Close

Independence Day Arrangements

Publish Date : 01/08/2018
Independence Day Arrangements.

Independence Day Arrangements – Press Note Dated 31st July 2018

ਆਜ਼ਾਦੀ ਦਿਵਸ ਪ੍ਰਬੰਧਾਂ ਦਾ ਜਾਇਜਾ – ਪ੍ਰੈਸ ਨੋਟ ਮਿਤੀ 31 ਜੁਲਾਈ, 2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ,01 ਅਗਸਤ- ਆਜਾਦੀ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਲਈ ਸੌਂਪੀਆਂ ਡਿਊਟੀਆਂ ਦਾ ਵਧੀਕ ਡਿਪਟੀ ਕਮਿਸ਼ਂਨਰ ਰੂਪਨਗਰ ਸ਼੍ਰੀ ਲਖਮੀਰ ਸਿੰਘ ਨੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਜਾਇਜਾ ਲਿਆ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।ਉਨ੍ਹਾਂ ਕਿਹਾ ਕਿ ਰਾਸ਼ਟਰੀ ਮਹੱਤਵ ਦੇ ਇਸ ਸਮਾਗਮ ਲਈ ਤਨਦੇਹੀ ਨਾਲ ਪ੍ਰਬੰਧ ਕੀਤੇ ਜਾਣ ਤਾਂ ਜੋ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।

ਉਨਾ ਦਸਿਆ ਕਿ 15 ਅਗਸਤ ਦਾ ਜ਼ਿਲ੍ਹਾ ਪੱਧਰੀ ਸਮਾਗਮ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਮਨਾਇਆ ਜਾਵੇਗਾ ਅਤੇ ਪਲਾਟੂਨਾਂ ਵਲੋਂ ਸਲਾਮੀ ਦਿਤੀ ਜਾਵੇਗੀ। ਇੰਨ੍ਹਾਂ ਪਲਟੂਨਾਂ ਵਿੱਚ ਪੰਜਾਬ ਪੁਲਿਸ ਦੀਆਂ ਦੋ , ਪੰਜਾਬ ਹੋਮ ਗਾਰਡਜ਼,ਸੇਂਟ ਜ੍ਹੋਨ ਐਂਬੂਲੈਂਸ, ਐਨ.ਸੀ.ਸੀ. ਸੀਨੀਅਰ/ਜੂਨੀਅਰ ਵਿੰਗ ਅਤੇ ਗਰਲ-ਗਾਈਡਜ ਦੀਆਂ ਪਲਟੂਨਾਂ ਸ਼ਾਮਿਲ ਹੋਣਗੀਆਂ।ਇਸ ਮੌਕੇ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਲੋਂ ਜਿਥੇ ਦੇਸ਼ ਭਗਤੀ ਤੇ ਅਧਾਰਿਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਉਥੇ ਸਕੂਲੀ ਬੱਚਿਆਂ ਵਲੋਂ ਪੀ.ਟੀ. ਸ਼ੋਅ ਵੀ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਦਸਿਆ ਕਿ 09 ਤੇ 10 ਅਗਸਤ ਨੂੰ ਨਹਿਰੂ ਸਟੇਡੀਅਮ ਵਿਖੇ ਪ੍ਰੋਗਰਾਮਾਂ ਦੀ ਰਿਹਰਸਲ ਕੀਤੀ ਜਾਵੇਗੀ ਜਦਕਿ 13 ਅਗਸਤ ਨੂੰ ਨਹਿਰੂ ਸਟੇਡੀਅਮ ਵਿੱਖੇ ਫੁਲ ਡਰੈਸ ਰਿਹਰਸਲ ਕੀਤੀ ਜਾਵੇਗੀ ।ਉਨਾਂ ਦਸਿਆ ਕਿ ਇਸ ਮੌਕੇ ਜਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਅਜਾਦੀ ਦਿਵਸ ਵਾਲੇ ਦਿਨ ਇੰਨਾਂ ਸੁਤੰਤਰਤਾ ਸੰਗਰਾਮੀਆਂ ਨੂੰ ਨਹਿਰੂ ਸਟੇਡੀਅਮ ਵਿਖੇ ਲਿਆਉਣ ਅਤੇ ਛੱਡਣ ਲਈ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਿੰਮੇਵਾਰ ਹੋਣਗੇ । ਸ਼ਹਿਰ ਵਿਚ 04 ਥਾਵਾਂ ਤੇ ਸਵਾਗਤੀ ਗੇਟ ਲਗਾਏ ਜਾਣਗੇ।ੳਨਾਂ ਕਿਹਾ ਕਿ ਇਸ ਮੌਕੇ ਜਿਲ੍ਹਾ ਮੰਡੀ ਅਫਸਰ ਵਲੋਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਉਨਾ ਪਾਵਰਕੋਮ ਦੇ ਅਧਿਕਾਰੀਆਂ ਨੂੰ ਨਹਿਰੂ ਸਟੇਡੀਅਮ ਅਤੇ ਕੈਨਾਂਲ ਰੈਸਟ ਹਾਊਸ ਦੇ ਪਾਵਰ ਪੁਆਇੰਟ ਚੈਕ ਕਰਨ ਉਪਰੰਤ ਸਰਟੀਫਿਕੇਟ ਦੇਣ ਲਈ ਆਖਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਕੰਮ ਕਰ ਰਹੇ ਸਮੂਹ ਸਟਾਫ/ਕਰਮਚਾਰੀਆਂ ਨੂੰ ਪਰਿਵਾਰ ਸਮੇਤ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਰਿਤ ਕਰਨ।ਉਨ੍ਹਾਂ ਇਹ ਵੀ ਕਿਹਾ ਕਿ ਸਟਾਫ ਦੀ ਹਾਜਰੀ ਲਾਉਣ ਉਪਰੰਤ ਉਨਾ ਦੀ ਹਾਜਰੀ ਰਿਪੋਰਟ ਸੁਪਰਡੈਂਟ ਗਰੇਡ 1 ਨੂੰ ਮੌਕੇ ਤੇ ਹੀ ਦਿਤੀ ਜਾਵੇ। ਉ੍ਹਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੇ ਚੰਗੇ ਨੰਬਰ ਲੈ ਕੇ ਰਾਜ ਵਿੱਚ ਪਹਿਲਾ ਜਾਂ ਦੂਜਾ ਸਥਾਨ ਪ੍ਰਾਪਤ ਕੀਤਾ ਹੋਵੇ ਜਾਂ ਕਿਸੇ ਖਿਡਾਰੀ ਨੇ ਖੇਡਾਂ ਵਿੱਚ ਚੰਗੀ ਕਾਰਗੁਜਾਰੀ ਵਿਖਾਉਂਦੇ ਹੋਏ ਸੋਨੇ ਦਾ ਤਮਗਾ ਜ਼ਿੱਤਿਆ ਹੋਵੇ ਅਤੇ ਸਰਕਾਰੀ ਵਿਭਾਗ ਦੇ ਕਿਸੇ ਅਧਿਕਾਰੀ/ਕਰਮਚਾਰੀ ਵਲੋਂ ਆਪਣੀ ਸਰਕਾਰੀ ਡਿਊਟੀ ਤੋਂ ਇਲਾਵਾ ਕੋਈ ਵਧੀਆ ਸ਼ਲਾਘਾ ਯੋਗ ਕਾਰਜਗੁਜਾਰੀ ਜਾਂ ਵਧੀਆ ਉਪਲਬਧੀ ਕੀਤੀ ਹੋਵੇ ਤਾਂ ਉਸ ਦਾ ਨਾਮ ਸਨਮਾਨਿਤ ਕਰਨ ਹਿੱਤ 05 ਅਗਸਤ ਤੱਕ ਉਨ੍ਹਾਂ ਦੇ ਦਫਤਰ ਵਿਖੇ ਭੇਜਿਆ ਜਾਵੇ॥

ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ,ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ ,ਮੈਡਮ ਸਰਬਜੀਤ ਕੌਰ (ਸ਼ਿਕਾਇਤਾਂ),ਸ਼੍ਰੀ ਜਸਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜਨਰਲ), ਸ਼੍ਰੀ ਜਸਵੰਤ ਸਿੰਘ ਜ਼ਿਲ੍ਹਾ ਮਾਲ ਅਫਸਰ, ਸ਼੍ਰੀ ਵਰਿੰਦਰਜੀਤ ਸਿੰਘ ਉਪ ਪੁਲਿਸ ਕਪਤਾਨ , ਸ਼੍ਰੀ ਸੁਖਦੀਪ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸ਼੍ਰੀ ਸਤਵੀਰ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਸ਼੍ਰੀ ਹਰਜੀਤ ਸਿੰਘ ਤੇ ਸ਼੍ਰੀ ਵਿਸ਼ਾਲ ਗੁਪਤਾ ਕਾਰਜਕਾਰੀ ਇੰਜੀਨੀਅਰ, ਸ਼੍ਰੀ ਦਿਨੇਸ਼ ਕੁਮਾਰ ਕੇ., ਸ਼੍ਰੀ ਹਿੰਮਤ ਸਿੰਘ ਹੁੰਦਲ ਜ਼ਿਲ੍ਹਾ ਸਿਖਿਆ ਅਫਸਰ,ਸ਼੍ਰੀ ਸਿਮਰਨ ਸਿੰਘ ਸਰਾਂ ਏ.ਟੀ.ਓੁ., ਪ੍ਰੋਫੈਸਰ ਬੀ.ਐਸ. ਸਤਿਆਲ, ਡਾ: ਨਿਰਮਲ ਸਿੰਘ ਬਰਾੜ, ਸ਼੍ਰੀ ਸੁਰਿੰਦਰ ਸਿੰਘ ਸੈਣੀ ਯੂਥ ਕੋਆਰਡੀਨੇਟਰ, ਸ਼੍ਰੀ ਬੀ.ਐਸ.ਅਤਰੀ, ਸ਼੍ਰੀਮਤੀ ਸਤਿੰਦਰ ਕੌਰ ਸੀ.ਡੀ.ਪੀ.ਓੁ.,ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।