Close

E-stamp facility started at the Seva Kendra: Dr. Preeti Yadav

Publish Date : 16/09/2022
E-stamp facility started at the Seva Kendra: Dr. Preeti Yadav

ਈ-ਸਟੈਂਪ ਦੀ ਸਹੂਲਤ ਸੇਵਾ ਕੇਂਦਰ ‘ਚ ਸ਼ੁਰੂ: ਡਾ. ਪ੍ਰੀਤੀ ਯਾਦਵ

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਈ-ਸਟੈਂਪ ਦੀ ਸਹੂਲਤ ਸੇਵਾ ਕੇਂਦਰ ‘ਚ ਸ਼ੁਰੂ: ਡਾ. ਪ੍ਰੀਤੀ ਯਾਦਵ

ਰੂਪਨਗਰ, 16 ਸਤੰਬਰ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰ ਜੋ ਕਿ ਇਕ ਛੱਤ ਨੀਚੇ ਜਨਮ ਸਰਟੀਫਿਕੇਟ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਸਮੇਤ ਹੋਰ ਜਰੂਰੀ ਅਲੱਗ-ਅਲੱਗ ਸੇਵਾਵਾਂ ਮੁਹੱਈਆਂ ਕਰਵਾ ਰਿਹਾ ਹੈ, ਉੱਥੇ ਇਨ੍ਹਾਂ ਸੇਵਾਵਾਂ ਵਿੱਚ ਹੋਰ ਵਾਧਾ ਕਰਦੇ ਹੋਏ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਇਹਨਾਂ ਸੇਵਾਵਾਂ ਤੋਂ ਇਲਾਵਾ ਈ-ਸਟੈਂਪ ਦੀ ਸਹੂਲਤ ਵੀ ਸੇਵਾ ਕੇਂਦਰ ਵਿਚ ਸ਼ੁਰੂ ਹੋ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸੇਵਾ ਕੇਂਦਰ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਮਾਂਬੱਧ ਸੀਮਾ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਕਲਰਕਾਂ ਨੂੰ ਹਦਾਇਤ ਕਰਨਗੇ ਕਿ ਉਹ ਹਰ ਇਕ ਮਾਮਲੇ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਨੇਪੜੇ ਚਾੜਨ ਜਿਸ ਉਪਰੰਤ ਹੀ ਬਿਨੈਕਾਰ ਤੋਂ ਕਿਸੇ ਹੋਰ ਦਸਤਾਵੇਜ ਦੀ ਮੰਗ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਵਿਭਾਗ ਕਿਸੇ ਲਾਭਪਾਤਰੀ ਦੀ ਅਰਜ਼ੀ ਨੂੰ ਸੇਵਾ ਕੇਂਦਰ ਵਿਚ ਵਾਧੂ ਦਸਤਾਵੇਜ ਦੀ ਮੰਗ ਵਜੋਂ ਵਾਪਸ ਭੇਜਦਾ ਹੈ ਤਾਂ ਸੇਵਾ ਕੇਂਦਰ ਦਾ ਉਪਰੇਟਰ ਸਬੰਧਤ ਸਿਟੀਜਨ ਨੂੰ 3 ਵਾਰ ਫੋਨ ਕਰੇਗਾ ਅਤੇ ਫੋਨ ਦਾ ਰਿਕਾਰਡ ਵੀ ਰੱਖੇਗਾ। ਇਸ ਤੋਂ ਬਾਅਦ ਸਬੰਧਤ ਉਪਰੇਟਰ ਨੂੰ ਸਬੰਧਤ ਵਿਭਾਗ ਨੂੰ ਫੋਨ ਦਾ ਵੇਰਵਾ ਦਿੰਦੇ ਹੋਏ ਵਾਪਿਸ ਭੇਜੇਗਾ ਅਤੇ ਸਬੰਧਤ ਵਿਭਾਗ ਇਸ ਸਬੰਧੀ ਜੋ ਬਣਦੀ ਕਾਰਵਾਈ (ਰੱਦ/ਪ੍ਰਵਾਨ) ਕਰੇਗਾ।

ਉਨ੍ਹਾਂ ਅੱਗੇ ਹਦਾਇਤ ਦਿੰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਮੁੱਖੀਆਂ ਲੰਬਿਤ ਪਏ ਮਾਮਲਿਆਂ ਨੂੰ ਜਲਦ ਹੱਲ ਕਰਨਗੇ ਅਤੇ ਜੇਕਰ ਉਹਨਾਂ ਦੇ ਕਿਸੇ ਕਲਰਕ ਨੂੰ ਈ-ਸੇਵਾ ਸਬੰਧੀ ਕੋਈ ਟ੍ਰੇਨਿੰਗ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਤੁਰੰਤ ਇਹ ਟ੍ਰੇਨਿੰਗ ਦਿੱਤੀ ਜਾਵੇ।