Close

Farmers to plant wheat on time with Happy Seeder Machine – Chief Agriculture Officer

Publish Date : 19/11/2023
Farmers to plant wheat on time with Happy Seeder Machine - Chief Agriculture Officer

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਕਿਸਾਨ – ਮੁੱਖ ਖੇਤੀਬਾੜੀ ਅਫਸਰ

ਰੂਪਨਗਰ, 18 ਨਵੰਬਰ: ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਕਿਸਾਨ ਹੈਪੀ ਸੀਡਰ ਮਸ਼ੀਨ ਨਾਲ ਬਿਜਾਈ ਕਰ ਸਕਦੇ ਹਨ ਇਹ ਵਿਚਾਰ ਪਿੰਡ ਬਲਰਾਮਪੁਰ ਵਿਖੇ ਬੇਅੰਤ ਸਿੰਘ ਦੇ ਖੇਤ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕੀਤੀ ਜਾ ਰਹੀ ਕਣਕ ਦੀ ਬਿਜਾਈ ਦਾ ਨਿਰੀਖਣ ਕਰਦੇ ਹੋਏ ਡਾ ਗੁਰਬਚਨ ਸਿੰਘ ਨੇ ਦੱਸੇ ਕਿ ਬੇਟ ਏਰੀਆ ਵਿਚ ਬਾਰਿਸ਼ ਹੋਣ ਕਾਰਨ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ,ਕਿਉ ਕਿ ਖੇਤਾਂ ਵਿੱਚ ਗਿਲ ਜਿਆਦਾ ਹੋਣ ਕਾਰਨ ਸੁਪਰ ਸੀਡਰ ਮਸ਼ੀਨ ਨਾਲ ਬਿਜਾਈ ਕਰਨ ਵਿੱਚ ਮੁਸ਼ਕਿਲ ਹੋ ਰਹੀ ਹੈ। ਇਸ ਲਈ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਹੈਪੀ ਸੀਡਰ ਦੀ ਵਰਤੋ ਕੀਤੀ ਜਾਵੇ।

ਸ ਮੌਕੇ ਕਿਸਾਨ ਬੇਅੰਤ ਸਿੰਘ ਮਨਜੀਤਪੁਰ ਨੇ ਦੱਸਿਆ ਕਿ ਮੈਂ ਪਿਛਲੇ ਚਾਰ-ਪੰਜ ਸਾਲ ਤੋਂ ਹੈਪੀ ਸੀਡਰ ਮਸ਼ੀਨ ਨਾਲ 50 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕਰਦਾ ਆ ਰਿਹਾ ਹਾਂ ,ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀ ਆਉਂਦੀ, ਝਾੜ ਵੀ ਵਧੀਆ ਨਿਕਲਦਾ ਹੈ,ਨਦੀਨ ਵੀ ਘੱਟ ਹੁੰਦੇ ਹਨ। ਪਰ ਇਕ ਮਹੀਨੇ ਕਣਕ ਵੇਖਣ ਨੂੰ ਚੰਗੀ ਨਹੀ ਲਗਦੀ, ਬਾਅਦ ਵਿੱਚ ਸਭ ਠੀਕ ਹੋ ਜਾਂਦਾ ਹੈ।ਇਸ ਲਈ ਕਿਸਾਨ ਸੁਪਰ ਸੀਡਰ ਮਸ਼ੀਨ ਤੋਂ ਇਲਾਵਾ ਹੈਪੀ ਸੀਡਰ ਮਸ਼ੀਨ ਨਾਲ ਵੀ ਬਿਜਾਈ ਕਰ ਸਕਦੇ ਹਨ। ਇਸ ਮੌਕੇ ਵਿਭਾਗ ਦੇ ਰੁਪਿੰਦਰ ਸਿੰਘ ਅਤੇ ਕਿਸਾਨ ਬਲਜਿੰਦਰ ਸਿੰਘ ਹਾਜ਼ਰ ਸਨ।