Close

District Administration Ropar organized an employment and health camp for women at Government College Ropar.

Publish Date : 18/02/2026
District Administration Ropar organized an employment and health camp for women at Government College Ropar.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸਰਕਾਰੀ ਕਾਲਜ ਰੋਪੜ ਵਿਖੇ ਔਰਤਾਂ ਲਈ ਰੋਜ਼ਗਾਰ ਅਤੇ ਸਿਹਤ ਕੈਂਪ ਲਗਾਇਆ ਗਿਆ

ਜ਼ਿਲ੍ਹੇ ਦੀਆਂ 1000 ਤੋਂ ਵੱਧ ਮਹਿਲਾਵਾਂ ਨੇ ਕੈਂਪ ਦਾ ਲਾਭ ਲਿਆ

ਰੋਜ਼ਗਾਰ ਮੇਲੇ ‘ਚ 172 ਉਮੀਦਵਾਰਾਂ ਦੀ ਨੌਕਰੀ ਲਈ ਕੀਤੀ ਚੋਣ ਤੇ 53 ਉਮੀਦਵਾਰ ਹੋਏ ਸ਼ਾਰਟਲਿਸਟ

ਰੂਪਨਗਰ,18 ਫਰਵਰੀ: ਰੂਪਨਗਰ ਦੀਆਂ ਔਰਤਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਔਰਤਾਂ ਦੀ ਸਿਹਤ, ਸਫਾਈ ਅਤੇ ਜਾਗਰੂਕਤਾ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਸਰਕਾਰੀ ਕਾਲਜ ਰੂਪਨਗਰ ਵਿਖੇ ਸਿਹਤ ਅਤੇ ਰੋਜ਼ਗਾਰ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਰੂਪਨਗਰ ਚੰਦਰਜਯੋਤੀ ਸਿੰਘ ਅਤੇ ਉਪ-ਮੰਡਲ ਮੈਜਿਸਟ੍ਰੇਟ ਰੂਪਨਗਰ ਬਲਜਿੰਦਰ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ।

ਇਸ ਕੈਂਪ ਦਾ ਜ਼ਿਲ੍ਹੇ ਦੀਆਂ 1000 ਤੋਂ ਵੱਧ ਮਹਿਲਾਵਾਂ ਨੇ ਕੈਂਪ ਦਾ ਲਾਭ ਲਿਆ। ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਮਾਹਿਰ ਡਾਕਟਰਾਂ ਵਲੋਂ ਔਰਤਾ ਦੇ ਚੈਕ- ਅੱਪ ਜਿਸ ਵਿੱਚਬਲੱਡ ਪ੍ਰੈਸ਼ਰ, ਸ਼ੂਗਰ ਦੇ ਟੈਸਟ ਅਤੇ ਹੋਰ ਲੋੜੀਂਦੇ ਚੈੱਕਅੱਪ, ਫ੍ਰੀ ਅਨੀਮੀਆ ਚੈੱਕਅੱਪ, ਹੱਡੀਆ ਦੀ ਸਮੱਸਿਆ, ਕੈਂਸਰ ਸਕਰੀਨਿੰਗ (ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ ਅਤੇ ਓਰਲ ਕੈਂਸਰ), ਮੁਫ਼ਤ ਲੋੜੀਂਦੀਆਂ ਦਵਾਈਆਂ (ਆਇਰਨ, ਫ਼ੋਲਿਕ ਟੈਬਲੇਟ/ਬਲੂਊ ਟੈਬਲੈਟ) ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਬਣਾਏ ਜਾ ਰਹੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਵੀ ਬਣਾਏ ਗਏ ਜਿਸ ਦੇ ਤਹਿਤ 10 ਲੱਖ ਤੱਕ ਦਾ ਇਲਾਜ਼ ਬਿਲਕੁਲ ਮੁਫ਼ਤ ਹੈ। ਇਸ ਕੈਂਪ ਦਾ 300 ਲਾਭਪਾਤਰੀਆਂ ਵਲੋਂ ਲਾਭ ਲਿਆ ਗਿਆ। ਸਵਾਸਥ ਅਲਾਇੰਸ ਵਲੋਂ ਲਗਭਗ 300 ਲਾਭਪਾਤਰੀਆਂ ਦੀ ਅੱਖਾਂ ਦੀ ਸਕਰੀਨਿੰਗ ਅਤੇ ਲਗਭਗ 30 ਲਾਭਪਾਤਰੀਆਂ ਦੀ ਬ੍ਰੈਸਟ ਕੈਂਸਰ ਸਕਰੀਨਿੰਗ ਕੀਤੀ ਗਈ।

ਆਯੁਰਵੈਦਿਕ ਵਿਭਾਗ ਵੱਲੋਂ ਸੀ.ਐਮ.ਦੀ ਯੋਗਸਾਲਾ ਤਹਿਤ ਇਸ ਕੈਂਪ ਵਿੱਚ ਸਬੰਧਤ ਗਤੀਵਿਧੀਆ ਕਰਵਾਈਆ ਗਈਆਂ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀਆ ਵੱਖ-ਵੱਖ ਸਕੀਮਾ ‘ਬੇਟੀ ਬਚਾਓ, ਬੇਟੀ ਪੜਾਉ’, ਵਨ ਸਟੌਪ ਸੈਟਰ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਪੋਸਣ ਅਭਿਆਣ, ਪੈਨਸ਼ਨ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ 181 ਵੂਮੈਂਨ ਹੈਲਪਲਾਇਨ ਅਤੇ ਹੱਬ ਫਾਰ ਇਮਪਾਵਰਮੈਟ ਦੇ ਸਟਾਫ ਵੱਲੋਂ ਸਬੰਧਤ ਸਕੀਮਾ ਦੇ ਸਟਾਲ ਲਗਾ ਕੇ ਜਾਗਰੂਕਤਾ ਕੀਤੀ ਗਈ।

ਸਰਕਾਰੀ ਕਾਲਜ ਰੂਪਨਗਰ ਵਲੋਂ ਮਾਹਵਾਰੀ ਸਫਾਈ ਸਬੰਧੀ ਮਹਿਲਾਵਾਂ/ਲੜਕੀਆਂ ਨੂੰ ਜਾਗਰੂਕ ਕਰਦੇ ਹੋਏ 1000 ਸੈਨੀਟਰੀ ਪੈਡਜ਼ ਦੀ ਵੰਡ ਵੀ ਕੀਤੀ ਗਈ। ਪੇਂਡੂ ਵਿਕਾਸ ਵਿਭਾਗ ਵਲੋਂ ਉਨ੍ਹਾਂ ਅਧੀਨ ਚੱਲ ਰਹੇ ਜ਼ਿਲ੍ਹਾ ਪੱਧਰ ਦੇ ਐਸਐਚਜੀਐਸ ਵਲੋਂ ਤਿਆਰ ਕੀਤੇ ਜਾਂਦੇ ਸਮਾਨ ਦੇ ਸਟਾਲ ਲਗਾਏ ਗਏ ਅਤੇ ਵਿਕਰੀ ਕੀਤੀ ਗਈ।

ਇਸ ਨਾਲ ਹੀ ਜ਼ਿਲ੍ਹਾ ਰੋਜ਼ਗਾਰ ਵਿਭਾਗ ਵਲੋਂ ਰੋਜ਼ਗਾਰ ਮੇਲੇ ਵਿੱਚ ਲਗਭਗ 20 ਕੰਪਨੀਆਂ ਵਲੋਂ ਸ਼ਿਰਕਤ ਕੀਤੀ ਗਈ ਜਿਸ ਵਿੱਚ ਕਿ 514 ਬੱਚਿਆਂ ਦੀ ਰਜਿਸਟ੍ਰੇਸ਼ਨ, 172 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਅਤੇ 53 ਉਮੀਦਵਾਰ ਨੌਕਰੀ ਲਈ ਸ਼ਾਰਟਲਿਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਯੋਗਤਾ ਅਤੇ ਤਜ਼ਰਬੇ ਦੇ ਅਧਾਰ ਤੇ ਤਨਖਾਹ ਅਤੇ ਹੋਰ ਸਹੂਲਤਾਂ ਮਿਲਣਗੀਆਂ।

ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਸਨ ਫਾਰਮਾ, ਐਕਸਿਸ ਬੈਂਕ, ਚੀਮਾ ਬੁਆਇਲਰਜ਼, ਅਲੀਨਾ ਆਟੋ, ਐੱਚ.ਡੀ.ਐੱਫ.ਸੀ, ਟੀ.ਡੀ.ਐੱਸ ਮੈਨੇਜਮੈਂਟ, ਪੇ.ਟੀ.ਐਮ, ਆਰ.ਐਸ ਮੈਨਪਾਵਰ, ਪਰੋਟਾਕ ਸਲਿਊਸ਼ਨ, ਏਰੀਅਲ ਟੈਲੀਕਾਮ, ਏਜ਼ਾਈਲ ਹਰਬਲ, ਯੂਨੀਵਰਸਲ ਇੰਟਰਨੈਸ਼ਨਲ, ਐਲ.ਆਈ.ਸੀ ਬੀਮਾ ਸਖੀ ਅਤੇ ਮੈਗਨੀਫਾਇੰਗ ਹੈਲਥ ਹਰਬਲਜ਼ ਸਲਿਊਸ਼ਨਜ਼ ਪ੍ਰਾਈਵੇਟ ਲਿਮਟਡ ਆਦਿ ਕੰਪਨੀਆਂ ਵੱਲੋਂ ਭਾਗ ਲਿਆ ਗਿਆ ਅਤੇ ਰਿਲੇਸ਼ਨਸ਼ਿਪ ਅਫਸਰ, ਵੈਲਡਰ, ਫਿਟਰ, ਇਲੈਕਟ੍ਰੀਸ਼ਨ, ਟਰਨਰ, ਮਸ਼ੀਨਿਸਟ, ਸੀ.ਐਨ.ਸੀ ਓਪ੍ਰੇਟਰ,ਵੀ.ਐਮ.ਸੀ ਓਪ੍ਰੇਟਰ,ਡ੍ਰਿਲ ਮੈਨ, ਸ਼ੀਟ ਮੈਟਲ ਓਪ੍ਰੇਟਰ, ਹੈਲਪਰ, ਅਸਿਸਟੈਂਟ ਮੈਨੇਜਰ, ਮੀਟਰ ਰੀਡਰ, ਫੀਲਡ ਸੇਲਜ਼ ਐਗਜ਼ੀਕਿਊਟਿਵ, ਸੀਨੀਅਰ ਸੇਲ ਐਗਜ਼ੀਕਿਊਟਿਵ, ਐਚ.ਆਰ.ਐਡਮਿਨ,ਅਕਾਊਂਟੈਂਟ, ਡਿਲੀਵਰੀ ਅਕਾਊਂਟੈਂਟ, ਟੈਲੀਕਾਲਰ, ਐਮ.ਆਈ.ਐਸ ਐਗਜ਼ੀਕਿਊਟਿਵ, ਲੋਨ ਅਫਸਰ, ਵੈਲਨੈਸ ਅਡਵਾਈਜ਼ਰ ਆਦਿ ਅਸਾਮੀਆਂ ਦੀ ਭਰਤੀ ਕੀਤੀ ਗਈ।

ਇਸ ਮੌਕੇ ਕੈਂਪ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੂਪਨਗਰ ਸ਼ਰੁਤੀ ਸ਼ਰਮਾ, ਪਲੇਸਮੈਂਟ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਮੀਨਾਕਸ਼ੀ ਬੇਦੀ, ਕਾਲਜ ਦਾ ਸਟਾਫ਼ ਅਤੇ ਹੋਰ ਉੱਚ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।