Close

Guardianship of parents or guidance of wayward children Our aim: Deputy Commissioner

Publish Date : 10/12/2022
Nehru Yuva Kendra Ropar will award the Youth Club/Mahila Mandal doing excellent work at district level - Deputy Commissioner

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੜਕਾਂ ‘ਤੇ ਰਹਿੰਦੇ 20 ਬੱਚਿਆਂ ਨੂੰ ਵਿਸ਼ੇਸ਼ ਮੁਹਿੰਮ ਤਹਿਤ ਸਕੂਲਾਂ ‘ਚ ਦਾਖਲ ਕਰਵਾਇਆ

ਮਾਪਿਆਂ ਦੀ ਸਰਪ੍ਰਸਤੀ ਜਾਂ ਗੁਮਰਾਹ ਹੋਏ ਬੱਚਿਆਂ ਨੂੰ ਸਿੱਧੇ ਰਾਹ ਪਾਉਣਾ ਸਾਡਾ ਮੰਤਵ: ਡਿਪਟੀ ਕਮਿਸ਼ਨਰ

60 ਬੱਚਿਆਂ ਨੂੰ 2000 ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾ ਰਿਹਾ

ਰੂਪਨਗਰ, 10 ਨਵੰਬਰ: ਨੈਸ਼ਨਲ ਚਾਇਲਡ ਰਾਇਟ ਕਮਿਸ਼ਨ ਦੀਆਂ ਹਿਦਾਇਤਾਂ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੜਕਾਂ ਉੱਤੇ ਰਹਿੰਦੇ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ 20 ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਾਪਿਆਂ ਦੀ ਸਰਪ੍ਰਸਤੀ ਜਾਂ ਗੁਮਰਾਹ ਹੋਏ ਬੱਚਿਆਂ ਨੂੰ ਸਿੱਧੇ ਰਾਹ ਪਾਉਣਾ ਸਾਡਾ ਮੰਤਵ ਹੈ ਜਿਸ ਲਈ ਬੱਚਿਆਂ ਨੂੰ ਸੁਰੱਖਿਅਤ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਕਈ ਲੋਕ ਜੋ ਬੱਚੇ ਭੀਖ ਮੰਗਦੇ ਹਨ ਜਾਂ ਗੈਰ ਕਾਨੂੰਨੀ ਢੰਗ ਨਾਲ ਕਿਸੇ ਵਿਅਕਤੀ ਜਾਂ ਮਾਪਿਆਂ ਦੀ ਸਰਪ੍ਰਸਤੀ ਨਾਲ ਚੀਜ਼ਾਂ ਵੇਚਦੇ ਹਨ, ਦੀਆਂ ਵੀਡਿਓ ਬਣਾ ਕੇ ਗਲਤ ਪ੍ਰਚਾਰ ਕਰ ਰਹੇ ਹਨ ਕਿ ਇਨ੍ਹਾਂ ਬੱਚਿਆਂ ਨੂੰ ਇਹ ਕੰਮ ਕਰਨ ਤੋਂ ਨਾ ਰੋਕਿਆ ਜਾਵੇ, ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਗਲਤ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਸੀ.ਐਨ.ਸੀ.ਪੀ (ਚਾਇਲਡ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ) ਦੀਆਂ ਕੁਝ ਉਦਾਹਰਣਾਂ ਜੋ ਸੀ. ਆਈ. ਐਸ.ਐਸ ( ਚਿਲਡਰਨ ਇਨ ਸਟਰੀਟ ਸਿਚੁਏਸ਼ਨ) ਦੀਆਂ ਵਿਆਪਕ ਸ਼੍ਰੇਣੀਆਂ ਦੇ ਅਧੀਨ ਆਉਂਦੀਆਂ ਹਨ, ਜਿਸ ਵਿੱਚ ਸੜਕਾਂ ਉਤੇ ਰਹਿ ਰਿਹਾ ਜਾਂ ਛੱਡਿਆ ਗਿਆ ਬੱਚਾ, ਉਹ ਬੱਚਾ ਜੋ ਉਸਦੇ ਜੈਵਿਕ ਜਾਂ ਗੋਦ ਲੈਣ ਵਾਲੇ ਮਾਪਿਆਂ ਜਾਂ ਸਰਪ੍ਰਸਤਾਂ ਦੁਆਰਾ ਛੱਡ ਦਿੱਤਾ ਗਿਆ ਹੈ ਅਤੇ ਹੁਣ ਸੜਕਾਂ ‘ਤੇ ਰਹਿ ਰਿਹਾ ਹੈ। ਇਸੇ ਤਰਾਂ ਸੜਕਾਂ ‘ਤੇ ਰਹਿ ਰਹੇ ਦਿਵਿਆਂਗ ਬੱਚੇ ਜਿਸ ਨੂੰ ਛੱਡ ਦਿੱਤਾ ਗਿਆ, ਬੱਚੇ ਦੀ ਸਰੀਰਕ, ਨਿਊਰੋਲੋਜਿਕਲ ਜਾਂ ਮਾਨਸਿਕ ਪੱਖੋਂ ਕਮਜ਼ੋਰ ਹੋਣ ਕਾਰਨ ਮਾਪਿਆਂ ਵਲੋਂ ਬੱਚਿਆਂ ਨੂੰ ਛੱਡ ਦਿੱਤਾ ਜਾਂਦਾ ਹੈ। ਅਜਿਹੇ ਕਈ ਬੱਚੇ ਅਕਸਰ ਪਾਏ ਜਾਂਦੇ ਹਨ ਗਲੀਆਂ/ਸੜਕਾਂ ‘ਤੇ, ਜੋ ਮਾਨਸਿਕ ਤੌਰ ‘ਤੇ ਅਪਾਹਜ ਜਾਂ ਸਰੀਰਕ ਤੌਰ ‘ਤੇ ਅਪਾਹਜ/ਅਯੋਗ ਹਨ। ਇਹ ਬੱਚੇ ਸੀ. ਆਈ. ਐਸ.ਐਸ ( ਚਿਲਡਰਨ ਇਨ ਸਟਰੀਟ ਸਿਚੁਏਸ਼ਨ) ਤੋਂ ਵੀ ਕਮਜ਼ੋਰ ਸਥਿਤੀ ਵਿਚ ਹੁੰਦੇ ਹਨ ਜਿਨ੍ਹਾਂ ਦੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸਨ ਪੁਰਜ਼ੋਰ ਯਤਨ ਕਰ ਰਿਹਾ ਹੈ।

ਸੀ. ਆਈ. ਐਸ.ਐਸ ਵਿਚ ਸੜਕਾਂ ‘ਤੇ ਰਹਿ ਰਿਹਾ ਅਨਾਥ ਬੱਚਾ, ਜਨਮ ਦੇਣ ਵਾਲੇ ਅਸਲ ਮਾਤਾ ਪਿਤਾ ਜਾਂ ਗੋਦ ਲੈਣ ਵਾਲੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਤੋਂ ਬਿਨਾਂ, ਜਾਂ ਜਿਸਦਾ ਕਾਨੂੰਨੀ ਸਰਪ੍ਰਸਤ ਬੱਚੇ ਦੀ ਦੇਖਭਾਲ ਕਰਨ ਲਈ ਤਿਆਰ ਨਹੀਂ ਹੈ, ਜਾਂ ਲੈਣ ਦੇ ਸਮਰੱਥ ਨਹੀਂ ਹੈ, ਜੋ ਹੁਣ ਸੜਕਾਂ ‘ਤੇ ਰਹਿ ਰਿਹਾ ਹੈ ਜਾਂ ਫਿਰ ਕਿਸੇ ਵੀ ਤਰਾਂ ਦੀ ਬਾਲ ਮਜ਼ਦੂਰੀ ਕਰ ਰਿਹਾ ਹੈ। ਉਸ ਦੇ ਮੁੜ ਵਸੇਬੇ ਲਈ ਸਾਨੂੰ ਸਾਰਿਆਂ ਨੂੰ ਪਰਿਆਸ ਕਰਨ ਦੀ ਲੋੜ ਹੈ, ਤਾਂ ਜੋ ਇਨ੍ਹਾਂ ਬੱਚਿਆਂ ਦੇ ਭਵਿੱਖ ਸੁਰੱਖਿਅਤ ਕੀਤਾ ਜਾ ਸਕਣ।

ਉਨ੍ਹਾਂ ਕਿਹਾ ਕਿ ਕਿਸੇ ਬੱਚੇ ਨੂੰ, ਮਜ਼ਦੂਰੀ ਜਾਂ ਕਿਸੇ ਵਿਅਕਤੀ ਨੂੰ ਸੇਵਾ ਪ੍ਰਦਾਨ ਕਰਨ ਲਈ, ਕਿਸੇ ਵੀ ਭੁਗਤਾਨ ਜਾਂ ਲਾਭ ਲਈ, ਬੱਚੇ ਨੂੰ ਜਾਂ ਉਕਤ ਬੱਚੇ ‘ਤੇ ਨਿਯੰਤਰਣ ਕਰਨ ਵਾਲੇ ਕਿਸੇ ਹੋਰ ਵਿਅਕਤੀ ਨੂੰ ਅਦਾ ਕਰਨ ਲਈ ਕਿਸੇ ਬੱਚੇ ਨੂੰ ਰੁਜ਼ਗਾਰ ਦੇਣ ਜਾਂ ਸ਼ਾਮਲ ਕਰਨ ਦੀ ਪ੍ਰਣਾਲੀ ਹੈ। ਅਜਿਹੇ ਬੱਚੇ ਨੂੰ ਵੀ ਸੀ.ਆਈ. ਐਸ.ਐਸ ( ਚਿਲਡਰਨ ਇਨ ਸਟਰੀਟ ਸਿਚੁਏਸ਼ਨ) ਤਹਿਤ ਬਾਲ ਮਜ਼ਦੂਰੀ ਵਿਚ ਹੀ ਮੰਨਿਆ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਮ ਕਰਨ ਵਾਲੇ ਬੱਚੇ ਜੋ ਆਮਦਨ ਲਈ ਜੁੱਤੀਆਂ ਪਾਲਿਸ਼ ਕਰਨ ਵਾਲੇ ਬੱਚੇ, ਖਾਣ-ਪੀਣ ਦੀਆਂ ਦੁਕਾਨਾਂ, ਚਾਹ ਦੇ ਸਟਾਲ, ਸੜਕ ਕਿਨਾਰੇ ਸਟਾਲ, ਮੁਰੰਮਤ ਦੀਆਂ ਦੁਕਾਨਾਂ, ਨਿਰਮਾਣ ਸਥਾਨਾਂ, ਬਾਜ਼ਾਰਾਂ ਆਦਿ ਵਿੱਚ ਕੰਮ ਕਰਨਾ ਤੇ ਵਿਕਰੇਤਾ (ਸੜਕਾਂ ‘ਤੇ/ਟ੍ਰੈਫਿਕ ਸਿਗਨਲਾਂ ‘ਤੇ ਫੁੱਲ, ਅਖਬਾਰ, ਫਲ ਅਤੇ ਹੋਰ ਚੀਜ਼ਾਂ ਵੇਚਦੇ ਹਨ)। ਉਹ ਰੋਜ਼ਾਨਾ ਦੇ ਆਧਾਰ ‘ਤੇ ਆਪਣੇ ਬਚਾਅ ਲਈ ਇਸ ਕਿਸਮ ਦੇ ਕੰਮ ‘ਤੇ ਨਿਰਭਰ ਕਰਦੇ ਹਨ। ਇਹ ਸਾਰੇ ਬੱਚੇ ਸੀ.ਆਈ. ਐਸ.ਐਸ ਤਹਿਤ ਹੀ ਆਉਂਦੇ ਹਨ।

 ਇਸੇ ਤਰਾਂ ਬਾਲ ਭਿਖਾਰੀ, ਕੂੜਾ ਚੁੱਕਣ ਵਾਲੇ, ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ ‘ਤੇ ਰਹਿੰਦੇ ਅਤੇ ਕੰਮ ਕਰਦੇ ਬੱਚੇ, ਸੜਕਾਂ/ਫੁੱਟਪਾਥਾਂ/ਬੱਸ ਸਟੈਂਡਾਂ/ਰੇਲਵੇ ਸਟੇਸ਼ਨਾਂ/ਅੰਡਰ ਫਲਾਈਓਵਰਾਂ ਆਦਿ ‘ਤੇ ਪਰਿਵਾਰਾਂ ਨਾਲ ਰਹਿ ਰਹੇ ਅਤੇ ਕੰਮ ਕਰਨ ਵਾਲੇ ਬੱਚੇ, ਝੁੱਗੀਆਂ/ਝੌਂਪੜੀਆਂ ਵਿੱਚ ਪਰਿਵਾਰਾਂ ਨਾਲ ਰਹਿ ਰਹੇ, ਗਲੀਆਂ ਵਿੱਚ ਕੰਮ ਕਰਦੇ ਅਤੇ ਉਸਾਰੀ ਵਾਲੀਆਂ ਥਾਵਾਂ ‘ਤੇ ਪਰਿਵਾਰਾਂ ਨਾਲ ਰਹਿ ਰਹੇ ਬੱਚੇ, ਪੇਸ਼ੇਵਰ ਸੈਕਸ ਵਰਕਰਾਂ ਦੇ ਬੱਚੇ/ਰੈੱਡ ਲਾਈਟ ਖੇਤਰਾਂ ਵਿੱਚ ਰਹਿਣ ਵਾਲੇ ਅਤੇ ਸੜਕਾਂ ‘ਤੇ ਘੁੰਮਦੇ ਬੱਚੇ, ਟੂਰਿਸਟ ਹੌਟਸਪੌਟਸ ਵਿੱਚ ਬੀਚ ‘ਤੇ ਰਹਿ ਰਹੇ ਬੱਚੇ (ਪਰਿਵਾਰਾਂ ਦੇ ਨਾਲ ਜਾਂ ਬਿਨਾਂ), ਬੀਚ ‘ਤੇ ਘੁੰਮ ਰਹੇ ਬੱਚੇ, ਆਪਣੇ ਭੈਣਾਂ-ਭਰਾਵਾਂ ਦਾ ਧਿਆਨ ਰੱਖਣ ਵਾਲੇ ਜੋ ਸੜਕਾਂ ‘ਤੇ ਰਹਿੰਦੇ ਹਨ, ਸੜਕਾਂ ‘ਤੇ ਰਹਿ ਰਹੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਬੱਚੇ ਆਦਿ ਨੂੰ ਬਾਲ ਸੁਰੱਖਿਆ ਵਿਭਾਗ ਮੁੜ ਵਸੇਬੇ ਲਈ ਕੰਮ ਕਰ ਰਿਹਾ ਹੈ ਜੋ ਅੱਗੇ ਵੀ ਜਾਰੀ ਰਹੇਗਾ।

ਉਨ੍ਹਾਂ ਕਿ ਕਿ ਅਜਿਹੇ 60 ਬੱਚਿਆਂ ਨੂੰ 2000 ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾ ਰਿਹਾ ਹੈ।