Free AYUSH medical camp organized at Mini PHC Berhampur Zamindara
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਮਿੰਨੀ ਪੀਐੱਚਸੀ ਬਹਿਰਾਮਪੁਰ ਜ਼ਿਮੀਂਦਾਰਾ ਵਿਖੇ ਮੁਫਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ
ਰੂਪਨਗਰ, 4 ਫਰਵਰੀ: ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥੀ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ‘ਤੇ ਬੁੱਧਵਾਰ ਨੂੰ ਮਿੰਨੀ ਪੀਐੱਚਸੀ ਬਹਿਰਾਮਪੁਰ ਜ਼ਿਮੀਂਦਾਰਾ ਵਿਖੇ ਮੁਫਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਰਸਮੀ ਉਦਘਾਟਨ ਸਰਪੰਚ ਇੰਦਰਜੀਤ ਕੌਰ ਤੇ ਨੌਜਵਾਨ ਆਗੂ ਸਪਿੰਦਰ ਸਿੰਘ ਵੱਲੋਂ ਸਾਂਝੇ ਰੂਪ ਵਿਚ ਕੀਤਾ ਗਿਆ।
ਇਹ ਕੈੰਪ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਪਰਮਜੀਤ ਸੈਣੀ ਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਜਿੰਦੀਆ ਦੀ ਅਗਵਾਈ ਵਿਚ ਲਗਾਇਆ ਗਿਆ।
ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਦੇ ਡਾ. ਜਗਜੀਤ ਕੌਰ ਤੇ ਡਾ. ਇੰਦਰਜੀਤ ਕੌਰ ਨੇ ਮਰੀਜ਼ਾ ਨੂੰ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਆਯੂਰਵੈਦ ਤੇ ਹੈਮੋਪੈਥਿਕ ਵਿਚ ਹਰੇਕ ਬਿਮਾਰੀ ਦਾ ਇਲਾਜ਼ ਸੰਭਵ ਹੈ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।
ਇਸ ਮੌਕੇ ਤੇ ਵਿਸ਼ਵ ਕੈਂਸਰ ਦਿਵਸ ਵੀ ਮਨਾਇਆ ਗਿਆ ਅਤੇ ਵੱਖ-ਵੱਖ ਬੁਲਾਰਿਆ ਨੇ ਵਿਚਾਰ ਵੀ ਪੇਸ਼ ਕੀਤੇ।
ਇਸ ਮੌਕੇ ਹੋਮਿਓਪੈਥੀ ਵਿਭਾਗ ਦੇ ਡਾ.ਮਨਪ੍ਰੀਤ ਕੌਰ ਵੱਲੋ ਮਰੀਜ਼਼ਾਂ ਦੀ ਜਾਂਚ ਕੀਤੀ ਗਈ। ਕੈਂਪ ਵਿਚ ਆਯੂਰਵੈਦਿਕ ਟੀਮ ਵੱਲੋਂ 272 ਅਤੇ ਹੋਮਿਓਪੈਥੀ ਟੀਮ ਵੱਲੋਂ 219 ਮਰੀਜ਼ਾਂ ਜਾਂਚ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆ।
ਇਸ ਮੌਕੇ ਰਾਜਪਾਲ, ਦਿਨੇਸ਼ ਉਪਵੈਦ , ਹੋਮਿਓਪੈਥੀ ਡਿਸਪੈਂਸਰ ਖੁਸ਼ਵੰਤ ਕੌਰ, ਏਐਨਐਮ ਰੁਪਿੰਦਰ ਕੌਰ, ਪ੍ਰਿੰਸ ਵਰਮਾ ਤੇ ਹਰਪ੍ਰੀਤ ਕੌਰ, ਪੰਚ ਗੁਰਬਿੰਦਰ ਸਿੰਘ ਆਦਿ ਹਾਜਰ ਸਨ।