Close

Meeting for District Level Republic Day Celebration

Publish Date : 08/01/2019
Republic Day Celebration

Republic Day Celebration Press Note Dated 07thJanuary, 2019

Office of District Public Relations Officer, Rupnagar

ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਨਹਿਰੂ ਸਟੇਡੀਅਮ ਵਿਖੇ

ਰੂਪਨਗਰ,07 ਜਨਵਰੀ- ਗਣਤੰਤਰਤਾ ਦਿਵਸ ਮੌਕੇ ਨਹਿਰੁ ਸਟੇਡੀਅਮ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ।ਇਹ ਜਾਣਕਾਰੀ ਸ਼੍ਰੀ ਰਾਜੀਵ ਕੁਮਾਰ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੁਮ ਵਿੱਚ ਗਣਤੰਤਰਤਾ ਦਿਵਸ ਸਮਾਗਮ ਆਯੋਜਿਤ ਕਰਨ ਸਬੰਧੀ ਬੁਲਾਈ ਮੀਟਿੰਗ ਉਪਰੰਤ ਦਿਤੀ।ਮੀਟਿੰਗ ਦੌਰਾਨ ਉਨਾਂ ਵੱਖ-ਵੱਖ ਅਧਿਕਾਰੀਆਂ ਨੂੰ ਗਣਤੰਤਰ ਦਿਵਸ ਸਮਾਗਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਉਣ ਲਈ ਡਿਊਟੀਆਂ ਸੌਂਪੀਆਂ।ਉਨਾਂ ਜ਼ਿਲ੍ਹਾ ਸਿਖਿਆ ਅਫਸਰ ਨੂੰ ਪ੍ਰੇਰਣਾ ਕੀਤੀ ਕਿ ਸਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ. ਸ਼ੋਅ ਲਈ ਵੱਧ ਤੋਂ ਵੱਧ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਉਨਾਂ ਹੁਣ ਤੋਂ ਹੀ ਸਭਿਆਚਾਰਕ ਪ੍ਰੋਗਰਾਮ ਅਤੇ ਪਰੇਡ ਦੀਆਂ ਰਿਹਰਸਲਾਂ ਸ਼ੁਰੂ ਕਰਨ ਲਈ ਆਖਿਆ।

ਉਹਨਾਂ ਦੱਸਿਆ ਕਿ ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ ਅਤੇ ਵੱਖ-ਵੱਖ ਪਲਟੂਨਾ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿਤੀ ਜਾਵੇਗੀ।ਇੰਨ੍ਹਾਂ ਪਲਟੂਨਾਂ ਵਿੱਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਸੇਂਟ ਜ੍ਹੋਨ ਐਂਬੂਲੈਂਸ, ਐਨ.ਸੀ.ਸੀ. ਸੀਨੀਅਰ/ਜੂਨੀਅਰ ਵਿੰਗ, ਅਤੇ ਗਰਲ-ਗਾਈਡਜ ਦੀਆਂ ਪਲਟੂਨਾਂ ਸ਼ਾਮਿਲ ਹੋਣਗੀਆਂ।ਉਨ੍ਹਾਂ ਕਿਹਾ ਕਿ ਇਸ ਮੌਕੇ ਪਰੇਡ ਦਾ ਪ੍ਰਬੰਧ ਸੀਨੀਅਰ ਪੁਲਿਸ ਕਪਤਾਨ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਲੋਂ ਜ਼ਿਥੇ ਦੇਸ਼ ਭਗਤੀ ਤੇ ਅਧਾਰਿਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਉਥੇ ਸਕੂਲੀ ਬੱਚਿਆਂ ਵਲੋਂ ਪੀ.ਟੀ. ਸ਼ੋਅ ਵੀ ਪੇਸ਼ ਕੀਤਾ ਜਾਵੇਗਾ। ਇਸ ਸਭਿਆਚਾਰਕ ਪ੍ਰੋਗਰਾਮ ਦੇ ਓਵਰਆਲ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੋਣਗੇ । ਸ਼੍ਰੀ ਗੁਪਤਾ ਨੇ ਇਹ ਵੀ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਵਿਕਾਸ ਨੂੰ ਦਰਸਾਉਂਦੀਆਂ ਝਾਂਕੀਆਂ ਵੀ ਕੱਢੀਆਂ ਜਾਣਗੀਆਂ ਜਿਸ ਦੇ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੋਣਗੇ ।ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਅਜਾਦੀ ਘੁਲਾਟੀਆਂ ਨੂੰ ਸਮਾਗਮ ਵਾਲੀ ਥਾਂ ਤੱਕ ਲਿਆਉਣ ਅਤੇ ਉਨਾਂ ਦੇ ਬੈਠਣ ਦੇ ਸੁਚੱਜੇ ਪ੍ਰਬੰਧ ਕਰਨ ਲਈ ਵੀ ਕਿਹਾ।ਇਸ ਦੇ ਨਾਲ ਨਾਲ ਉਨ੍ਹਾਂ ਸੰਘਰਸ਼ੀ ਯੋਧਿਆਂ ਦੇ ਬਿਠਾਉਣ ਦੇ ਯੋਗ ਪ੍ਰਬਧ ਕਰਨ ਲਈ ਆਖਿਆ।ਉਨ੍ਹਾਂ ਸਿਵਲ ਸਰਜਨ ਨੂੰ ਇਸ ਮੋਕੇ ਮੈਡੀਕਲ ਟੀਮਾਂ ਦਾ ਪ੍ਰਬੰਧ ਕਰਨ ਲਈ ਵੀ ਆਖਿਆ ।ਉਨ੍ਹਾਂ ਜਨ ਸਹਿਤ ਵਿਭਾਗ ਦੇ ਅਧਿਕਾਰੀਆਂ ਨੂੰ ਆਰਜੀ ਪਖਾਨਿਆ ਦਾ ਪ੍ਰਬੰਧ ਕਰਨ ਲਈ ਕਿਹਾ । ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮਾਗਮ ਦੌਰਾਨ ਸੁਰਖਿਆ ਅਤੇ ਟ੍ਰੈਫਿਕ ਦੇ ਸੁਚੱਜੇ ਪ੍ਰਬੰਧ ਕਰਨ ਲਈ ਆਖਿਆ।ੳਨ੍ਹਾਂ ਸਟੇਡੀਅਮ ਅਤੇ ਇਸ ਦੇ ਆਲੇ ਦੁਆਲੇ ਦੀ ਸਫਾਈ ਕਰਾਉਣ ਲਈ ਕਾਰਜਸਾਧਕ ਅਫਸਰ ਨੂੰ ਕਿਹਾ।

ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਅਤੇ ਆਪਣੇ ਅਧੀਨ ਕੰਮ ਕਰ ਰਹੇ ਸਮੂਹ ਸਟਾਫ/ਕਰਮਚਾਰੀਆਂ ਦੀ ਹਾਜਰੀ ਨੂੰ ਇਸ ਸਮਾਗਮ ਵਿੱਚ ਯਕੀਨੀ ਬਨਾਉਣ ਅਤੇ ਸਮਾਗਮ ਉਪਰੰਤ ਹਾਜਰ ਕਰਮਚਾਰੀਆਂ ਦੀਆਂ ਲਿਸਟਾਂ ਉਨਾਂ ਦੇ ਦਫਤਰ ਦੇ ਸੁਪਰਡੈਂਟ ਗਰੇਡ-1 ਨੂੰ ਸੌਂਪਨ ਲਈ ਆਖਿਆ। ਉ੍ਹਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੇ ਵਿਭਾਗ ਦੇ ਕਿਸੇ ਅਧਿਕਾਰੀ/ਕਰਮਚਾਰੀ ਵਲੋਂ ਆਪਣੀ ਸਰਕਾਰੀ ਡਿਊਟੀ ਤੋਂ ਇਲਾਵਾ ਕੋਈ ਵਧੀਆ ਸ਼ਲਾਘਾਯੋਗ ਕਾਰਜਗੁਜਾਰੀ ਜਾਂ ਵਧੀਆ ਉਪਲਬਧੀ ਕੀਤੀ ਹੋਵੇ ਤਾਂ ਉਸ ਦਾ ਨਾਮ ਸਨਮਾਨਿਤ ਕਰਨ ਹਿੱਤ ਉਨ੍ਹਾਂ ਦੇ ਦਫਤਰ ਵਿਖੇ 15 ਜਨਵਰੀ ਤੱਕ ਭੇਜਿਆ ਜਾਵੇ , ਨਿਸ਼ਚਿਤ ਮਿਤੀ ਉਪਰੰਤ ਸਨਮਾਨਿਤ ਕਰਨ ਲਈ ਕਿਸੇ ਦਾ ਨਾਮ ਨਹੀਂ ਵਿਚਾਰਿਆ ਜਾਵੇਗਾ।ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਵਿਅਕਤੀ ਨੇ ਕਿਸੇ ਵੀ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤਾ ਹੋਵੇ ਉਸ ਦਾ ਨਾਮ ਵੀ ਸਨਮਾਨਿਤ ਕਰਨ ਲਈ ਭੇਜਿਆ ਜਾਵੇ।

ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਜਸਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਜਨਰਲ,ਸ਼੍ਰੀਮਤੀ ਸਰਬਜੀਤ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਸ਼੍ਰੀ ਅਜਿੰਦਰ ਸਿੰਘ ਢਿਲੋਂ ਪੁਲੀਸ ਕਪਤਾਨ, ਸ਼੍ਰੀ ਜਸਵੰਤ ਸਿੰਘ ਜ਼ਿਲ੍ਹਾ ਮਾਲ ਅਫਸਰ, ਸ਼੍ਰੀ ਸਤਵੀਰ ਸਿੰਘ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈਜ਼, ਸ੍ਰੀ ਸੁਖਦੀਪ ਸਿੰਘ ਆਬਕਾਰੀ ਤੇ ਕਰ ਅਫਸਰ, ਸ਼੍ਰੀ ਸ਼ਰਨਜੀਤ ਸਿੰਘ ਅਤੇ ਸ਼੍ਰੀ ਦਿਨੇਸ਼ ਕੁਮਾਰ ਜ਼ਿਲ੍ਹਾ ਸਿਖਿਆ ਅਫਸਰ, ਸ਼੍ਰੀ ਸੁਰਿੰਦਰ ਸੈਣੀ ਯੂਥ ਕੋਆਰਡੀਨਟਰ, ਸ਼੍ਰੀਮਤੀ ਸੰਤੋਸ਼ ਕਮਾਰੀ ਸੁਪਰਡੈਂਟ ਗਰੇਡ 1,ਸ਼੍ਰੀ ਮੋਹਿਤ ਕੁਮਾਰ ਸ਼ਰਮਾ ਕਾਰਜਸਾਧਕ ਅਫਸਰ ਨਗਰ ਕੌਸਲ ਰੂਪਨਗਰ ,ਪ੍ਰੋਫਸਰ ਬੀ.ਐਸ ਸਤਿਆਲ, ਸ਼੍ਰੀ ਸੰਜੀਵ ਬੁਧੀਰਾਜਾ ਸਕੱਤਰ ਜ਼ਿਲ੍ਹਾ ਰੈਡ ਕਰਾਸ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।