Early Childhood Care and Education Day celebrated in various blocks of Rupnagar district
Publish Date : 15/11/2025
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿਖੇ ਮਨਾਇਆ ਗਿਆ ਅਰਲੀ ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਡੇਅ
ਪ੍ਰੋਗਰਾਮ ਦਾ ਥੀਮ “ਕਲਪਨਾ ਰਚਨਾਤਮਕਤਾ ਦਾ ਵਿਕਾਸ ਕਰਨ ਦੇ ਨਾਲ ਵਿਕਾਸ ਬਾਰੇ ਮਾਪਿਆਂ ਨੂੰ ਜਾਗਰੂਕ ਕਰਨਾ”
ਰੂਪਨਗਰ, 15 ਨਵੰਬਰ: ਜ਼ਿਲ੍ਹਾ ਰੂਪਨਗਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਅਰਲੀ ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਡੇਅ ਪਹਿਲ ਦੇ ਤਹਿਤ ਇਸ ਮਹੀਨੇ ਸਾਰੇ ਹੀ ਆਂਗਣਵਾੜੀ ਕੇਂਦਰ ਵਿਖੇ ਬੜੇ ਉਤਸਾਹ ਨਾਲ ਮਨਾਇਆ ਗਿਆ।
ਡਾਇਰੈਕਟਰ ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਚੰਡੀਗੜ੍ਹ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰੂਪਨਗਰ ਵਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਹੀ ਬਲਾਕਾਂ ਦੇ ਆਂਗਣਵਾੜੀ ਵਰਕਰਾਂ, ਹੈਲਪਰਾਂ, ਬੱਚਿਆਂ ਅਤੇ ਮਾਪਿਆਂ ਨੇ ਇਸ ਪ੍ਰੋਗਾਰਮ ਵਿੱਚ ਵੱਧ ਚੜ ਕੇ ਭਾਗ ਲਿਆ।
ਇਸ ਪ੍ਰੋਗਰਾਮ ਦਾ ਥੀਮ “ਕਲਪਨਾ ਰਚਨਾਤਮਕਤਾ ਦਾ ਵਿਕਾਸ” ਸੀ, ਜਿਸ ਦੇ ਤਹਿਤ ਬੱਚਿਆਂ ਨੇ ਸਿਖਲਾਈ ਭਰੀਆਂ ਕਹਾਣੀਆਂ ਸੁਣੀਆਂ ਅਤੇ ਹੋਰ ਗਤੀਵਿਧੀਆ ਕੀਤੀਆਂ।