District level training organized on strengthening vaccination program

ਟੀਕਾਕਰਨ ਪ੍ਰੋਗਰਾਮ ਦੀ ਮਜਬੂਤੀ ਸਬੰਧੀ ਜਿਲ੍ਹਾ ਪੱਧਰੀ ਟ੍ਰੇਨਿੰਗ ਆਯੋਜਿਤ
ਰੂਪਨਗਰ, 20 ਮਾਰਚ: ਸਿਹਤ ਵਿਭਾਗ ਵੱਲੋਂ ਅੱਜ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਕਾਰਜਕਾਰੀ ਸਿਵਲ ਸਰਜਨ ਕੰਮ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਨਿਯਮਿਤ ਟੀਕਾਕਰਨ ਪ੍ਰੋਗਰਾਮ ਦੀ ਮਜਬੂਤੀ ਸਬੰਧੀ ਜਿਲ੍ਹਾ ਪਧਰੀ ਟ੍ਰੇਨਿੰਗ ਆਯੋਜਿਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਜਿਲ੍ਹੇ ਦੇ ਏ.ਐਨ.ਐਮ ਅਤੇ ਐਲ.ਐਚ ਵੀ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਨਿਯਮਤ ਟੀਕਾਕਰਨ ਪ੍ਰੋਗਰਾਮ ਅਧੀਨ ਪੋਲੀਓ, ਪੀਲੀਆ, ਤਬਦਿਕ ਗਲ ਘੋਟੂ, ਕਾਲੀ ਖੰਘ, ਟੈਟਨਸ, ਨਿਮੋਨੀਆ, ਦਸਤ, ਖਸਰਾ ਤੇ ਰੁਬੇਲਾ ਵਰਗੀਆਂ 11 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ।
ਸਿਹਤ ਵਿਭਾਗ ਟੀਕਾਕਰਨ ਪ੍ਰੋਗਰਾਮ ਤਹਿਤ ਸੋ ਫੀਸਦੀ ਟੀਕਾਕਰਨ ਦੇ ਟੀਚੇ ਦੀ ਮੁਕੰਮਲ ਪ੍ਰਾਪਤੀ ਲਈ ਦ੍ਰਿੜ ਹੈ ਇਸ ਸਬੰਧ ਵਿੱਚ ਨਿਯਮਿਤ ਤੌਰ ਤੇ ਦਿੱਤੇ ਜਾਣ ਵਾਲੇ ਟੀਕਿਆਂ ਦੀ ਦਰ ਨੂੰ ਵਧਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਹਾਈ ਰਿਸਕ ਖੇਤਰਾਂ ਵਿੱਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਵਰਕਸ਼ਾਪ ਵਿੱਚ ਹਾਜ਼ਰ ਪ੍ਰਤੀਭਾਗੀਆਂ ਨੂੰ ਕਿਹਾ ਕਿ ਸਾਨੂੰ ਨਿਯਮਿਤ ਟੀਕਾਕਰਨ ਨੂੰ ਸੁਚਾਰੂ ਤੋਂ ਯੋਜਨਾਵਾ ਢੰਗ ਨਾਲ ਮਜਬੂਤ ਕਰਨਾ ਚਾਹੀਦਾ ਹੈ।
ਡਾ. ਨਵਰੂਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਟੀਕਾਕਰਨ ਦੀ ਕਵਰੇਜ ਬਿਹਤਰ ਹੈ ਪਰ ਇਸ ਨੂੰ 100 ਫੀਸਦੀ ਕਰਨਾ ਜਰੂਰੀ ਹੋਵੇਗਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਸਮੇਂ ਸਿਰ ਸੰਪੂਰਨ ਟੀਕਾਕਰਨ ਹੋ ਜਾਵੇ ਤਾਂ ਅਸੀਂ ਬੱਚੇ ਦੀ ਪੂਰੀ ਤਰ੍ਹਾਂ ਸੁਰੱਖਿਆ ਕਰ ਸਕਦੇ ਹਾਂ ਇਸ ਸਮੇ ਉਹਨਾਂ ਨੇ ਦੱਸਿਆ ਕਿ ਮੀਜ਼ਲ ਅਤੇ ਰੁਬੇਲਾ ਨੂੰ ਮੁਕੰਮਲ ਖਤਮ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਇਸ ਦੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਦਾ ਟੀਕਾਕਰਨ ਪੂਰਾ ਕੀਤਾ ਜਾਵੇ।
ਇਸ ਲਈ ਸਲਮ ਏਰੀਆ ਵਿਚ, ਝੁੱਗੀ ਝੋਪੜੀਆਂ, ਪ੍ਰਵਾਸੀ ਵਸੋ ਦਾ ਆਉਣ ਜਾਣ ਰਹਿੰਦਾ ਹੈ ਉਸ ਖ਼ੇਤਰ ਵਿੱਚ ਮੀਜ਼ਲ ਅਤੇ ਰੁਬੇਲਾ ਦੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣ ਅਤੇ ਗਤੀਵਿਧੀਆਂ ਹੋਰ ਮਜਬੂਤੀ ਨਾਲ ਨਿਯਮਿਤ ਤੌਰ ਤੇ ਚਲਾਈਆਂ ਜਾਣ।
ਉਨਾਂ ਨੇ ਟੀਕਾ ਕਰਨ ਦੇ ਮਾੜੇ ਪ੍ਰਭਾਵਾਂ ਅਤੇ ਉਨਾਂ ਨੂੰ ਕੰਟਰੋਲ ਕਰਨ ਸਬੰਧੀ ਆਏ ਹੋਏ ਪ੍ਰਤੀਭਾਗੀਆ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਰਾਜਰਾਣੀ, ਗੁਰਮੀਤ ਕੌਰ, ਜ਼ਿਲਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਰੀਤੂ, ਲਖਵੀਰ ਸਿੰਘ ਜਿਲਾ ਐਮ ਐਂਡ ਈ ਓ, ਮਨਪ੍ਰੀਤ ਸਿੰਘ ਅਤੇ ਪ੍ਰਦੀਪ ਕੁਮਾਰ ਹਾਜ਼ਰ ਸਨ।