Jan Aushadhi Day was celebrated by Ayushman Arogya Kendra, Balsanda

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਆਯੁਸ਼ਮਾਨ ਆਰੋਗਿਆ ਕੇਂਦਰ, ਬਾਲਸੰਡਾ ਵੱਲੋਂ ਜਨ ਔਸ਼ਧੀ ਦਿਵਸ ਮਨਾਇਆ ਗਿਆ
ਰੂਪਨਗਰ, 7 ਮਾਰਚ: ਆਯੁਸ਼ਮਾਨ ਆਰੋਗਿਆ ਕੇਂਦਰ, ਬਾਲਸੰਡਾ ਵੱਲੋਂ ਕਮਿਊਨਟੀ ਹੈਲਥ ਅਫਸਰ ਹਰਨੀਤ ਕੌਰ, ਹੈਲਥ ਵਰਕਰ ਸਚਿਨ ਸਾਹਨੀ ਅਤੇ ਹੈਲਥ ਵਰਕਰ ਅਨੂ ਕੁਮਾਰੀ ਦੀ ਅਗਵਾਈ ਹੇਠ ਜਨ ਔਸ਼ਧੀ ਦਿਵਸ ਦੇ ਮੌਕੇ ‘ਤੇ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਦੌਰਾਨ, ਪਿੰਡ ਵਾਸੀਆਂ ਨੂੰ ਘੱਟ ਕੀਮਤ ‘ਤੇ ਉਚਿਤ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਕੇ ਲੋੜੀਂਦੀ ਮੈਡੀਕਲ ਸਹਾਇਤਾ ਵੀ ਦਿੱਤੀ ਗਈ।
ਸੀਨੀਅਰ ਮੈਡੀਕਲ ਅਫਸਰ, ਡਾ. ਆਨੰਦ ਘਈ ਨੇ ਇਸ ਮੁਹਿੰਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਜਨ ਔਸ਼ਧੀ ਯੋਜਨਾ ਸਰਕਾਰ ਦੀ ਇੱਕ ਮਹੱਤਵਪੂਰਨ ਪਹਲ ਹੈ, ਜੋ ਆਮ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਕਿਫਾਇਤੀ ਮੁੱਲ ‘ਤੇ ਉਪਲਬਧ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ।
ਆਯੁਸ਼ਮਾਨ ਆਰੋਗਿਆ ਕੇਂਦਰ, ਬਾਲਸੰਡਾ ਵੱਲੋਂ ਚਲਾਈ ਗਈ ਇਹ ਜਾਗਰੂਕਤਾ ਮੁਹਿੰਮ ਬਹੁਤ ਹੀ ਪ੍ਰਸ਼ੰਸਨੀਆਹ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਨ ਔਸ਼ਧੀ ਕੇਂਦਰਾਂ ‘ਤੇ ਉਪਲਬਧ ਦਵਾਈਆਂ ਦਾ ਲਾਭ ਲੈਣ ਅਤੇ ਆਪਣੀ ਸਿਹਤ ਦੀ ਸੰਭਾਲ ਕਰਨ।”
ਕਮਿਊਨਟੀ ਹੈਲਥ ਅਫਸਰ ਹਰਨੀਤ ਕੌਰ ਨੇ ਵੀ ਆਪਣੀ ਰਾਇ ਰੱਖਦੇ ਹੋਏ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਨਾਲ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਜਨ ਔਸ਼ਧੀ ਯੋਜਨਾ ਦੀ ਮਦਦ ਨਾਲ ਲੋੜਵੰਦ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਸੰਭਵ ਹੋ ਰਹੀਆਂ ਹਨ। ਅਸੀਂ ਇਹ ਮੁਹਿੰਮ ਇਸ ਲਈ ਚਲਾਈ, ਤਾਂ ਜੋ ਹਰ ਇੱਕ ਨਾਗਰਿਕ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਮਿਲੇ ਤੇ ਉਹ ਇਸ ਤੋਂ ਲਾਭ ਉਠਾ ਸਕਣ।
ਉਨ੍ਹਾਂ ਨੇ ਆਮ ਜਨਤਾ ਨੂੰ ਸਰਕਾਰੀ ਯੋਜਨਾਵਾਂ ਬਾਰੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਤੋਂ ਲਾਭ ਉਠਾਉਣ ਦੀ ਅਪੀਲ ਕੀਤੀ।