Joining of SSP
Publish Date : 13/07/2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।
ਰੂਪਨਗਰ, 13 ਜੁਲਾਈ-ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ., ਨੇ ਅੱਜ ਇਥੇ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸ਼੍ਰੀ ਸ਼ਰਮਾਂ ਏ.ਆਈ.ਜੀ. ਕਾਂਓੁਟੰਰ ਇੰਨਟੈਲੀਜੈਂਸ ਪੰਜਾਬ ਚੰਡੀਗੜ੍ਹ ਤਾਇਨਾਤ ਹੋਏ ਸਨ ਅਤੇ ਉਹ ਇਸ ਤੋ ਪਹਿਲਾ ਜਿਲ੍ਹਾ ਫਾਜਿਲਕਾ ਅਤੇ ਬਠਿੰਡਾ ਦੇ ਪੁਲਿਸ ਮੁੱਖੀ ਰਹਿ ਚੁੱਕੇ ਹਨ ।ਉਨਾਂ ਨੂੰ ਅੱਜ ਇਥੇ ਪਹੁੰਚਣ ਤੇ ਗਾਰਡ ਆਫ ਆਨਰ ਪੇਸ਼ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਪਤਾਨ ਸ਼੍ਰੀਮਤੀ ਸੁਰਿੰਦਰਜੀਤ ਕੌਰ ਤੇ ਸ਼੍ਰੀ ਮਨਮੀਤ ਸਿੰਘ ਢਿਲੋਂ , ਉਪ ਪੁਲਿਸ ਕਪਤਾਨ ਸ਼੍ਰੀ ਮਨਵੀਰ ਸਿੰਘ ਬਾਜਵਾ , ਸ਼੍ਰੀ ਰਮਿੰਦਰ ਸਿੰਘ ਕਾਹਲੋਂ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਵਰਿੰਦਰਜੀਤ ਸਿੰਘ ਤੇ ਮੈਡਮ ਮਨਜੋਤ ਕੌਰ ਵੀ ਹਾਜਰ ਸਨ।