵੰਡਣ ਦਾ ਟੀਚਾ ਪ੍ਰਾਪਤ ਕਰਨ ਲਈ ਵੀ ਆਖਿਆ। ੳਨਾਂ ਕਾਰਜਕਾਰੀ ਇੰਜੀਨੀਅਰ ਡਰੇਨੇਜ ਨੂੰ ਕਿਹਾ ਕਿ ਸੰਭਵਿਤ ਹੜ੍ਹਾਂ ਤੋਂ ਹੋਣ ਵਾਲੇ ਪ੍ਰਭਾਵਿਤ ਇਲਾਕਿਆਂ ਵਿਚ ਵੱਧ ਤੋਂ ਵੱਧ ਕੰਮ ਨਰੇਗਾ ਤਹਿਤ ਕਰਵਾਏ ਜਾਣ ਕਿਉਂਕਿ ਨਰੇਗਾ ਤਹਿਤ ਕਿਸੇ ਕਿਸਮ ਦੇ ਫੰਡਾਂ ਦੀ ਕੋਈ ਘਾਟ ਨਹੀਂ ਹੈ ਤਾਂ ਜੋ ਕਿਸੇ ਕਿਸਮ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ। ਉਨਾਂ ਕਾਰਜਸਾਧਕ ਅਫਸਰਾਂ ਨੂੰ ਸ਼ਹਿਰੀ ਮਿਸ਼ਨ ਤਹਿਤ ਪ੍ਰਾਪਤ ਫੰਡਜ ਦੇ ਯੂ.ਸੀ. ਤੁਰੰਤ ਪੇਸ਼ ਕਰਨ ਲਈ ਆਖਿਆ।ਉਨ੍ਹਾਂ ਚਰਨ ਗੰਗਾ ਸਟੇਡੀਅਮ ਦੀ ਸਫਾਈ ਦਾ ਕੰਮ ਵੀ ਤੇਜੀ ਨਾਲ ਕਰਨ ਲਈ ਆਖਿਆ। ਉਨ੍ਹਾਂ ਸਿਵਲ ਹਸਪਤਾਲ ਦੇ ਚਲ ਰਹੇ ਨਵੀਨੀਕਰਣ ਦੇ ਕੰਮ ਨੂੰ ਵੀ ਜਲਦੀ ਮੁਕੰਮਲ ਕਰਨ ਲਈ ਆਖਿਆ।

ਮੀਟਿੰਗ ਦੌਰਾਨ ਟੂਰਿਜ਼ਮ ਵਿਭਾਗ ਦੇ ਅਧਿਕਾਰੀਆਂ ਨੂੰ ਦਸਿਆ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ਬਣਨ ਵਾਲੇ ਥੀਮ ਪਾਰਕ ਦੇ ਪਹਿਲੇ ਪੜਾਅ ਦਾ ਕੰਮ 88 ਫੀਸਦੀ ਮੁਕੰਮਲ ਹੋ ਗਿਆ ਹੈ ਅਤੇ ਦੂਜੇ ਪੜਾਅ ਦੇ ਕੰਮ ਦੇ ਟੈਂਡਰ ਲਗਾ ਦਿਤੇ ਗਏ ਹਨ ਜੋ ਕਿ 15 ਜਨਵਰੀ 2020 ਤੱਕ ਮੁਕੰਮਲ ਹੋਵੇਗਾ।

ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਗੁਰਨੇਤਰ ਸਿੰਘ ਡੀ.ਡੀ.ਪੀ.ਓੁ., ਸ਼੍ਰੀ ਦਵਿੰਦਰ ਕੁਮਾਰ ਉਪ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ, ਸ਼੍ਰੀ ਇੰਦਰਜੀਤ ਸਿੰਘ, ਸ਼੍ਰੀ ਵਿਸ਼ਾਲ ਗੁਪਤਾ, ਸ਼੍ਰੀ ਹਰਜੀਤ ਸਿੰਘ, ਸ਼੍ਰੀ ਟੀ.ਪੀ. ਸਿੰਘ, ਸ਼੍ਰੀ ਹਰਿੰਦਰ ਸਿੰਘ ਸਾਾਰੇ ਕਾਰਜਕਾਰੀ ਇੰਜੀਨੀਅਰ ,ਸ਼੍ਰੀ ਅਮਿਤ ਚੌਹਾਨ ਵਣ ਮੰਡਲ ਅਫਸਰ, ਸ਼੍ਰੀ ਮੋਹਿਤ ਸ਼ਰਮਾ ਕਾਰਜਕਾਰੀ ਅਫਸਰ ਨਗਰ ਕੌਂਸਲ, ਸ਼੍ਰੀ ਮਨਜਿੰਦਰ ਸਿੰਘ ਕਾਰਜਕਾਰੀ ਅਫਸਰ ਨੰਗਲ ਅਤੇ ਹੋਰ ਹਾਜਰ ਸਨ।