Close

Draw of agricultural machinery for Rupnagar district pulled out

Publish Date : 15/09/2023
Draw of agricultural machinery for Rupnagar district pulled out

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ਜ਼ਿਲੇ ਲਈ ਖੇਤੀ ਮਸ਼ੀਨਰੀ ਦਾ ਕੱਢਿਆ ਗਿਆ ਡਰਾਅ

ਰੂਪਨਗਰ, 15 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ (ਵ) ਸ.ਅਮਰਦੀਪ ਸਿੰਘ ਗੁਜਰਾਲ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲਈ ਦਿੱਤੀਆਂ ਗਈਆਂ ਆਨਲਾਈਨ ਅਰਜ਼ੀਆਂ ਨਾਲ ਸਬੰਧਤ ਕਿਸਾਨਾਂ ਦੀ ਚੋਣ ਕਰਨ ਲਈ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਰੂਪਨਗਰ ਵਿਖੇ ਆਨਲਾਈਨ ਪੋਰਟਲ ਰਾਹੀਂ ਡਰਾਅ ਕੱਢਿਆ ਗਿਆ।

ਇਸ ਮੌਕੇ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈ.ਈ.ਸੀ ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੁਆਰਾ ਤਿਆਰ ਕੀਤੇ ਗਏ ਸੀ.ਆਰ.ਐਮ ਪੋਰਟਲ ਤੇ ਕਿਸਾਨਾਂ ਵੱਲੋਂ ਸਾਲ 2023-24 ਦੌਰਨ ਕੁੱਲ 408 ਅਰਜ਼ੀਆਂ ਪ੍ਰਾਪਤ ਹੋਇਆ। ਜਿਨ੍ਹਾਂ ਵਿੱਚ ਜਨਰਲ ਕੈਟਾਗਿਰੀ ਵਿੱਚ 397 ਅਤੇ ਐੱਸ.ਸੀ ਕੈਟਾਗਿਰੀ ਵਿੱਚ 11 ਕਿਸਾਨਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਇਆ। ਜਿਨ੍ਹਾਂ ਵਿੱਚ ਐਫ.ਪੀ.ੳ 06, ਕਿਸਾਨ ਗਰੁੱਪ 10, ਗ੍ਰਾਮ ਪੰਚਾਇਤਾਂ 64 ਅਤੇ ਸਹਿਕਾਰੀ ਸਭਾਵਾਂ 83 ਮਸ਼ੀਨਾਂ ਲਈ ਆਨ ਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਇਸ ਮੌਕੇ ਏ.ੳ.-ਕਮ-ਨੋਡਲ-ਅਫਸਰ ਡਾ. ਪੰਕਜ ਸਿੰਘ ਨੇ ਦੱਸਿਆ ਕਿ ਵਿਕਅਤੀਗਤ ਨੂੁੰ 175 ਦੇਣ ਦਾ ਟੀਚਾ ਜਿਸ ਵਿੱਚੋਂ ਉਨ੍ਹਾਂ ਵੱਲੋਂ ਦਿੱਤੀ ਤਰਜ਼ੀਹ ਦੇ ਅਧਾਰ ਤੇ ਮਸ਼ੀਨਾਂ ਦਾ ਡਰਾਅ ਕੱਢਿਆ ਗਿਆ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਮਸ਼ੀਨਾਂ ਦੇਣ ਦਾ ਟੀਚਾ 11 ਸੀ ਜਿਸ ਵਿੱਚੋਂ ਕੇਵਲ 11 ਅਰਜ਼ੀਆਂ ਹੀ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਵਿੱਚੋਂ ਸਾਰਿਆਂ ਨੂੰ ਹੀ ਮਸ਼ੀਨਾਂ ਦੇ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ 11 ਬੇਲਰ/ਰੇਕ, 72 ਸੁਪਰ ਸੀਡਰ,12 ਜ਼ੀਰੋ ਟਿੱਲ ਡਰਿੱਲ, 3 ਮਲੱਚਰ,1 ਸਰੱਬ ਕਟਰ, 06 ਐਸ.ਐਮ.ਐਸ ਅਤੇ 03 ਚੋਪਰ ਕਮ ਸ਼ਰੈਡਰ ਡਰਾਅ ਵਿੱਚ ਦਿੱਤੇ ਗਏ।

ਇਸ ਮੌਕੇ ਡਿਪਟੀ ਰਜਿਸਟਰਾਰ ਵਿਜੇਇੰਦਰ ਸੰਧੂ, ਏ.ਆਰ. ਕਮਲਜੀਤ ਸਿੰਘ, ਏ.ੳ. ਡਾ.ਰਣਜੋਧ ਸਿੰਘ, ਏ.ਓ. ਡਾ.ਰਮਨ ਕਰੋੜੀਆ, ਇੰਜੀਨੀਅਰ ਜੁਝਾਰ ਸਿੰਘ ਅਤੇ ਕਿਸਾਨ ਹਰਪ੍ਰੀਤ ਸਿੰਘ ਹਾਜ਼ਰ ਸਨ।