• Site Map
  • Accessibility Links
  • English
Close

District Revenue Department Rupnagar requires 300 private surveyors to conduct digital crop survey

Publish Date : 18/07/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਮਾਲ ਵਿਭਾਗ ਰੂਪਨਗਰ ਨੂੰ ਡਿਜ਼ੀਟਲ ਕ੍ਰਾਪ ਸਰਵੇ ਕਰਵਾਉਣ ਲਈ 300 ਪ੍ਰਾਈਵੇਟ ਸਰਵੇਅਰਾਂ ਦੀ ਲੋੜ

ਆਨ-ਲਾਈਨ ਫਾਰਮ ਭਰਨ ਦੀ ਆਖਰੀ ਮਿਤੀ 22 ਜੁਲਾਈ 2025

ਰੂਪਨਗਰ, 18 ਜੁਲਾਈ: ਪ੍ਰਭਜੋਤ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਵਿੱਚ ਜ਼ਿਲ੍ਹਾ ਮਾਲ ਵਿਭਾਗ ਵੱਲੋਂ ਡਿਜ਼ੀਟਲ ਕਰਾਪ ਸਰਵੇ ਲਈ ਪ੍ਰਾਈਵੇਟ ਸਰਵੇਅਰਾਂ ਨੂੰ ਮਿਤੀ: 23 ਅਗਸਤ 2025 ਤੱਕ ਆਰਜ਼ੀ ਤੌਰ ਤੇ ਲੱਗਭਗ ਇੱਕ ਮਹੀਨੇ ਲਈ ਹਾਇਰ ਕੀਤਾ ਜਾਣਾ ਹੈ। ਪ੍ਰਾਈਵੇਟ ਸਰਵੇਅਰਾਂ ਨੂੰ 10/- ਰੁਪਏ ਪ੍ਰਤੀ ਅਪਰੂਵਡ ਸਰਵੇ ਮਿਲਣਗੇ। ਇਹ ਸਰਵੇ ਮਿਤੀ: 01.08.2025 ਤੋਂ ਸ਼ੁਰੂ ਕੀਤਾ ਜਾਣਾ ਹੈ। ਹਰੇਕ ਸਰਵੇਅਰ ਨੂੰ ਘੱਟੋ-ਘੱਟ 70 ਖਸਰਾ ਨੰਬਰਾਂ ਦਾ ਸਰਵੇ ਕਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਕੋਈ ਵੀ ਟੀ.ਏ ਜਾਂ ਡੀ.ਏ ਮਿਲਣਯੋਗ ਨਹੀਂ ਹੋਵੇਗਾ।

ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸਰਵੇਅਰ ਦੀਆਂ 300 ਅਸਾਮੀਆਂ ਲਈ ਬਾਰਵੀਂ ਪਾਸ ਕੇਵਲ ਪੁਰਸ਼ ਉਮੀਦਵਾਰ ਜਿਨ੍ਹਾਂ ਕੋਲ ਆਪਣਾ ਐਂਡਰਾਇਡ ਫੋਨ ਹੋਵੇ ਅਪਲਾਈ ਕਰ ਸਕਦੇ ਹਨ। ਪ੍ਰਾਈਵੇਟ ਸਰਵੇਅਰ ਦੀ ਅਸਾਮੀ ਲਈ ਗੂਗਲ ਲਿੰਕ https://docs.google.com/forms/d/e/1FAIpQLSf35g03NXE7EvtXP_ALfi8tuU2uLep1atw0FggJLxdqM4y7-g/viewform?usp=header ਤੇ ਮਿਤੀ: 22/07/2025 ਤੱਕ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 01881-222104 ਤੇ ਸੰਪਰਕ ਕੀਤਾ ਜਾ ਸਕਦਾ ਹੈ।