Mining Task Force Meeting

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ
ਗੈਰ ਕਾਨੁੰਨੀ ਮਾਈਨਿੰਗ ਨੂੰ ਸਖਤੀ ਨਾਲ ਰੋਕਿਆ ਜਾਵੇ-ਜਾਰੰਗਲ
ਰੂਪਨਗਰ, 23 ਜੁਲਾਈ-ਜ਼ਿਲ੍ਹੇ ਵਿਚ ਕਿਸੇ ਕਿਸਮ ਦੀ ਗੈਰ ਕਾਨੁੰਨੀ ਮਾਈਨਿੰਗ ਨਾ ਹੋਣ ਦਿਤੀ ਜਾਵੇ ਅਤੇ ਇਸ ਨੂੰ ਸਖਤੀ ਨਾਲ ਰੋਕਿਆ ਜਾਵੇ। ਇਹ ਹਦਾਇਤ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੀਤ ਜਾਰੰਗਲ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਮਾਈਨਿੰਗ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਕੀਤੀ।ਉਨਾਂ: ਕਿਹਾ ਕਿ ਜਿਥੇ ਗੈਰ ਕਾਨੁੰਨੀ ਮਾਈਨਿੰਗ ਰੋਕੀ ਜਾਵੇ ਉਥੇ ਕਾਨੂੰਨੀ ਤੌਰ ਤੇ ਹੋ ਰਹੀ ਮਾਈਨਿੰਗ ਨੂੰ ਨਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਗੈਰ ਕਾਨੁੰਨੀ ਮਾਈਨਿੰਗ ਰੋਕਣ ਲਈ ਲਗਾਏ ਨਾਕਿਆਂ ਤੇ ਚੈਕਿੰਗ ਦੌਰਾਨ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਚੈਕਿੰਗ ਕੀਤੀ ਜਾਵੇ।ਉਨਾਂ ਇਹ ਵੀ ਕਿਹਾ ਕਿ ਚੈਕਿੰਗ ਦੌਰਾਨ ਪੁਲਿਸ ਵਰਦੀ ਵਾਲੇ ਮੁਲਾਜਮਾ ਵਲੋਂ ਹੀ ਗੱਡੀਆਂ ਰੋਕੀਆਂ ਜਾਣ। ਉਨਾਂ ਸਮੂਹ ਐਸ.ਡੀ.ਐਮਜ਼ ਨੁੰ ਵੀ ਗੈਰ ਕਾਨੁੰਨੀ ਮਾਈਨਿੰਗ ਰੋਕਣ ਲਈ ਚੌਕਸੀ ਵਰਤਣ ਲਈ ਆਖਿਆ।ਉਨਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੋ ਕਰੈਸ਼ਰ ਜ਼ਿਲ੍ਹੇ ਵਿਚ ਚਲ ਰਹੇ ਹਨ, ਨੂੰ ਚੈਕਿੰਗ ਕੀਤੀ ਜਾਵੇ ਕਿ ਉਹ ਕੱਚਾ ਮਾਲ ਕਿਥੋਂ ਲੈ ਰਹੇ ਹਨ ਅਤੇ ਉਨ੍ਹਾਂ ਪਾਸ ਕਿੰਨਾਂ ਭੰਡਾਰ ਬਾਕੀ ਪਿਆ ਹੈ। ਇਸ ਦੇ ਨਾਲ ਨਾਲ ਇਹ ਵੀ ਚੈਕ ਕੀਤਾ ਜਾਵੇ ਕਿ ਕਿਤੇ ਗੈਰ ਕਾਨੂੰਨੀ ਮਾਈਨਿੰਗ ਰਾਹੀਂ ਤਾਂ ਉਨ੍ਹਾਂ ਪਾਸ ਮਾਲ ਨਹੀਂ ਆ ਰਿਹਾ।ਉਨ੍ਹਾਂ ਕੱਚੇ ਮਾਲ ਦੀਆ ਰਸੀਦਾਂ ਤੇ ਬਿਜਲੀ ਦੇ ਬਿਲ ਚੈਕ ਕਰਨ ਲਈ ਵੀ ਆਖਿਆ।
ਮੀਟਿੰਗ ਦੌਰਾਨ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ -ਕਮ- ਨੋਡਲ ਅਫਸਰ ਮਾਈਨਿੰਗ ਨੇ ਦਸਿਆ ਕਿ ਜ਼ਿਲ੍ਹੇ ਵਿਚ 199 ਸਟੋਨ ਕਰੱਸ਼ਰ ਹਨ ਜਿੰਨਾਂ ਵਿਚੋਂ 151 ਰਜਿਸਟਰਡ ਹਨ।ਉਨ੍ਹਾਂ ਦਸਿਆ ਕਿ ਵਖ ਵਖ ਅਧਿਕਾਰੀਆਂ ਦੀਆਂ ਟੀਮਾਂ ਦੀ ਡਿਊਟੀ ਸਟੋਨ ਕਰੱਸ਼ਰਾਂ ਤੇ ਖੱਡਾਂ ਦੀ ਚੈਕਿੰਗ ਲਈ ਲਗਾਈ ਗਈ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਵਿਚਲੇ ਇਲਾਕਿਆਂ ਚ ਵੀ ਨਜਾਇਜ ਮਾਈਨਿੰਗ ਰੋਕਣ ਲਈ ਨਾਕਿਆਂ ਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਗੈਰ ਕਾਨੁੰਨੀ ਮਾਈਨਿੰਗ ਨੁੰ ਹਰ ਹਾਲ ਵਿਚ ਰੋਕਿਆ ਜਾਵੇ।
ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ -ਕਮ- ਨੋਡਲ ਅਫਸਰ ਮਾਈਨਿੰਗ, ਸ਼੍ਰੀ ਮਨਮੀਤ ਸਿੰਘ ਢਿਲੋਂ ਪੁਲਿਸ ਕਪਤਾਨ, ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ, ਸ਼੍ਰੀ ਹਰਬੰਸ ਸਿੰਘ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ, ਸ਼੍ਰੀ ਮਨਕਮਲਜੀਤ ਸਿੰਘ ਚਾਹਲ ਐਸ.ਡੀ.ਐਮ. ਚਮਕੌਰ ਸਾਹਿਬ, ਸ਼੍ਰੀ ਜਸਪ੍ਰੀਤ ਸਿੰਘ ਸਹਾਇਕ ਕਮਿ਼ਸਨਰ(ਜਨਰਲ),ਸ਼੍ਰੀ ਜਸਵੰਤ ਸਿੰਘ ਜ਼ਿਲ੍ਹਾ ਮਾਲ ਅਫਸਰ, ਸ਼੍ਰੀ ਬਲਦੇਵ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ-ਕਮ-ਡਵੀਜ਼ਨਲ ਮਾਈਨਿੰਗ ਅਫਸਰ ਅਤੇ ਹੋਰ ਹਾਜਰ ਸਨ।