Close

Instructions issued to LDM and all banks of district Rupnagar regarding the election process

Publish Date : 17/03/2024
Instructions issued to LDM and all banks of district Rupnagar regarding the election process

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਚੋਣ ਜਾਬਤੇ ਸਬੰਧੀ ਜਿਲ੍ਹਾ ਰੂਪਨਗਰ ਦੇ ਐਲ.ਡੀ.ਐਮ ਤੇ ਸਮੂਹ ਬੈਂਕਾਂ ਨੂੰ ਹਦਾਇਤਾਂ ਜਾਰੀ

ਰੂਪਨਗਰ, 17 ਮਾਰਚ: ਭਾਰਤ ਚੋਣ ਕਮਿਸ਼ਨ ਵੱਲੋਂ ਕੱਲ ਮਿਤੀ 16-03-2024 ਨੂੰ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ, ਜਿਸ ਦੇ ਨਾਲ ਹੀ ਪੰਜਾਬ ਰਾਜ ਵਿੱਚ ਆਦਰਸ਼ ਚੋਣ ਜਾਬਤਾ ਅਮਲ ਵਿੱਚ ਆ ਗਿਆ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਪੂਜਾ ਸਿਆਲ ਗਰੇਵਾਲ ਦੀ ਪ੍ਰਧਾਨਗੀ ਹੇਠ ਲੋਕ ਸਭਾ ਹਲਕੇ 06-ਅਨੰਦਪੁਰ ਸਾਹਿਬ ਅਧੀਨ ਆਉਂਦੇ ਜਿਲ੍ਹਾ ਰੂਪਨਗਰ ਦੇ ਐਲ.ਡੀ.ਐਮ ਅਤੇ ਸਮੂਹ ਬੈਂਕ ਮੈਨੇਜਰਾਂ ਨਾਲ ਮੀਟਿੰਗ ਸਥਾਨਕ ਕਮੇਟੀ ਰੂਮ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਹੋਈ।

ਇਸ ਮੀਟਿੰਗ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਮਾਡਲ ਕੋਡ ਆਫ ਕੰਡਕਟ ਦੌਰਾਨ ਬੈਂਕਾਂ ਸਬੰਧੀ ਜੋ ਵੀ ਹਦਾਇਤਾਂ ਹੋਈਆਂ ਹਨ, ਉਹਨਾਂ ਬਾਰੇ ਮੀਟਿੰਗ ਵਿੱਚ ਹਾਜਰ ਬੈਕਾਂ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ।

ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ 1.00 ਲੱਖ ਤੋਂ ਉਪਰ ਕੋਈ ਅਜਿਹੀ ਟਰਾਂਸਜੈਕਸ਼ਨ ਹੁੰਦੀ ਹੈ, ਜੋ ਕਿ ਸ਼ੱਕ ਦੇ ਦਾਇਰੇ ਵਿੱਚ ਲਗਦੀ ਹੈ ਤਾਂ ਉਸ ਦੀ ਸੂਚਨਾਂ ਤੁਰੰਤ ਜਿਲ੍ਹਾ ਚੋਣ ਅਫਸਰ ਨੂੰ ਦਿੱਤੀ ਜਾਵੇ ਅਤੇ ਇਸ ਦੇ ਨਾਲ ਹੀ 10 ਲੱਖ ਤੋਂ ਉੱਤੇ ਦੀਆਂ ਸਾਰੀਆਂ ਬੈਂਕ Transactions ਦੀ ਜਾਣਕਾਰੀ ਜਿਲ੍ਹਾ ਚੋਣ ਦਫਤਰ ਨੂੰ ਦਿੱਤੀ ਜਾਵੇ।

ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਮਾਡਲ ਕੋਡ ਆਫ ਕੰਡਕਟ ਦੀਆਂ ਹਦਾਇਤਾਂ ਦੀ ਉਲੰਘਣਾ ਨਹੀ ਹੋਣੀ ਚਾਹੀਦੀ ਅਤੇ ਹਦਾਇਤਾਂ ਦੀ ਸਖਤੀ ਨਾਲ ਪਾਲ੍ਹਣਾ ਕੀਤੀ ਜਾਵੇ।

ਇਸ ਮੀਟਿੰਗ ਵਿੱਚ ਚੋਣ ਤਹਿਸੀਲਦਾਰ, ਸ਼੍ਰੀ ਪਲਵਿੰਦਰ ਸਿੰਘ, ਐਲ.ਡੀ.ਐਮ, ਯੂਕੋ ਬੈਂਕ, ਮਨੀਸ਼ ਤ੍ਰਿਪਾਠੀ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਬੈਂਕ ਮੈਨੇਜਰ ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਸ਼ਾਮਿਲ ਹੋਏ।