Close

HIV screening campaign launched for drug addicts at OOAT Center of Civil Hospital

Publish Date : 06/03/2026
HIV screening campaign launched for drug addicts at OOAT Center of Civil Hospital

ਸਿਵਲ ਹਸਪਤਾਲ ਦੇ ਓ.ਓ.ਏ.ਟੀ ਸੈਂਟਰ ‘ਚ ਨਸ਼ਾ ਗ੍ਰਸਤ ਮਰੀਜ਼ਾਂ ਲਈ ਐਚ.ਆਈ.ਵੀ. ਸਕ੍ਰੀਨਿੰਗ ਮੁਹਿੰਮ ਸ਼ੁਰੂ ਕੀਤੀ ਗਈ

ਰੂਪਨਗਰ, 06 ਮਾਰਚ: ਜ਼ਿਲ੍ਹਾ ਹਸਪਤਾਲ ਰੂਪਨਗਰ ਦੇ ਏਕੀਕ੍ਰਿਤ ਸਲਾਹ ਅਤੇ ਜਾਂਚ ਕੇਂਦਰ (ਆਈ.ਸੀ.ਟੀ.ਸੀ) ਵਿਖੇ ਸਿਵਲ ਸਰਜਨ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਅੱਜ ਨਸ਼ਾ ਗ੍ਰਸਤ ਮਰੀਜਾਂ ਦੀ ਐਚ.ਆਈ.ਵੀ ਸਕਰੀਨਿੰਗ ਸ਼ੁਰੂ ਕੀਤੀ ਗਈ।

ਇਸ ਮੌਕੇ ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਜ਼ਿਲ੍ਹੇ ਦੇ ਓ.ਓ.ਏ.ਟੀ ਸੈਂਟਰਾਂ ਵਿੱਚ ਦਰਜ ਮਰੀਜ਼ਾਂ ਵਿੱਚ ਐਚ.ਆਈ.ਵੀ. ਦੀ ਜਲਦੀ ਪਹਿਚਾਣ ਅਤੇ ਰੋਕਥਾਮ ਨੂੰ ਮਜ਼ਬੂਤ ਕਰਨਾ ਹੈ। ਇਸ ਪਹਿਲ ਦੇ ਤਹਿਤ ਦਰਜ ਕੀਤੇ ਗਏ ਮਰੀਜ਼ਾਂ ਦੀ ਐਚ.ਆਈ.ਵੀ. ਲਈ ਸਕ੍ਰੀਨਿੰਗ ਕੀਤੀ ਜਾਵੇਗੀ ਤਾਂ ਜੋ ਸਮੇਂ ਸਿਰ ਜਾਂਚ, ਕਾਉਂਸਲਿੰਗ ਅਤੇ ਜ਼ਰੂਰਤ ਪੈਣ ‘ਤੇ ਏ.ਆਰ.ਟੀ. ਸੈਂਟਰ ਨਾਲ ਇਲਾਜ ਲਈ ਜੋੜਿਆ ਜਾ ਸਕੇ।

ਡਾ. ਨਵਰੂਪ ਕੌਰ ਨੇ ਉੱਚ ਜੋਖਿਮ ਵਾਲੀਆਂ ਅਬਾਦੀਆਂ ਵਿੱਚ ਨਿਯਮਿਤ ਐਚ.ਆਈ.ਵੀ. ਸਕ੍ਰੀਨਿੰਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜਲਦੀ ਪਛਾਣ ਨਾਲ ਬਿਮਾਰੀ ਦੀ ਰੋਕਥਾਮ, ਸਮੇਂ ਸਿਰ ਏ.ਆਰ.ਟੀ. ਇਲਾਜ ਅਤੇ ਮਰੀਜ਼ਾਂ ਦੀ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ, ਐਚ.ਆਈ.ਵੀ. ਦੀ ਜਲਦੀ ਪਛਾਣ ਨੂੰ ਬਿਹਤਰ ਬਣਾਏਗੀ ਅਤੇ ਪਾਜ਼ਿਟਿਵ ਮਰੀਜ਼ਾਂ ਨੂੰ ਢੰਗ ਨਾਲ ਇਲਾਜ ਅਤੇ ਦੇਖਭਾਲ ਲਈ ਏ.ਆਰ.ਟੀ. ਸੇਵਾਵਾਂ ਨਾਲ ਜੋੜੇਗੀ।

ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਾਰੇ ਓ.ਓ.ਏ.ਟੀ ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਕ੍ਰੀਨਿੰਗ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਭਾਗ ਲੈਣ ਅਤੇ ਮੁਹਿੰਮ ਦੀ ਸਫਲਤਾ ਲਈ ਸਿਹਤ ਟੀਮ ਨਾਲ ਪੂਰਾ ਸਹਿਯੋਗ ਕਰਨ।

ਸਕ੍ਰੀਨਿੰਗ ਅਤੇ ਕੌਂਸਲਿੰਗ ਦੀਆਂ ਗਤੀਵਿਧੀਆਂ ਆਈ.ਸੀ.ਟੀ.ਸੀ ਕੌਂਸਲਰ ਅਨੁਰਾਧਾ ਸ਼ਰਮਾ, ਆਈਸੀਟੀਸੀ, ਐਮ.ਐਲ.ਟੀ ਤਰਨਜੀਤ ਕੌਰ, ਏਆਰਟੀਸੀ ਕੌਂਸਲਰ ਸੰਜੇ ਕੁਮਾਰ ਅਤੇ ਐੱਸਐੱਸਕੇ ਸਟਾਫ਼ ਸ਼ੋਭਾ ਅਤੇ ਨੰਦਿਨੀ ਵੱਲੋਂ ਕੀਤੀਆਂ ਗਈਆਂ, ਜੋ ਇਸ ਮੁਹਿੰਮ ਦੀ ਸਫਲ ਕਾਰਗੁਜ਼ਾਰੀ ਲਈ ਸਰਗਰਮ ਤੌਰ ‘ਤੇ ਕੰਮ ਕਰ ਰਹੇ ਹਨ।

ਇਸ ਮੌਕੇ ਡੀ.ਟੀ.ਓ ਡਾ. ਡੋਰਿਆ ਬੱਗਾ, ਆਈ.ਸੀ.ਟੀ.ਸੀ ਇੰਚਾਰਜ ਡਾ. ਹਰਲੀਨ ਕੌਰ ਅਤੇ ਏਆਰਟੀਸੀ ਇੰਚਾਰਜ ਡਾ. ਕੰਵਲਜੀਤ ਵੀ ਹਾਜ਼ਰ ਸਨ।