Meeting with Election Observers

Meeting with Observers Press Note Dt 10th September 2018
ਚੋਣ ਆਬਜ਼ਰਵਰਾਂ ਨਾਲ ਮੀਟਿੰਗ ਪ੍ਰੈਸ ਨੋਟ ਮਿਤੀ 10 ਸਤੰਬਰ, 2018
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।
ਰੂਪਨਗਰ, 10 ਸਤੰਬਰ :- ਜ਼ਿਲ੍ਹੇ ਦੀ 01 ਜ਼ਿਲ੍ਹਾ ਪ੍ਰੀਸ਼ਦ ਅਤੇ 5 ਪੰਚਾਇਤ ਸਮਿਤੀਆਂ ਦੀਆਂ ਚੋਣਾ ਲਈ ਚੋਣ ਕਮੀਸ਼ਨ ਵਲੋਂ ਤਾਇਨਾਤ ਚੋਣ ਆਬਜ਼ਰਵਰਾਂ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਆਈ.ਏ.ਐਸ ਅਤੇ ਸ਼੍ਰੀਮਤੀ ਰਾਜ ਦੀਪ ਕੌਰ ਪੀ.ਸੀ.ਐਸ.ਨੇ ਅੱਜ ਇਥੇ ਮਿਨੀ ਸਕਤਰੇਤ ਦੇ ਕਮੇਟੀ ਰੂਮ ਵਿਚ ਜਿਲੇ ਦੇ ਸਮੂਹ ਆਰ.ੳਜ਼,ਪੁਲਿਸ ਅਧਿਕਾਰੀਆ ਨਾਲ ਇਕ ਵਿਸ਼ੇਸ਼ ਮੀਟਿੰਗ ਕਰਦੇ ਹੋਏ ਜਿਲੇ ਵਿਚ ਚਲ ਰਹੇ ਚੋਣ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਇਸ ਮੌਕੇ ਜਿਲਾ ਚੋਣ ਅਫਸਰ -ਕਮ-ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮੀਤ ਜਾਰੰਗਲ ਨੇ ਦਸਿਆ ਕਿ ਚੋਣ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿਤੀਆਂ ਜਾ ਰਹੀਆਂ ਹਨ ਅਤੇ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਹਿਤ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ,ਚੋਣਾ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਲੋੜ ਅਨੁਸਾਰ ਸਟਾਫ ਦੀ ਤਾਇਨਾਤੀ ਕਰ ਦਿਤੀ ਗਈ ਹੈ ।ਇਨਾਂ ਚੋਣਾ ਲਈ 671 ਪੋਲਿੰਗ ਬੂਥ ਬਣਾਏ ਗਏ ਹਨ ਉਨਾਂ ਸਮੂਹ ਆਰ.ੳਜ਼ ਨੂੰ ਇਨਾਂ ਪੋਲਿੰਗ ਬੂਥਾਂ ਵਿਚ ਲੋੜੀਂਦੀਆਂ ਸੇਵਾਵਾਂ ਯਕੀਨੀ ਬਣਾਉਣ ਲਈ ਕਿਹਾ ਅਤੇ ਪੋਲਿੰਗ ਬੂਥਾਂ ਸਬੰਧੀ ਜਾਣਕਾਰੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਮੁਹਈਆ ਕਰਾਉਣ ਲਈ ਵੀ ਆਖਿਆ।ਉਨਾਂ ਨਾਜ਼ੁਕ ਤੇ ਅਤੀ ਨਾਜ਼ੁਕ ਪੋਲਿੰਗ ਬੂਥਾਂ ਸਬੰਧੀ ਆਰ.ੳਜ਼ ਨੂੰ ਖੁਦ ਫੈਸਲਾ ਕਰਨ ਲਈ ਕਿਹਾ ।ਇਨਾਂ ਲਈ 69 ਸੁਪਰਵਾਈਜ਼ਰ ਤੇ ਸੈਕਟਰ ਅਫਸਰ ਲਗਾਏ ਗਏ ਹਨ ।ਉਨਾਂ ਕਿ ਚੋਣ ਅਮਲੇ ਨੂੰ ਇਕ-ਇਕ ਚੋਣ ਰਿਹਰਸਲ ਕਰਵਾਈ ਜਾ ਚੁਕੀ ਹੈ ਅਤੇ 15 ਸਤੰਬਰ ਨੂੰ ਦੂਜੀ ਰਿਹਰਸਲ ਕਰਵਾਈ ਜਾਵੇਗੀ।
ਇਸ ਮੀਟਿੰਗ ਦੋਰਾਨ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ: ਲਖਮੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਰਦੀਪ ਸਿੰਘ ਗੁਜਰਾਲ ,ਸ਼੍ਰੀ ਬੀ.ਐਸ.ਰੰਧਾਵਾ ਪੁਲਿਸ ਕਪਤਾਨ, ਐਸ.ਡੀ.ਐਮ. ਰੂਪਨਗਰ -ਕਮ-ਆਰ ੳ. ਸ਼੍ਰੀਮਤੀ ਹਰਜੋਤ ਕੌਰ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ -ਕਮ-ਆਰ ੳ. ਸ਼੍ਰੀ ਮਨਕਮਲਜੀਤ ਸਿੰਘ ਚਾਹਲ, ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ -ਕਮ-ਆਰ ੳ. ਸ਼੍ਰੀ ਹਰਬੰਸ ਸਿੰਘ, ਸਹਾਇਕ ਕਮਿਸ਼ਨਰ(ਜ)-ਕਮ-ਆਰ.ੳ.ਨੂਰਪੁਰਬੇਦੀ ਸ਼੍ਰੀ ਜਸਪ੍ਰੀਤ ਸਿੰਘ, ਸਹਾਇਕ ਕਮਿਸ਼ਨਰ(ਸ਼)-ਕਮ-ਆਰ.ੳ.ਮੋਰਿੰਡਾ ਸ਼੍ਰੀਮਤੀ ਪਰਮਜੀਤ ਕੌਰ ਸ਼੍ਰੀ ਰੋਹਿਤ ਜੇਤਲੀ ਡੀ.ਆਈ.ਓੁ.,ਸ਼੍ਰੀ ਗੁਰਨੇਤਰ ਸਿੰਘ ਡੀ.ਡੀ.ਪੀ.ੳ.,ਸ਼੍ਰੀ ਦਵਿੰਦਰ ਕੁਮਾਰ ਸ਼ਰਮਾ ਉਪ ਕਾਰਜਕਾਰੀ ਅਫਸਰ ਜ਼ਿਲਾ ਪ੍ਰੀਸ਼ਦ ਵੀ ਹਾਜਰ ਸਨ।