Close

International Yoga Day celebrated in Sub-Division Sri Chamkaur Sahib

Publish Date : 22/06/2025
International Yoga Day celebrated in Sub-Division Sri Chamkaur Sahib

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸਬ ਡਿਵੀਜ਼ਨ ਸ਼੍ਰੀ ਚਮਕੌਰ ਸਾਹਿਬ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਸ੍ਰੀ ਚਮਕੋਰ ਸਾਹਿਬ, 19 ਜੂਨ: 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੀਐਮ ਦੀ ਯੋਗਸ਼ਾਲਾ ਅਭਿਆਨ ਦੇ ਤਹਿਤ ਐਸਡੀਐਮ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਸਬ ਡਿਵੀਜ਼ਨ ਸ਼੍ਰੀ ਚਮਕੌਰ ਸਾਹਿਬ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿੱਥੇ ਥੀਮ ਪਾਰਕ (ਦਾਸਤਾਨ-ਏ-ਸ਼ਹਾਦਤ) ਸ਼੍ਰੀ ਚਮਕੌਰ ਸਾਹਿਬ ਯੋਗਾ ਟ੍ਰੇਨਰ ਵਿਜੇ ਮਲਿਕ ਅਤੇ ਤਨੀਸ਼ਾ ਸ਼ਰਮਾ ਨੇ ਯੋਗ ਅਭਿਆਸ ਕਰਵਾਇਆ ਗਿਆ।

ਇਸ ਮੌਕੇ ਯੋਗ ਕੋਆਰਡੀਨੇਟਰ ਵੱਲੋਂ ਯੋਗ ਕਿਰਿਆਵਾਂ ਕਰਵਾਈਆ ਗਈਆਂ ਅਤੇ ਦੱਸਿਆ ਗਿਆ ਕਿ ਯੋਗ ਕਰਨਾ ਸਿਰਫ਼ ਸਰੀਰਕ ਤੰਦਰੁਸਤੀ ਤਕ ਸੀਮਤ ਨਹੀਂ ਹੈ, ਬਲਕਿ ਮਨ ਨੂੰ ਉਜਾਗਰ ਰੱਖਣ ਦਾ ਵੀ ਇਕ ਸਾਧਨ ਹੈ।

ਇਸ ਮੌਕੇ ਵੱਡੀ ਗਿਣਤੀ ਵਿੱਚ ਤਹਿਸੀਲ ਸ੍ਰੀ ਚਮਕੋਰ ਸਾਹਿਬ ਦਾ ਸਟਾਫ, ਦਾਸਤਾਨ-ਏ-ਸ਼ਹਾਦਤ ਦਾ ਸਟਾਫ ਅਤੇ ਹੋਰ ਯੋਗ ਪ੍ਰੇਮੀ ਹਾਜਰ ਹੋਏ।