Free artificial limbs provided to 64 differently-abled persons, wheelchairs to 10 and tricycles to 5: Deputy Commissioner

64 ਦਿਵਿਆਂਗਜਨਾਂ ਨੂੰ ਮੁਫ਼ਤ ਨਕਲੀ ਅੰਗ, 10 ਨੂੰ ਵ੍ਹੀਲ ਚੇਅਰਾਂ ਤੇ 5 ਨੂੰ ਟ੍ਰਾਈ ਸਾਈਕਲ ਪ੍ਰਦਾਨ ਕੀਤੇ: ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਰੂਪਨਗਰ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸਹਿਯੋਗ ਨਾਲ ਨਕਲੀ ਅੰਗ ਸੰਬੰਧੀ ਕੈਂਪ ਦਾ ਆਯੋਜਨ ਕੀਤਾ
ਰੂਪਨਗਰ, 15 ਜੁਲਾਈ: ਜ਼ਿਲ੍ਹਾ ਪ੍ਰਸ਼ਾਸਨ ਨੇ ਰੈੱਡ ਕਰਾਸ ਸੋਸਾਇਟੀ, ਰੂਪਨਗਰ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਲੁਧਿਆਣਾ ਦੇ ਸਹਿਯੋਗ ਨਾਲ ਅੱਜ ਲੋੜਵੰਦ ਲੋਕਾਂ ਲਈ ਮੁਫ਼ਤ ਨਕਲੀ ਅੰਗ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਕੈਂਪ ਵਿੱਚ ਲਗਭਗ 64 ਦਿਵਿਆਂਗਜਨਾਂ ਨੂੰ ਮੁਫ਼ਤ ਨਕਲੀ ਅੰਗ, 10 ਨੂੰ ਵ੍ਹੀਲ ਚੇਅਰਾਂ ਤੇ 5 ਲੋੜਵੰਦਾਂ ਨੂੰ ਟ੍ਰਾਈ ਸਾਈਕਲ ਪ੍ਰਦਾਨ ਕੀਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਦਿਵਿਆਂਗਜਨਾਂ ਨੂੰ ਸਮਰੱਥ ਬਣਾਉਣਾ ਅਤੇ ਉਨ੍ਹਾਂ ਦੀ ਆਤਮ ਨਿਰਭਰਤਾ ਨੂੰ ਵਧਾਉਣਾ ਹੈ। ਜਿਸ ਲਈ ਇਸ ਖਾਸ ਕੈਂਪ ਦੌਰਾਨ, ਲਗਭਗ 64 ਲਾਭਪਾਤਰੀਆਂ ਨੂੰ ਨਕਲੀ ਅੰਗ ਦਿੱਤੇ ਗਏ, ਜਿਨ੍ਹਾਂ ਨੂੰ ਮਾਹਰ ਡਾਕਟਰਾਂ ਅਤੇ ਟੈਕਨੀਸ਼ੀਅਨਾਂ ਦੀ ਟੀਮ ਦੁਆਰਾ ਧਿਆਨ ਨਾਲ ਡਿਜ਼ਾਈਨ ਅਤੇ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਮਾਗਮ ਪ੍ਰਸ਼ਾਸਨ, ਰੈੱਡ ਕਰਾਸ ਅਤੇ ਵਰਧਮਾਨ ਗਰੁੱਪ ਦੀ ਸਮਾਜਿਕ ਭਲਾਈ ਅਤੇ ਵੱਖ-ਵੱਖ ਭਾਈਚਾਰੇ ਲਈ ਸਹਾਇਤਾ ਪ੍ਰਤੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਭਰੋਸਾ ਦਿੱਤਾ ਕਿ ਅੱਗੇ ਵੀ ਲੋੜਵੰਦ ਦਿਵਿਆਂਗਜਨਾਂ ਲਈ ਅਜਿਹੇ ਮੁਫ਼ਤ ਕੈਂਪ ਨਿਰੰਤਰ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਸਚਿਤ ਜੈਨ ਵਾਈਸ ਚੇਅਰਮੈਨ ਵੀਐਸਐਸਐਲ ਅਤੇ ਸ਼੍ਰੀ ਅਮਿਤ ਧਵਨ ਸੀਐਸਆਰ ਮੁਖੀ ਵੀਐਸਐਸਐਲ ਅਤੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਵੱਲੋਂ ਲਗਾਏ ਗਏ ਦੰਦਾਂ ਦੇ ਸਿਹਤ ਕੈਂਪ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਵਾਈਸ ਚੇਅਰਮੈਨ ਵੀਐਸਐਸਐਲ ਸਚਿਤ ਜੈਨ
ਅਮਿਤ ਧਵਨ ਨੇ ਦੱਸਿਆ ਕਿ ਪ੍ਰੋਜੈਕਟ ਸਵਸਥ ਸਮਾਜ ਦੇ ਤਹਿਤ ਵੀਐਸਐਸਐਲ ਪੰਜਾਬ ਭਰ ਵਿੱਚ ਲੋੜਵੰਦ ਲੋਕਾਂ ਨੂੰ 3500 ਨਕਲੀ ਅੰਗ ਪ੍ਰਦਾਨ ਕਰ ਰਿਹਾ ਹੈ।
ਰੈੱਡ ਕਰਾਸ ਸਕੱਤਰ ਸ਼੍ਰੀ ਗੁਰਸੋਹਨ ਰੂਪਨਗਰ ਨੇ ਵੀਐਸਐਸਐਲ ਅਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਵੱਲੋਂ ਲਗਾਏ ਗਏ ਕੈਂਪ ਵਿੱਚ 192 ਮਰੀਜ਼ਾਂ ਦਾ ਮੈਡੀਕਲ ਚੈੱਕ ਅੱਪ ਕੀਤਾ ਗਿਆ।
ਇਸ ਮੌਕੇ ਸਟੇਟ ਪ੍ਰੈਜੀਡੈਂਟ ਸੈਂਟਰਲ ਭਾਰਤ ਵਿਕਾਸ ਪ੍ਰੀਸ਼ਦ ਸ਼੍ਰੀ ਪੰਕਜ ਜਿੰਦਲ, ਨੈਸ਼ਨਲ ਬੋਰਡ ਮੈਂਬਰ ਸ਼੍ਰੀਮਤੀ ਅਰੁਨਾ ਪੁਰੀ, ਸਟੇਟ ਪ੍ਰੋਜੈਕਟ ਹੈਡ ਸ਼੍ਰੀਮਤੀ ਸੁਨੀਤਾ, ਸ਼੍ਰੀ ਸੁਨੀਲ ਸੂਦ, ਸ਼੍ਰੀ ਰਜਿੰਦਰ ਬਾਂਸਲ, ਸ਼੍ਰੀ ਰਮੇਸ ਗੋਇਲ, ਡਾ. ਨਵਦੀਪ ਕੌਰ, ਵਰਧਮਾਨ ਸਟੀਲ ਕੰਪਨੀ ਵਲੋਂ ਐਡਮਿਨ ਐਂਡ ਹੈਡ ਆਫ ਸੀ.ਐਸ.ਆਰ ਸ਼੍ਰੀ ਅਮਿਤ ਧੀਮਾਨ, ਮੈਨੇਜਰ ਐਡਮਿਨ ਸ. ਸਤਿੰਦਰ ਸਿੰਘ, ਮੈਨੇਜਰ ਸੀ.ਐਸ.ਆਰ ਸ. ਹਰਨੇਕ ਸਿੰਘ, ਅਸਿਸਟੈਂਟ ਮੈਨੇਜਰ ਸੀ.ਐਸ.ਆਰ ਸ਼੍ਰੀ ਵਿਜੇ, ਗੁਰੂ ਨਾਨਕ ਡੇਂਟਲ ਕਾਲਜ ਤੋਂ ਗਗਨਦੀਪ ਵਾਲੀਆ, ਰੈੱਡ ਕਰਾਸ ਦੇ ਮੈਂਬਰ ਗਗਨਦੀਪ ਕੌਰ, ਕਿਰਨਪ੍ਰੀਤ ਗਿੱਲ, ਮੈਂਬਰ ਸੁਪਿੰਦਰ ਕੌਰ, ਪਰਮਿੰਦਰ ਕੌਰ, ਹਰਿੰਦਰ ਸੈਣੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।