Close

Every Friday under dengue and war campaign conducted by the health department in hospitals, private laboratories and clinics of the district.

Publish Date : 17/11/2023
Every Friday under dengue and war campaign conducted by the health department in hospitals, private laboratories and clinics of the district.

ਹਰ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਸਿਹਤ ਵਿਭਾਗ ਵਲੋਂ ਜਿਲੇ ਦੇ ਹਸਪਤਾਲ, ਪ੍ਰਾਈਵੇਟ ਲੈਬੋਰਟਰੀਆਂ ਤੇ ਕਲੀਨਿਕਾਂ ਵਿਚ ਚਲਾਈ ਗਈ ਮੁਹਿੰਮ

ਰੂਪਨਗਰ, 17 ਨਵੰਬਰ: ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਂਠ ਸਿਹਤ ਵਿਭਾਗ ਵਲੋਂ ਅੱਜ ਸਮੁੱਚੇ ਜਿਲੇ ਵਿਚ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਅੱਜ ਹਸਪਤਾਲਾਂ ਵਿਚ, ਪ੍ਰਾਈਵੇਟ ਲੈਬ , ਕਲੀਨਿਕਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੌਕੇ ਸਰਕਾਰੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾ ਵਲੋਂ ਵੀ ਸਰਵੇ ਕੀਤਾ ਗਿਆ ਐਂਡ ਡੇਂਗੂ ਦੀ ਰੋਕਥਾਮ ਸੰਭੰਧੀ ਜਾਗਰੂਕ ਕੀਤਾ ਗਿਆ।

ਉਨ੍ਹਾਂ ਵਲੋਂ ਦਸਿਆ ਗਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਵਿਚ ਪਰਮਾਰ ਹਸਪਤਾਲ, ਸੁਰਜੀਤ ਸਿੰਘ ਹਸਪਤਾਲ, ਪ੍ਰਾਈਮ ਹਸਪਤਾਲ, ਬਵੇਜਾ ਹਸਪਤਾਲ, ਕਮਲ ਨਰਸਿੰਗ ਹਸਪਤਾਲ, ਦਿਵੰਤਾ ਹਸਪਤਾਲ, ਸਾਂਘਾ ਹਸਪਤਾਲ, ਸ਼ਰਮਾ ਹਸਪਤਾਲ, ਪੰਨੂ ਹਸਪਤਾਲ, ਡਾ. ਰਾਮ ਈ ਐਨ ਟੀ ਹਸਪਤਾਲ ਵਿਖੇ ਕੰਟੇਨਰ ਸਰਵੇ ਕੀਤਾ ਗਿਆ।

ਇਸ ਤੋਂ ਇਲਾਵਾ ਸਿਟੀ ਲੈਬ, ਸੀ ਕੇ ਲੈ, ਸਾਈ ਲੈਬ ਲੈਬ, ਮਾਈਕਰੋ ਡਾਇਗਨੋਸਟਿਕ, ਹੈਲੇਕ੍ਸ ਲੈਬ ਸ਼ਿਰੜ੍ਹੀ ਲੈਬ, ਰੈੱਡਕਲਿਫ ਲੈਬ, ਜ਼ੀ ਲੈਬ ਫਾਰਮੈਸੀ ਵਿਸਿਟ ਕੀਤੇ ਟੀਮਾਂ ਵਲੋਂ ਮੱਛਰਾਂ ਤੋਂ ਬਚਾਓ ਲਈ ਸਪਰੇ ਕੀਤਾ ਗਿਆ ਅਤੇ ਮੌਕੇ ਤੇ ਲਾਰਵਾ ਨਸ਼ਟ ਕੀਤਾ ਗਿਆ।

ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਡੇਂਗੂ, ਚਿਕਾਨਗੁਣੀਆਂ ਬੀਮਾਰੀ ਤੋਂ ਬਚਾਅ ਲਈ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਇਸ ਲਈ ਆਪਣੇ ਆਸ-ਪਾਸ ਕਿਤੇ ਵੀ ਪਾਣੀ ਖੜ੍ਹਾ ਨਾਂ ਹੋਣ ਦਿੱਤਾ ਜਾਵੇ, ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ, ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ ਅਤੇ ਟੁੱਟੇ-ਭੱਜੇ ਬਰਤਨਾਂ, ਟਾਇਰਾਂ,ਫਰਿਜਾਂ ਦੀਆਂ ਟਰੇਆਂ ਅਤੇ ਗਮਲਿਆਂ ਆਦਿ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ।

ਇਸ ਮੌਕੇ ਭੁਪਿੰਦਰ ਸਿੰਘ ਏ.ਐਮ.ਓ., ਲਖਵੀਰ ਸਿੰਘ ਹੈਲਥ ਇੰਸਪੈਕਟਰ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਤੇਜਿੰਦਰ ਸਿੰਘ, ਹਰਦੀਪ ਸਿੰਘ, ਰਾਜਿੰਦਰ ਸਿੰਘ, ਸੁਖਜਿੰਦਰ ਸਿੰਘ ਮ.ਪ.ਹ.ਵ.ਮੇਲ ਬ੍ਰੀਡਿੰਰ ਮੌਗ ਚੈਕਜੂਦ ਸਨ।