First Half Marathon

Half Marathon Advance Press Note Dt 21st November 2018
Office of District Public Relations Officer, Rupnagar
ਵਿਰਾਸਤ-ਏ-ਖਾਲਸਾ ਦੇ ਉਦਘਾਟਨੀ ਦਿਵਸ ਮੌਕੇ ਕਰਵਾਏ ਜਾਵੇਗੀ ਪਹਿਲੀ ਹਾਫ ਮੈਰਾਥਨ, ਡੀ ਸੀ ਰੂਪਨਗਰ ਨੇ ਪ੍ਰੋਗਰਾਮ ਕੀਤਾ ਜਾਰੀ
ਅੰਤਰ ਸਕੂਲ ਅਤੇ ਅੰਤਰ ਕਾਲਜ ਪੇਟਿੰਗ, ਸਕੈਚ ਬਨਾਉਣ ਦੇ ਮੁਕਾਬਲੇ ਵੀ ਕਰਵਾਏ ਜਾ ਜਾਣਗੇ
ਰੂਪਨਗਰ, 21 ਨਵੰਬਰ
ਦੁਨੀਆਂ ਭਰ ਦੇ ਵਿੱਚ ਵਿਲੱਖਣ ਪਹਿਚਾਣ ਬਣਾ ਚੁੱਕੇ ਅਤੇ ਭਾਰਤ ਦੇ ਸਭ ਤੋਂ ਤੇਜ਼ ਦੇ ਨਾਲ ਵੇਖੇ ਜਾਣ ਵਾਲੇ ਅਜਾਇਬ ਘਰਾਂ ‘ਚ ਸ਼ੂਮਾਰ ਹੋ ਚੁੱਕੇ ‘ਵਿਰਾਸਤ-ਏ-ਖਾਲਸਾ ਦੇ ਉਦਘਾਟਨੀ ਦਿਵਸ ਨੂੰ ਮਨਾਉਣ ਲਈ 25 ਨਵੰਬਰ, 2018 ਦਿਨ ਐਤਵਾਰ ਨੂੰ ਪਹਿਲੀ ਹਾਫ ਮੈਰਾਥਨ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।ਵਿਰਾਸਤ-ਏ-ਖਾਲਸਾ ਦੀ ਮੈਨੇਜਮੈਂਟ ਵੱਲੋਂ ਉਲੀਕੇ ਗਏ
ਸਮਾਗਮ ਦਾ ਪ੍ਰੋਗਰਾਮ ਅੱਜ ਇੱਥੇ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ.ਸੁਮਿਤ ਜਾਰੰਗਲ ਨੇ ਜਾਰੀ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਰਾਸਤ-ਏ-ਖਾਲਸਾ ਜ਼ਿਲ੍ਹਾ ਰੂਪਨਗਰ ਜਾਂ ਪੰਜਾਬ ਅਤੇ ਦੇਸ਼ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਵਿੱਚ ਜ਼ਿਕਰਯੋਗ ਸਥਾਨ ਰੱਖਦਾ ਹੈ। ਇਹੀ ਕਾਰਨ ਹੈ ਕਿ 25 ਨਵੰਬਰ 2011 ਨੂੰ ਹੋਏ ਉਦਘਾਟਨ ਤੋਂ ਬਾਅਦ ਇੱਥੇ ਹੁਣ ਤੱਕ 95 ਲੱਖ ਤੋਂ ਵੱਧ ਸੈਲਾਨੀ ਆ ਚੁੱਕੇ ਹਨ ਅਤੇ ਇਸਦੇ ਬਣਨ ਦੇ ਨਾਲ ਜ਼ਿਲ੍ਹੇ ਅੰਦਰ ਸੈਰ ਸਪਾਟਾ ਸਨਅਤ ਕਾਫੀ ਉਤਸ਼ਾਹਿਤ ਹੋਈ ਹੈ। ਡਾ.ਜਾਰੰਗਲ ਨੇ ਦੱਸਿਆ ਕਿ ਇਸ ਦਿਹਾੜੇ ਨੂੰ ਮਨਾਉਣ ਦੇ ਲਈ ਸੱਭਿਆਚਾਰਕ ਵਿਭਾਗ ਦੇ ਨਿਰਦੇਸ਼ਕ ਸ੍ਰੀ ਮਲਵਿੰਦਰ ਸਿੰਘ ਜੱਗੀ, ਆਈ ਏ ਐਸ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਜਿਸਦੇ ਤਹਿਤ ਹੀ 25 ਨਵੰਬਰ ਨੂੰ ਸਵੇਰੇ 6 ਵਜੇ ਪਹਿਲੀ ਹਾਲ਼ਫ ਮੈਰਾਥਨ ਜਿਸ ਵਿੱਚ ਹਰ ਵਰਗ ਦੇ ਦੌੜਾਕ ਹਿੱਸਾ ਲੈਣਗੇ ਅਤੇ ਕ੍ਰਮਵਾਰ 5, 10 ਅਤੇ 21 ਕਿਲੋਮੀਟਰ ਤੱਕ ਦੌੜਨਗੇ।ਜਦਕਿ ਵਿਰਾਸਤ-ਏ-ਖਾਲਸਾ ਦੀ ਵੈਬਸਾਈਟ www.virasat-e-khalsa.net ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਿਵਸ ਨੂੰ ਪੂਰੇ ਜੋਸ਼ੋ ਖਰੋਸ਼ ਦੇ ਨਾਲ ਮਨਾਉਣ ਅਤੇ ਇਲਾਕੇ ਦੇ ਨੌਜੁਆਨ ਵਰਗ ਨੂੰ ਵਿਰਾਸਤ-ਏ-ਖਾਲਸਾ ਦੇ ਨਾਲ ਜੋੜਨ ਦੇ ਲਈ ਜਿੱਥੇ ਪ੍ਰਬੰਧਕਾਂ ਵੱਲੋਂ ਮੈਰਾਥਨ ਦਾ ਅਯੋਜਨ ਕੀਤਾ ਜਾ ਰਿਹਾ ਹੈ ਉੱਥੇ ਹੀ ਅੰਤਰ ਕਾਲਜ ਤੇ ਅੰਤਰ ਸਕੂਲ ਪੇਟਿੰਗ ਅਤੇ ਸਕੈਚ ਬਨਾਉਣ ਦੇ ਮੁਕਬਾਲੇ ਵੀ ਕਰਵਾਏ ਜਾ ਰਹੇ ਹਨ ਜਿਸ ਵਿੱਚ ਇਲਾਕੇ ਦੀਆਂ ਤਿੰਨ ਦਰਜਨ ਦੇ ਕਰੀਬ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਡਾ. ਜਾਰੰਗਲ ਨੇ ਅੱਠਵੇਂ ਅਜੂਬੇ ਵੱਜੋਂ ਮਕਬੂਲੀਅਤ ਹਾਸਲ ਕਰ ਚੁੱਕੇ ਵਿਰਾਸਤ-ਏ-ਖਾਲਸਾ ਦੇ ਇਸ ਦਿਹਾੜੇ ਨੂੰ ਮੌਕੇ ਸਾਰਿਆਂ ਨੂੰ ਸਹਿਯੋਗ ਦੇਣ ਅਤੇ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਗੱਲ ਵੀ ਕਹੀ।
ਇਸ ਮੌਕੇ ਮੁੱਖ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜੀਵ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਰਦੀਪ ਸਿੰਘ ਗੁਜਰਾਲ, ਐਸ ਡੀ ਐਮ ਸ਼੍ਰੀਮਤੀ ਹਰਜੋਤ ਕੌਰ, ਵਿਰਾਸਤ-ਏ-ਖਾਲਸਾ ਦੇ ਕਾਰਜਕਾਰੀ ਇੰਜੀਨੀਅਰ ਕਮ ਮੈਨੇਜਰ ਸ੍ਰੀ ਭੁਪਿੰਦਰ ਸਿੰਘ ਚਾਨਾ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਵਿਸ਼ਾਲ ਗੁਪਤਾ, ਐਸ ਡੀ ਓ ਪਰਵਿੰਦਰਜੀਤ ਸਿੰਘ, ਸਹਾਇਕ ਮੈਂਟੀਨੈਂਸ ਇੰਜੀਨੀਅਰ ਸ੍ਰੀ ਸੁਰਿੰਦਰ ਪਾਲ ਸਿੰਘ ਅਤੇ ਹੋਰ ਹਾਜ਼ਰ ਸਨ।