Close

In view of the Lok Sabha elections, the police conducted a surprise check at Ropar Jail

Publish Date : 10/04/2024
In view of the Lok Sabha elections, the police conducted a surprise check at Ropar Jail

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਰੋਪੜ ਜੇਲ੍ਹ ਵਿਖੇ ਕੀਤੀ ਗਈ ਅਚਨਚੇਤ ਚੈਕਿੰਗ

ਰੂਪਨਗਰ, 10 ਅਪ੍ਰੈਲ: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਸੁਧਾਰ ਘਰ ਰੋਪੜ (ਜੇਲ੍ਹ) ਵਿਖੇ ਇੱਕ ਸਾਂਝੇ ਓਪਰੇਸ਼ਨ ਤਹਿਤ ਜ਼ਿਲ੍ਹਾ ਪੁਲੀਸ, ਆਈ.ਟੀ.ਬੀ.ਪੀ. ਅਤੇ ਜੇਲ੍ਹ ਮੁਲਾਜ਼ਮਾਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਜੇਲ੍ਹ ਸੁਪਰਡੈਂਟ ਸ਼੍ਰੀ ਗੁਰਨਾਮ ਲਾਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਏ.ਡੀ.ਜੀ.ਪੀ. ਜੇਲ੍ਹਾਂ ਪੰਜਾਬ ਦੀਆਂ ਹਦਾਇਤਾਂ ਤੇ ਸੂਬੇ ਭਰ ਦੀਆਂ ਜੇਲ੍ਹਾਂ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ| ਉਨ੍ਹਾਂ ਦੱਸਿਆ ਕਿ ਚੋਣਾਂ ਦੇ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਤੇ ਕੋਈ ਗਲਤ ਕੰਮ ਨਾ ਹੋਵੇ, ਇਸ ਮੰਤਵ ਨਾਲ ਇਹ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਸ.ਪੀ. (ਹੈਡਕਵਾਟਰ) ਸ. ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਚੈਕਿੰਗ ਵਿੱਚ 100 ਪੁਲੀਸ ਮੁਲਾਜ਼ਮ, 40 ਜੇਲ੍ਹ ਮੁਲਾਜ਼ਮ ਅਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਵੱਲੋਂ ਅਲੱਗ -ਅਲੱਗ ਟੀਮਾਂ ਬਣਾ ਕੇ ਜੇਲ੍ਹ ਦੀਆਂ ਸਾਰੀਆਂ ਹੀ ਬੈਰਕਾਂ ਵਿੱਚ ਚੰਗੇ ਤਰੀਕੇ ਨਾਲ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਕਿਸੇ ਵੀ ਕੈਦੀ ਤੋਂ ਅਤੇ ਕਿਸੇ ਵੀ ਬੈਰਕ ਤੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।

ਇਸ ਮੌਕੇ ਡੀ.ਐਸ.ਪੀ. (ਡੀ) ਮਨਬੀਰ ਸਿੰਘ ਬਾਜਵਾ, ਡੀ.ਐਸ.ਪੀ. ਹਰਪਿੰਦਰ ਗਿੱਲ, ਡੀ.ਐਸ.ਪੀ. (ਜੇਲ੍ਹ) ਅਨਮੋਲ ਸਿੰਘ, ਡੀ.ਐਸ.ਪੀ.( ਜੇਲ੍ਹ ਸੁਰੱਖਿਆ) ਬਲਵਿੰਦਰ ਸਿੰਘ, ਅਸਿਸਟੈਂਟ ਕਮਾਂਡਰ ਆਈ.ਟੀ.ਬੀ.ਪੀ. ਦਵਿੰਦਰ ਕੁਮਾਰ, ਸੀ.ਆਈ.ਏ. ਇੰਚਾਰਜ ਕੇਵਲ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।