Meeting regarding Floods Protection

Office of Distt. Public Relation Officer, Rupnagar.
Dated: 13-06-2019
Meeting regarding Floods Protection
ਡਿਪਟੀ ਕਮਿਸ਼ਨਰ ਵੱਲੋਂ ਸੰਭਾਵਿਤ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਰੂਪਨਗਰ 13 ਜੂਨ – ਬਰਸਾਤ ਦੇ ਮੌਸਮ ਦੌਰਾਨ ਜਿ਼ਲ੍ਹੇ ਅੰਦਰ ਸੰਭਾਵਿਤ ਹੜ੍ਹਾਂ ਤੋਂ ਬਚਾਓ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ , ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਅਮਰਦੀਪ ਸਿੰਘ ਗੁਜ਼ਰਾਲ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਡਿਪਟੀ ਕਮਿਸ਼ਨਰ ਨੇ ਫਲੱਡ ਸੀਜ਼ਨ ਦੌਰਾਨ ਅਧਿਕਾਰੀਆਂ ਦੀ ਹਜ਼ਾਰੀ , ਫਲੱਡ ਕੰਟਰੋਲ ਰੂਮਾਂ ਵਿੱਚ ਕਰਮਚਾਰੀਆਂ ਦੀਆਂ ਹਜ਼ਾਰੀਆਂ, ਹੜ੍ਹਾਂ ਸਬੰਧੀ 24 ਘੰਟੇ ਪਹਿਲਾਂ ਸੂਚਨਾ ਦੇਣ , ਹਰ ਸੰਭਵ ਸਹਾਇਤਾ ਸਮਾਨ , ਕਿਸ਼ਤੀਆਂ ਚਲਾਉਣ ਦੀ ਟ੍ਰੇਨਿੰਗ , ਅਵੈਕੁੲੈਸ਼ਨ ਸੈਂਟਰ, ਰਲੀਫ ਸੈਂਟਰ , ਟੈਲੀਫੋਨ ਸੇਵਾ , ਪੀਣ ਵਾਲੇ ਪਾਣੀ ਦਾ ਪ੍ਰਬੰਧ , ਨਹਿਰਾਂ ਦੀ ਸਾਂਭ ਸੰਭਾਲ, ਪੁਲਿਸ/ ਮਿਲਟਰੀ ਸਹਾਇਤਾ , ਸੜਕਾਂ ਦੀ ਆਵਾਜਾਈ , ਸ਼ਹਿਰਾਂ ਵਿੱਚ ਸਾਫ ਪਾਣੀ ਬਿਜਲੀ ਦੀ ਸਪਲਾਈ , ਠੀਕਰੀ ਪਹਿਰਾ , ਗੱਡੀਆਂ ਦਾ ਇੰਤਜਾਮ , ਖਾਣ ਪੀਣ ਵਾਲੀਆਂ ਵਸਤੂਆਂ ਦਾ ਪ੍ਰਬੰਧ, ਫਲੱਡ ਰਿਪੋਰਟਾ / ਸਪੈਸ਼ਲ ਗਿਰਦਾਵਰੀ, ਅਨਸੇਫ ਸਕੂਲਾਂ ਦੀਆਂ ਬਿਲਡਿੰਗਾਂ ਦੀ ਪੜਤਾਲ, ਸਰਕਾਰੀ ਇਮਾਰਤਾਂ ਦੀ ਸੁਰਖਿਆ, ਫਾਇਰ ਟੈਡਰਜ਼ , ਹਸਪਤਾਲ ਦਵਾਈਆਂ ਸਿਵਲ ਡਿਫੈਸ ਅਤੇ ਐਬੁਲੈਸ ਸਬੰਧੀ ਵਿਸਥਾਰ ਦੇ ਨਾਲ ਅਧਿਕਾਰੀਆਂ ਵੱਲੋਂ ਕੀਤੇ ਗਏ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਸੰਭਾਵਿਤ ਹੜਾਂ ਦੌਰਾਨ ਲੋਕਾਂ ਦੀ ਜਾਨ ਤੇ ਮਾਲ ਦੇ ਬਚਾਅ ਲਈ ਹਰ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਇੰਨਾਂ ਪ੍ਰਬੰਧਾਂ ਵਿਚ ਕਿਸੇ ਕਿਸਮ ਦੀ ਕੋਈ ਕਸਰ ਨਾ ਛੱਡੀ ਜਾਵੇ ਤਾਂ ਜੋ ਹੜਾਂ ਦੌਰਾਨ ਕੋਈ ਕਿਸੇ ਕਿਸਮ ਦਾ ਜ਼ਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਮਿੰਨੀ ਸਕੱਤਰੇਤ ਵਿਚ ਇੱਕ ਮੁੱਖ ਕੰਟਰੋਲ ਰੂਮ 18 ਜੂਨ ਤੋਂ ਸ਼ੁਰੁ ਕੀਤਾ ਜਾਵੇਗਾ ਜਿਸ ਦਾ ਟੈਲੀਫੂਨ ਨੰਬਰ 01881-221157 ਅਤੇ ਐਸ.ਐਸ.ਪੀ. ਦਫਤਰ ਦਾ 01881-221273 ਹੈ। ਇਸ ਤੋਂ ਇਲਾਵਾ 06 ਹੋਰ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ ਜੋ ਕਿ 24 ਘੰਟੇ ਕੰਮ ਕਰ ਰਹੇ ਹਨ।ਇਨ੍ਹਾਂ ਕੰਟਰੋਲ ਰੂਮਾਂ ਦੇ ਨੰਬਰਾਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਜਲ ਪ੍ਰਬੰਧ ਖੋਜ ਮੰਡਲ ਦਾ 01881-222073, ਜਿ਼ਲ੍ਹਾ ਫੋਰੈਸਟ ਦਫਤਰ ਦਾ 01881-222231, ਤਹਿਸੀਲ ਦਫਤਰ ਚਮਕੌਰ ਸਾਹਿਬ 01881-260400,ਤਹਿਸੀਲਦਾਰ ਦਫਤਰ ਅਨੰਦਪੁਰ ਸਾਹਿਬ 01887-232015, ਬੀ.ਡੀ.ਪੀ.ੳ ਨੂਰਪੁਰਬੇਦੀ 01887-241424, ਤਹਿਸੀਲਦਾਰ ਨੰਗਲ 01887-221030 ਹਨ।
ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਸਰਬਜੀਤ ਕੌਰ ਸਹਾਇਕ ਕਮਿਸ਼ਨਰ , ਸ਼੍ਰੀਮਤੀ ਹਰਜੋਤ ਕੌਰ ਐਂਸ.ਡੀ.ਐਂਮ ਰੂਪਨਗਰ, ਮੈਡਮ ਕੰਨੂ ਗਰਗ ਐਂਸ.ਡੀ.ਐਂਮ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ,ਸ਼੍ਰੀ ਮਨਕਮਲ ਸਿੰਘ ਐਸ.ਡੀ.ਐਮ.ਸ਼੍ਰੀ ਚਮਕੌਰ ਸਾਹਿਬ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।