Close

District Language Office organized a book exhibition at the District Courts

Publish Date : 04/02/2026
District Language Office organized a book exhibition at the District Courts

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ

ਰੂਪਨਗਰ, 04 ਫਰਵਰੀ: ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਵੱਲੋਂ ਅੱਜ ਕੋਰਟ ਕੰਪਲੈਕਸ (ਕਚਹਿਰੀਆਂ) ਰੂਪਨਗਰ ਦੇ ਸਾਹਮਣੇ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਇਸ ਪ੍ਰਦਰਸ਼ਨੀ ਨੂੰ ਆਮ ਲੋਕਾਂ ਅਤੇ ਵਕੀਲ ਭਾਈਚਾਰੇ ਵੱਲੋਂ ਭਰਵਾਂ ਸਹਿਯੋਗ ਪ੍ਰਾਪਤ ਹੋਇਆ।

ਇਸ ਮੌਕੇ ਵਕੀਲ ਸ. ਗੁਰਪ੍ਰੀਤ ਸਿੰਘ ਰੱਤੂ ਵੱਲੋਂ ਭਾਸ਼ਾ ਵਿਭਾਗ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਆਪਣੇ ਸਾਥੀਆਂ ਨੂੰ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਖਰੀਦਣ ਲਈ ਪ੍ਰੇਰਿਤ ਕੀਤਾ। ਸ. ਗੁਰਪ੍ਰੀਤ ਸਿੰਘ ਰੱਤੂ ਇੱਕ ਡੂੰਘੀ ਸੋਚ ਵਾਲੇ ਵਿਅਕਤੀ ਹਨ ਅਤੇ ਸਾਹਿਤ ਨਾਲ ਗਹਿਰੀ ਰੁਚੀ ਰੱਖਦੇ ਹਨ।

ਇਹ ਪੁਸਤਕ ਪ੍ਰਦਰਸ਼ਨੀ ਕਲਰਕ, ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਸ. ਕੁਲਵੰਤ ਸਿੰਘ ਵੱਲੋਂ ਆਯੋਜਿਤ ਕੀਤੀ ਗਈ। ਪ੍ਰਦਰਸ਼ਨੀ ਦੌਰਾਨ ਭਾਸ਼ਾ ਵਿਭਾਗ ਦੀਆਂ ਕਈ ਮਹੱਤਵਪੂਰਨ ਪੁਸਤਕਾਂ ਲੋਕਾਂ ਲਈ ਉਪਲਬਧ ਕਰਵਾਈਆਂ ਗਈਆਂ।

ਇਸ ਮੌਕੇ “ਦੋ ਅਕਾਲਗੜ੍ਹ ਅਤੇ ਦਾਗ”, “ਪਨੋਰਾਮਾ ਆਫ਼ ਪੰਜਾਬੀ ਲਿਟਰੇਚਰ” ਅਤੇ “ਪੰਜਾਬ ਇਨ ਪੀਸ ਐਂਡ ਵਾਰ” ਪੁਸਤਕਾਂ ਨੂੰ ਲੋਕਾਂ ਵੱਲੋਂ ਖ਼ਾਸ ਤੌਰ ‘ਤੇ ਸਰਾਹਿਆ ਗਿਆ। ਪੁਸਤਕਾਂ ਦੇ ਘੱਟ ਮੁੱਲ ਦੇਖ ਕੇ ਲੋਕਾਂ ਨੇ ਖੁਸ਼ੀ ਜਤਾਈ ਅਤੇ ਭਾਸ਼ਾ ਵਿਭਾਗ ਦੀ ਇਸ ਲੋਕ-ਹਿਤੈਸ਼ੀ ਪਹਿਲ ਦੀ ਪ੍ਰਸ਼ੰਸਾ ਕੀਤੀ। ਪੁਸਤਕਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਕੁਲਵੰਤ ਸਿੰਘ ਕਲਰਕ ਵੱਲੋਂ ਲੋਕਾਂ ਨੂੰ ਦਿੱਤੀ ਗਈ।