Inauguration of District Website
ਦਫ਼ਤਰ,ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਰੂਪਨਗਰ।
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਜਾਰੀ
ਜ਼ਿਲ੍ਹੇ ਦੀ ਜਰੂਰੀ ਜਾਣਕਾਰੀ ਵਾਲੀ ਵੈਬਸਾਈਟ ਨੂੰ ਹੁਣ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਵੀ ਵਰਤ ਸਕਣਗੇ
ਮੋਬਾਈਲ ਫੋਨ ਤੇ ਵੀ ਖੁਲ੍ਹ ਸਕੇਗੀ
ਰੂਪਨਗਰ, 17 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਦੀ ਮੁੜ ਸੁਰਜੀਤ ਕੀਤੀ ਗਈ ਤੇ ਅਸਾਨੀ ਨਾਲ ਚੱਲਣ ਵਾਲੀ ਐਸ-3 ਵਾਸ ( ਸਿਕਿਊਰ, ਸਕੇਲੇਬਲ ਅਤੇ ਸੁਗੱਮਿਆ ਵੈਬਸਾਈਟ ) ‘ਤੇ ਅਧਾਰਿਤ ਵੈਬਸਾਈਟઠ rupnagar.nic.in ਨੂੰ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੀਤ ਜਾਰੰਗਲ ਨੇ ਜਾਰੀ ਕੀਤਾ ਜੋ ਕਿ ਅੰਗ੍ਰੇਜੀ ਅਤੇ ਪੰਜਾਬੀ ਭਾਸ਼ਾ ਵਿਚ ਉਪਲਬਧ ਹੈ।ਇਸ ਮੌਕੇ ਸ੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵੀ ਮੌਜੂਦ ਸਨ।
ਇਸ ਸਹੂਲਤ ਦਾ ਉਦਘਾਟਨ ਕਰਦਿਆਂ ਸ਼੍ਰੀ ਜਾਰੰਗਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਹੁਤ ਹੀ ਅਸਾਨ ਤਰੀਕੇ ਨਾਲ ਚੱਲਣ ਵਾਲੀ ਇਹ ਵੈਬਸਾਈਟ ਭਾਰਤ ਸਰਕਾਰ ਦੀ ਵੈਬਸਾਈਟ ਵਲੋਂ ਪ੍ਰਸਤਾਵਿਤ ਕੀਤੇ ਗਏ ਨਿਯਮਾਂ ‘ਤੇ ਅਧਾਰਿਤ ਹੈ।ઠઠਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵੈਬਸਾਈਟ ਨੂੰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ( ਨੇਤਰਹੀਣ) ਵਲੋਂ ਆਪਣੇ ਕੰਪਿਊਟਰ ‘ਤੇ ਸਪੀਕਿੰਗ ਸਾਫ਼ਟਵੇਅਰ ਰਾਹੀਂ ਅਸਾਨੀ ਨਾਲ ਚਲਾਇਆ ਜਾ ਸਕੇਗਾ। ਇਸ ਤੋਂ ਇਲਾਵਾ ਇਸ ਵਿੱਚ ਹੋਰ ਵਿਸ਼ੇਸ਼ਤਾਵਾਂ ਜੋੜਦੇ ਹੋਏ ਜਿਨਾਂ ਵਿਅਕਤੀਆਂ ਨੂੰ ਧੁੰਦਲਾ ਨਜ਼ਰ ਆਉਣ ਦੀ ਸਮੱਸਿਆ ਹੈ ਉਹ ਅਸਾਨੀ ਨਾਲ ਰੰਗਾਂ ਦਾ ਬਦਲਾਅ ਕਰਕੇ ਇਸ ਨੂੰ ਚਲਾ ਸਕਣਗੇ।ਉਨਾਂ ਦਸਿਆ ਕਿ ਪਹਿਲੀ ਵੈਬਸਾਈਟ ਮੋਬਾਈਲ ਫੌਨ ਤੇ ਪੜ੍ਹਣ ਦੇ ਕਾਬਲ ਨਹੀਂ ਸੀ ਪਰ ਹੁਣ ਇਹ ਮੋਬਾਈਲ ਤੇ ਵੀ ਪੜ੍ਹੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਵੈਬਸਾਈਟ ਰਾਹੀਂ ਜ਼ਿਲ੍ਹੇ , ਵੱਖ-ਵੱਖ ਵਿਭਾਗਾਂ, ਸੇਵਾਵਾਂ, ਸੰਪਰਕ ਨੰਬਰਾਂ, ਟੈਂਡਰਾਂ ਦੀ ਨੋਟੀਫਿਕੇਸ਼ਨ, ਵਿਰਾਸਤੀ ਸਥਾਨਾਂ, ਚੋਣਾਂ, ਪੁਲਿਸ ਸਟੇਸ਼ਨਾਂ ਤੋਂ ਇਲਾਵਾ ਹੋਰ ਵੀ ਬਹੁਤ ਮਹੱਤਵਪੂਰਨ ਸੂਚਨਾ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ ਵੱਖ ਵੱਖ ਵਿਭਾਗਾਂ ਦੇ ਸੰਪਰਕ ਨੰਬਰ ਵੀ ਮੁਹੱਈਆ ਕਰਵਾਏ ਗਏ ਹਨ। ਇਹ ਵੈਬਸਾਈਟ ਐਸ-3 ਵਾਸ ਹੈਡ ਕੁਆਰਟਰ ਨਵੀਂ ਦਿੱਲੀ ਦੀ ਅਗਵਾਈ ਲੀਹਾਂ ਅਨੁਸਾਰ ਅਤੇ ਡੀ.ਆਈ.ਓ.ਦੀ ਟੀਮ ਸ਼੍ਰੀ ਰੋਹਿਤ ਜੇਤਲੀ ਡੀ.ਆਈ.ੳ. ਅਤੇ ਸ਼੍ਰੀ ਯੁਗੇਸ਼ ਕੁਮਾਰ ਏ. ਡੀ.ਆਈ.ੳ. ਵਲੋਂ ਤਿਆਰ ਕੀਤੀ ਗਈ ਹੈ।