Close

District Legal Services Authority Rupnagar Organizes HIV / AIDS Awareness Workshop

Publish Date : 21/03/2022
District Legal Services Authority Rupnagar Organizes HIV / AIDS Awareness Workshop

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵੱਲੋਂ ਐਚ.ਆਈ.ਵੀ./ ਏਡਜ਼ ਸੰਬੰਧੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

ਰੂਪਨਗਰ:14 ਮਾਰਚ

ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਐਚ.ਆਈ.ਵੀ./ਏਡਜ (ਬਚਾਅ ਅਤੇ ਰੋਕ) ਐਕਟ 2017 ਦੇ ਸੰਬੰਧ ਵਿੱਚ ਏ.ਆਰ.ਟੀ.ਸੈਂਟਰ ਸਟਾਫ ਅਤੇ ਸਿਵਲ ਹਸਪਤਾਲ ਸਟਾਫ ਲਈ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਦੋਰਾਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਆਏ ਐਡਵੋਕੇਟ ਅਸ਼ੀਸ਼ ਕੁਮਾਰ ਨੇ ਐਕਟ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਕਟ ਸਾਲ 2017 ਵਿੱਚ ਏਡਜ ਪੀੜਿਤਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦੇਣ ਅਤੇ ਊਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਬਣਾਇਆ ਗਿਆ ਹੈ ਜਿਸ ਵਿੱਚ ਵੱਖ^ਵੱਖ ਸੈਕਸ਼ਨਾਂ ਅਧੀਨ ਏਡਜ ਪੀੜਿਤਾਂ ਨੂੰ ਬਰਾਬਰੀ ਦਾ ਹੱਕ, ਉਹਨਾਂ ਦੀ ਪਹਿਚਾਣ ਗੁਪਤ ਰੱਖਣ, ਅਜਾਦੀ ਨਾਲ ਘੁੰਮਣ ਫਿਰਨ ਅਤੇ ਸਮਾਜ ਵਿੱਚ ਏਕਾਧਿਕਾਰ ਦੀ ਪੈਰਵੀ ਕਰਦਾ ਹੈ ਅਤੇ ਐਕਟ ਦੀ ਉਲੰਘਣਾਂ ਦੀ ਸੂਰਤ ਵਿੱਚ ਸਜਾ ਦਾ ਪਰਾਵਧਾਨ ਅਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਸਮਾਜ ਦੇ ਪਿਛੜੇ ਅਤੇ ਕਮਜੋਰ ਵਰਗ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ। ਜਿਸ ਤਹਿਤ ਅਨਸੂਚਿਤ ਜਾਤੀ ਜਾ ਹੋਰ ਕਬੀਲਿਆਂ ਦੇ ਮੈਂਬਰ, ਬੇਗਾਰ ਦੇ ਮਾਰੇ ਲੋਕ, ਅੋਰਤਾਂ, ਬੱਚੇ, ਮਾਨਸਿਕ ਰੋਗੀ, ਅਪੰਗ, ਉਦਯੋਗਿਕ ਕਾਮੇ, ਜੇਲ੍ਹਾਂ ਵਿੱਚ ਬੰਦ ਹਵਾਲਾਤੀ ਅਤੇ ਕੈਦੀ, ਵੱਡੀ ਮੁਸੀਬਤ ਅਤੇ ਆਫਤਾਂ ਦੇ ਮਾਰੇ, ਹਰ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3.50 ਲੱਖ ਤੋਂ ਘੱਟ ਹੈ ਨੂੰ ਮੁਫਤ ਕਾਨੂੰਨੀ ਸਹਾਇਤਾ ਜਿਸ ਵਿੱਚ ਅਦਾਲਤਾਂ ਵਿੱਚ ਵਕੀਲਾਂ ਦੀਆਂ ਮੁਫਤ ਸੇਵਾਵਾਂ, ਮੁਫਤ ਕਾਨੂੰਨੀ ਸਲਾਹ ਮਸ਼ਵਰਾ, ਕੋਰਟ ਫੀਸ, ਤਲਬਾਨਾ ਫੀਸ, ਗਵਾਹਾਂ ਦੇ ਖਰਚੇ, ਹਰ ਹਵਾਲਾਤੀ ਅਤੇ ਮੁਲਜਮ ਨੂੰ ਰਿਮਾਂਡ ਦੋਰਾਨ ਵਕੀਲ ਦੀਆਂ ਮੁਫਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਸ ਮੋਕੇ ਜਿਲ੍ਹਾ ਡੈਂਟਲ ਸਿਹਤ ਅਫਸਰ ਡਾ.ਆਰ.ਪੀ.ਸਿੰਘ ਅਤੇ ਜਿਲ੍ਹਾ ਟੀ.ਬੀ.ਅਫਸਰ ਨੇ ਡਾ.ਕਮਲਦੀਪ ਨੇ ਇਸ ਵਰਕਸ਼ਾਪ ਲਈ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕਦਮ ਦੀ ਸ਼ਲਾਘਾ ਕੀਤੀ ਤੇ ਉਮੀਦ ਜਤਾਈ ਕਿ ਨਿਸ਼ਚਿਤ ਰੂਪ ਵਿੱਚ ਵਰਕਸ਼ਾਪ ਦੋਰਾਨ ਦਿੱਤੀ ਗਈ ਜਾਣਕਾਰੀ ਏਡਜ਼ ਪੀੜਿਤਾਂ ਦੀ ਸਹਾਇਤਾ ਲਈ ਸਟਾਫ ਨੂੰ ਮਦਦਗਾਰ ਸਾਬਿਤ ਹੋਵੇਗੀ ਅਤੇ ਇਸ ਨਾਲ ਏਡਜ ਪੀੜਿਤ ਆਪਣੇ ਹੱਕਾਂ ਦੀ ਰਾਖੀ ਲਈ ਸੁਚੇਤ ਹੋਣਗੇ।

ਇਸ ਮੋਕੇ ਜਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਸੁਖਜੀਤ ਕੰਬੋਜ਼, ਪੀ.ਐਨ.ਡੀ.ਟੀ.ਕੋਆਰਡੀਨੇਟਰ ਰਮਨਦੀਪ ਸਿੰਘ, ਆਡੀਓਲੋਜਿਸਟ ਪੁਸ਼ਪਿੰਦਰ ਕੋਰ, ਪ੍ਰਿਅੰਕਾ, ਮਨਦੀਪ ਕੋਰ, ਇੰਦਰਜੀਤ ਸਿੰਘ, ਸੈਮਸਨਪਾਲ, ਰਜਨੀ ਸ਼ਰਮਾ ਅਤੇ ਏ.ਆਰ.ਟੀ.ਸੈਂਟਰ ਦਾ ਸਟਾਫ ਹਾਜਰ ਸਨ।