Close

District Administration Ropar is organizing an employment and health camp for women on February 18 at Government College Ropar.

Publish Date : 16/02/2026
District Administration Ropar is organizing an employment and health camp for women on February 18 at Government College Ropar.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ 18 ਫ਼ਰਵਰੀ ਨੂੰ ਸਰਕਾਰੀ ਕਾਲਜ ਰੋਪੜ ਵਿਖੇ ਔਰਤਾਂ ਲਈ ਲਗਾਇਆ ਜਾ ਰਿਹਾ ਰੋਜ਼ਗਾਰ ਅਤੇ ਸਿਹਤ ਕੈਂਪ

ਰੋਜ਼ਗਾਰ-ਕਮ-ਸਵੈ ਰੋਜ਼ਗਾਰ ਮੇਲੇ ‘ਚ 17 ਨਾਮੀ ਕੰਪਨੀਆਂ ਵੱਲੋਂ ਲਗਭਗ 1150 ਖਾਲੀ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਕੀਤੀ ਅਪੀਲ

ਰੂਪਨਗਰ, 16 ਫਰਵਰੀ: ਜ਼ਿਲ੍ਹਾ ਰੂਪਨਗਰ ਦੀਆਂ ਔਰਤਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਔਰਤਾਂ ਦੀ ਸਿਹਤ, ਸਫਾਈ ਅਤੇ ਜਾਗਰੂਕਤਾ ਲਈ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਔਰਤਾਂ ਲਈ ਰੋਜ਼ਗਾਰ ਅਤੇ ਸਿਹਤ ਕੈਂਪ 18 ਫ਼ਰਵਰੀ 2026 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ 03 ਵਜੇ ਤੱਕ ਸਰਕਾਰੀ ਕਾਲਜ ਰੋਪੜ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਲ੍ਹਾ ਰੋਜ਼ਗਾਰ ਵਿਭਾਗ ਵਲੋਂ ਇਸ ਰੋਜ਼ਗਾਰ ਮੇਲੇ ਵਿੱਚ ਲਗਭਗ 17 ਵੱਖ-ਵੱਖ ਨਾਮੀ ਪ੍ਰਾਈਵੇਟ ਕੰਪਨੀਆਂ ਸਨ ਫਾਰਮਾ, ਐਕਸਿਸ ਬੈਂਕ, ਚੀਮਾ ਬੁਆਇਲਰਜ਼, ਅਲੀਨਾ ਆਟੋ, ਐੱਚ.ਡੀ.ਐੱਫ.ਸੀ, ਟੀ.ਡੀ.ਐੱਸ ਮੈਨੇਜਮੈਂਟ, ਪੇ.ਟੀ.ਐਮ, ਹਿਮਾਲਿਆ ਵੈਲਨੈੱਸ, ਆਰ.ਐਸ ਮੈਨਪਾਵਰ, ਪਰੋਟਾਕ ਸਲਿਊਸ਼ਨ, ਏਰੀਅਰ ਟੈਲੀਕਾਮ, ਸੈਟਿਨ ਕਰੈਡਿਟ ਕੇਅਰ, ਏਜ਼ਾਈਲ ਹਰਬਲ, ਯੂਨੀਵਰਸਲ ਇੰਟਰਨੈਸ਼ਨਲ, ਐਲ.ਆਈ.ਸੀ ਬੀਮਾ ਸਖੀ ਅਤੇ ਮੈਗਨੀਫਾਇੰਗ ਹੈਲਥ ਹਰਬਲਜ਼ ਸਲਿਊਸ਼ਨਜ਼ ਪ੍ਰਾਈਵੇਟ ਲਿਮਟਡ ਵੱਲੋਂ ਦਸਵੀਂ, ਬਾਰਵੀਂ,ਆਈ.ਟੀ.ਆਈ, ਡਿਪਲੋਮਾ, ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਲਈ ਲਗਭਗ 1150 ਖਾਲੀ ਅਸਾਮੀਆਂ ਜਿਸ ਵਿੱਚ ਰਿਲੇਸ਼ਨਸ਼ਿਪ ਅਫਸਰ, ਵੈਲਡਰ, ਫਿਟਰ, ਇਲੈਕਟ੍ਰੀਸ਼ਨ, ਟਰਨਰ, ਮਸ਼ੀਨਿਸਟ, ਸੀ.ਐਨ.ਸੀ ਓਪ੍ਰੇਟਰ,ਵੀ.ਐਮ.ਸੀ ਓਪ੍ਰੇਟਰ,ਡ੍ਰਿਲ ਮੈਨ, ਸ਼ੀਟ ਮੈਟਲ ਓਪ੍ਰੇਟਰ, ਹੈਲਪਰ, ਅਸਿਸਟੈਂਟ ਮੈਨੇਜਰ, ਮੀਟਰ ਰੀਡਰ, ਫੀਲਡ ਸੇਲਜ਼ ਐਗਜ਼ੀਕਿਊਟਿਵ, ਸੀਨੀਅਰ ਸੇਲ ਐਗਜ਼ੀਕਿਊਟਿਵ, ਐਚ.ਆਰ.ਐਡਮਿਨ,ਅਕਾਊਂਟੈਂਟ, ਡਿਲੀਵਰੀ ਅਕਾਊਂਟੈਂਟ, ਟੈਲੀਕਾਲਰ, ਐਮ.ਆਈ.ਐਸ ਐਗਜ਼ੀਕਿਊਟਿਵ, ਲੋਨ ਅਫਸਰ, ਵੈਲਨੈਸ ਅਡਵਾਈਜ਼ਰ ਆਦਿ ਅਸਾਮੀਆਂ ਲਈ 18 ਤੋਂ 50 ਸਾਲ ਤੱਕ ਦੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਰੋਜ਼ਗਾਰ ਮੇਲੇ ਵਿੱਚ ਸਰਕਾਰ ਦੀਆਂ ਸਵੈ-ਰੋਜ਼ਗਾਰ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਸਰਕਾਰੀ ਅਦਾਰਿਆਂ ਵੱਲੋਂ ਵੀ ਸਟਾਲਾਂ ਵੀ ਲਗਾਈਆਂ ਜਾਣਗੀਆਂ। ਸਵੈ-ਰੋਜ਼ਗਾਰ ਜਾਂ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਸਰਕਾਰੀ ਕਰਜ਼ਾ ਸਹੂਲਤਾਵਾਂ ਦਾ ਲਾਭ ਲੈਣ ਦੇ ਚਾਹਵਾਨ ਉਮੀਦਵਾਰ ਵੀ ਇਸ ਮੌਕੇ ਦਾ ਜ਼ਰੂਰ ਲਾਭ ਉਠਾਉਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਮਾਹਿਰ ਡਾਕਟਰਾ ਵਲੋਂ ਔਰਤਾ ਦੇ ਚੈਕ-ਅੱਪ ਜਿਸ ਵਿੱਚ ਕਿ ਬਲੱਡ ਪ੍ਰੈਸ਼ਰ, ਸ਼ੂਗਰ ਦੇ ਟੈਸਟ ਅਤੇ ਹੋਰ ਲੋੜੀਂਦੇ ਚੈੱਕਅੱਪ, ਫ੍ਰੀ ਅਨੀਮੀਆ ਚੈੱਕਅੱਪ, ਹੱਡੀਆ ਦੀ ਸਮੱਸਿਆ, ਕੈਂਸਰ ਸਕਰੀਨਿੰਗ (ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ ਅਤੇ ਓਰਲ ਕੈਂਸਰ), ਮੁਫ਼ਤ ਲੋੜੀਂਦੀਆਂ ਦਵਾਈਆਂ (ਆਇਰਨ, ਫ਼ੋਲਿਕ ਟੈਬਲੇਟ/ਬਲੂਊ ਟੈਬਲੈਟ) ਮੁਹੱਈਆ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਕੈਂਪ ਵਿੱਚ ਆਯੁਰਵੈਦਿਕ ਵਿਭਾਗ ਪੰਜਾਬ ਵੱਲੋਂ ਸੀ.ਐਮ.ਦੀ ਯੋਗਸ਼ਾਲਾ ਵਲੋਂ ਗਤੀਵਿਧੀਆ ਕਰਵਾਈਆ ਜਾਣਗੀਆਂ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀਆ ਵੱਖ-ਵੱਖ ਸਕੀਮਾਂ ‘ਬੇਟੀ ਬਚਾਉ, ਬੇਟੀ ਪੜਾਓ’, ਵਨ ਸਟੌਪ ਸੈਟਰ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪੋਸ਼ਣ ਅਭਿਆਣ, ਪੈਨਸ਼ਨ, ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ 181 ਵੂਮੈਨ ਹੈਲਪਲਾਇਨ ਅਤੇ ਹੱਬ ਫਾਰ ਇਮਪਾਵਰਮੈਟ ਦੇ ਸਟਾਫ ਵੱਲੋਂ ਸਬੰਧਤ ਸਕੀਮਾ ਦੇ ਸਟਾਲ ਲਗਾ ਕੇ ਜਾਗਰੂਕਤਾ ਕੀਤੀ ਜਾਵੇਗੀ।

ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਇਸ ਨਾਲ ਹੀ ਸਵਾਸਥ ਅਲਾਇਅੰਸ ਐਨ.ਜੀ.ਓ ਵਲੋਂ ਬ੍ਰੈਸਟ ਕੈਂਸਰ ਸਕਰੀਨਿੰਗ ਅਤੇ ਅੱਖਾਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ। ਪੇਂਡੂ ਵਿਕਾਸ ਵਿਭਾਗ ਵਲੋਂ ਉਨ੍ਹਾਂ ਅਧੀਨ ਚੱਲ ਰਹੇ ਜ਼ਿਲ੍ਹਾ ਪੱਧਰ ਦੇ ਐੱਸਐੱਚਜੀਸ ਵਲੋਂ ਤਿਆਰ ਕੀਤੇ ਜਾਂਦੇ ਸਮਾਨ ਦੇ ਸਟਾਲ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਰੂਪਨਗਰ ਦੇ ਸਮੂਹ ਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।