Close

Legal Awareness Rally on Children’s Day

Publish Date : 14/11/2021
Legal Awareness Rally on Children's Day.

ਬਾਲ ਦਿਵਸ ਤੇ ਕਾਨੂੰਨੀ ਜਾਗਰੂਕਤਾ ਰੈਲੀ ਕੱਢੀ

ਰੂਪਨਗਰ, 14 ਨਵੰਬਰ:

ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ), ਨਵੀਂ ਦਿੱਲੀ ਨੇ ਦੇਸ਼ ਭਰ ਵਿੱਚ ਕਾਨੂੰਨੀ ਜਾਗਰੂਕਤਾ ਪੈਦਾ ਕਰਨ ਲਈ ਪੈਨ ਇੰਡਿਆ ਜਾਗਰੂਕਤਾ ਮੁਹਿੰਮ ਤਹਿਤ ਅੱਜ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ, ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ) ਨੇ ਬਾਲ ਦਿਵਸ ਤੇ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਰੈਲੀ ਕੱਢੀ।

ਇਸ ਰੈਲੀ ਨੂੰ ਹਰੀ ਝੰਡੀ ਸ਼੍ਰੀ ਰਵੀ ਇੰਦਰ ਪਾਲ ਸਿੰਘ, ਐਡੀਸ਼ਨਲ ਸਿਵਲ ਜੱਜ, ਸ਼੍ਰੀ ਅਮਨਪ੍ਰੀਤ ਸਿੰਘ, ਸੀਜੇਐਮ ਅਤੇ ਸ਼੍ਰੀ ਮਾਨਵ, ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੁਆਰਾ ਇਸ ਰੈਲੀ ਨੂੰ ਹਰੀ ਝੰਡੀ ਦਿੱਤੀ ਗਈ। ਜਿਸ ਵਿਚ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਗਾਂਧੀ ਸਕੂਲ, ਰੋਪੜ ਦੇ ਬੱਚਿਆ ਨੇ ਭਾਗ ਲਿਆ ਅਤੇ ਇਸ ਪੈਦਲ ਰੈਲੀ ਨਾਲ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਵਾਇਆ।

ਇਸ ਮੌਕੇ ਤੇ ਸ੍ਰੀ ਮਾਨਵ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦੇ ਹੋਏ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਗੂਰਕ ਕੀਤਾ।ਇਸ ਪੈਦਲ ਰੈਲੀ ਦੌਰਾਨ ਬੱਚਿਆਂ ਅਤੇ ਭਾਗੀਦਾਰਾਂ ਨੇ ਮੁਫਤ ਕਾਨੂੰਨੀ ਸੇਵਾਵਾਂ, ਨਾਗਰਿਕਾਂ ਦੇ ਹੱਕਾਂ, ਕੁਰਿਤੀਆਂ ਦੇ ਖਿਲਾਫ ਲੜਨ ਬਾਰੇ ਤਖਤੇ ਪਕੜ ਕੇ ਪ੍ਰਚਾਰ ਕੀਤਾ। ਸਾਰੇ ਭਾਗੀਦਾਰਾਂ ਨੇ “ਇਨਸਾਫ- ਸਭਨਾਂ ਲਈ”, “ਝਗੜੇ ਮੁਕਾਓ-ਪਿਆਰ ਵਧਾਓ”, “ਆਪਣੇ ਕਾਨੂੰਨੀ ਹੱਕਾਂ ਤੋਂ ਜਾਣੂ ਹੋਵੋ-ਤਕੜੇ ਹੋਵੋ” ਦੇ ਨਾਅਰਿਆਂ ਨਾਲ ਬਾਜ਼ਾਰ ਅਤੇ ਸੜਕਾਂ ਤੇ ਚੱਲ ਰਹੇ ਰਾਹਗੀਰਾਂ ਨੂੰ ਪ੍ਰੇਰਿਤ ਕੀਤਾ। ਰੈਲੀ ਦੇ ਖਤਮ ਹੋਣ ਤੇ ਬੱਚਿਆਂ ਨੂੰ ਰਿਫਰੈਸ਼ਮੈਟ ਵਿੱਚ ਪਾਣੀ, ਕੇਲੇ ਅਤੇ ਦੁੱਧ ਦਿੱਤਾ ਗਿਆ।

ਸੱਕਤਰ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਸਾਰੇ ਭਾਗੀਦਾਰਾਂ ਮੁੱਖ ਤੌਰ ਤੇ ਸਰਵ ਸ੍ਰੀ ਸੂਰਜਪਾਲ, ਪ੍ਰਧਾਨ ਬਾਰ ਐਸੋਸੀਏਸਨ ਅਤੇ ਰੈਲੀ ਵਿੱਚ ਮੌਜੂਦ ਪੈਨਲ ਐਡਵੋਕੇਟ ਦਾ ਧੰਨਵਾਦ ਕੀਤਾ।