Help by Seva Samiti Charitable Society – Press Note dated 01 April 2020

Office of District Public Relations Officer, Rupnagar
Rupnagar Dated 01 April 2020
ਸੇਵਾ ਸਮਿਤੀ ਚੈਰੀਟੇਬਲ ਸੁਸਾਇਟੀ ਰਣਜੀਤ ਐਵਨਿਊ ਰੂਪਨਗਰ ਨੇ ਜ਼ਰੂਰਤਮੰਦਾਂ ਦੀ ਮਦੱਦ ਲਈ ਰੈੱਡ ਕਰਾਸ ਰੂਪਨਗਰ ਨੂੰ ਸੌਪਿਆ 51 ਹਜ਼ਾਰ ਰੁਪਏ ਦਾ ਚੈੱਕ ਰੂਪਨਗਰ 01 ਅਪ੍ਰੈਲ – ਸੇਵਾ ਸਮਿਤੀ ਚੈਰੀਟੇਬਲ ਸੁਸਾਇਟੀ ਰਣਜੀਤ ਐਵਨਿਊ ਵੱਲੋਂ ਜ਼ਰੂਰਤਮੰਦਾਂ ਦੀ ਮਦੱਦ ਲਈ ਰੈੱਡ ਕਰਾਸ ਸੁਸਾਇਟੀ ਦੇ ਨਾਂ 51 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੂੰ ਸੌਪਿਆ ਗਿਆ । ਇਸ ਦੌਰਾਨ ਸੇਵਾ ਸਮਿਤੀ ਚੈਰੀਟੇਸ਼ਲ ਸੁਸਾਇਟੀ ਰਣਜੀਤ ਐਵਨਿਊ ਰੂਪਨਗਰ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ, ਰਾਜ ਕੁਮਾਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਚੰਦਰਸ਼ੇਖਰ ਸੈਣੀ ਮੀਤ ਪ੍ਰਧਾਨ, ਸੁਰੇਸ਼ ਵਾਸੂਦੇਵਾ ਖਜਾਨਚੀ, ਨਰਿੰਦਰ ਅਵਸਥੀ ਅਤੇ ਵਿਜ਼ੈ ਸ਼ਰਮਾ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਹੋਏ ਪ੍ਰਭਾਵਿਤ ਜ਼ਰੂਰਤਮੰਦਾ ਦੀ ਸਹਾਇਤਾ ਦੇ ਲਈ ਖਰਚੇ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਡੀਅਨ ਰੈਂਡ ਕਰਾਸ ਸੋਸਾਇਟੀ ਜ਼ਿਲ੍ਹਾ ਬ੍ਰਾਂਚ ਰੂਪਨਗਰ ਦੇ ਨਾਮ ਸਟੇਟ ਬੈਕ ਆਫ ਇੰਡੀਆ ਵਿਖੇ ਅਕਾਊਂਟ ਖੋਲਿਆ ਗਿਆ ਹੈ। ਜਿਸ ਦਾ ਖਾਤਾ ਨੰ; 55053096065 ਅਤੇ IFSC Code – SBIN0050419 ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਅਕਾਊਂਟ ਨੰਬਰ ਵਿੱਚ ਕੋਨਟ੍ਰੀਬਿਊਟ ਕਰ ਵੱਧ ਤੋਂ ਵੱਧ ਯੋਗਦਾਨ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਸੁਸਾਇਟੀ ਜਾਂ ਸੰਸਥਾਂ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੁੰਦੀ ਹੈ ਤਾਂ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਸੰਪਰਕ ਕਰ ਸਕਦੇ ਹਨ।