Close

District administration organized a health and employment camp at Government Senior Secondary School (Girls), Rupnagar

Publish Date : 11/02/2025
District administration organized a health and employment camp at Government Senior Secondary School (Girls), Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੂਪਨਗਰ ਵਿਖੇ ਸਿਹਤ ਅਤੇ ਰੋਜ਼ਗਾਰ ਕੈਂਪ ਲਗਾਇਆ

ਰੂਪਨਗਰ, 11 ਫਰਵਰੀ: ਜਿਲ੍ਹਾ ਰੂਪਨਗਰ ਦੀਆਂ ਔਰਤਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਔਰਤਾ ਦੀ ਸਿਹਤ ਸਫਾਈ ਅਤੇ ਜਾਗਰੂਕਤਾ ਲਈ ਡਾਇਰੈਕਟਰ ਸਮਾਜਿਕ ਸੱਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੂਪਨਗਰ ਵਿਖੇ ਸਿਹਤ ਅਤੇ ਰੋਜ਼ਗਾਰ ਕੈਂਪ ਲਗਾਇਆ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਕੈਂਪ ਵਿਚ ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮਾਹਿਰ ਡਾਕਟਰਾਂ ਨੇ ਔਰਤਾਂ ਦੇ ਚੈਕ-ਅੱਪ ਜਿਸ ਵਿੱਚ ਕਿ ਬਲੱਡ ਪ੍ਰੈਸ਼ਰ, ਸ਼ੂਗਰ ਦੇ ਟੈਸਟ ਅਤੇ ਹੋਰ ਲੋੜੀਂਦੇ ਚੈੱਕ ਅਪ, ਅਨੀਮੀਆ ਚੈੱਕ ਅਪ, ਹੱਡੀਆ ਦੇ ਸਮਸਿਆ, ਕੈਂਸਰ ਸਕਰੀਨਿੰਗ ਕਰਕੇ ਮੁਫ਼ਤ ਲੋੜੀਂਦੀ ਮੈਡੀਸਨ (ਆਇਰਨ ਫੋਲਿਕ ਟੈਬਲੇਟ/ਬਲੂਊ ਟੈਬਲੇਟ) ਮੁਹੱਈਆ ਕਰਵਾਈਆਂ ਗਈਆਂ। ਆਯੁਰਵੈਦਿਕ ਵਿਭਾਗ ਪੰਜਾਬ. ਸੀ.ਐਮ. ਦੀ ਯੋਗਸਾਲਾ ਵਲੋਂ ਕੈਂਪ ਵਿੱਚ ਸੇਵਾਵਾਂ ਦਿੱਤੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬੇਟੀ ਬਚਾਉ ਬੇਟੀ ਪੜਾਉ, ਵਨ ਸਟੌਪ ਸੈਟਰ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪੋਸਣ ਅਭਿਆਣ, ਪੈਨਸ਼ਨ, ਜਿਲ੍ਹਾ ਬਾਲ ਸੁਰੱਖਿਆ ਯੁਨਿਟ ਅਤੇ 181 ਵੂਮਨ ਹੈਲਪਲਾਇਨ ਅਤੇ ਹੱਥ ਫਾਰ ਇਮਪਾਵਰਮੈਟ ਦੇ ਸਟਾਫ ਵੱਲੋ ਸਬੰਧਤ ਸਕੀਮਾਂ ਦੇ ਸਟਾਲ ਲਗਾ ਕੇ ਜਾਗਰੂਕਤ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਰੈਡ ਕਰਾਸ ਸੁਸਇਟੀ ਅਧੀਨ ਚਲ ਰਹੇ ਬਿਊਟੀਸ਼ਨ, ਕੰਪਿਊਟਰ ਅਦਿ ਦੇ ਕੋਰਸਾਂ ਸਬੰਧੀ ਜਾਗਰੂਕਤਾ ਸਟਾਲ ਲਗਾਈ ਗਈ। ਪੇਂਡੂ ਵਿਕਾਸ ਵਿਭਾਗ ਵਲੋਂ ਉਨ੍ਹਾਂ ਅਧੀਨ ਚਲ ਰਹੇ ਜਿਲ੍ਹੇ ਪੱਧਰ ਦੇ ਐੱਸਐੱਚਜੀਐੱਸ ਵਲੋਂ ਤਿਆਰ ਕੀਤੇ ਜਾਂਦੇ ਸਮਾਨ ਦੇ ਸਟਾਲ ਲਗਾਏ ਗਏ। ਇਸ ਦੇ ਨਾਲ ਹੀ ਜਿਲ੍ਹਾ ਰੋਜ਼ਗਾਰ ਵਿਭਾਗ ਵਲੋਂ ਕੈਂਪ ਵਿੱਚ ਬਾਰਵੀਂ ਲੈਵਲ ਦੀਆਂ ਕੁੜੀਆਂ ਅਤੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੂਪਨਗਰ ਵਿਖੇ ਪੜ੍ਹ ਰਹੀਆਂ ਲੜਕੀਆਂ ਦੇ ਵੀ ਰੋਜਗਾਰ ਪੋਰਟਲ ਉਤੇ ਰਜਿਸਟ੍ਰੇਸ਼ਨ ਕਰਦੇ ਹੋਏ ਜਾਗਰੂਕਤਾ ਸਟਾਲ ਲਗਾਈ ਗਈ ਅਤੇ ਨਾਲ ਹੀ ਕੈਂਪ ਵਿੱਚ ਐਲਆਈਸੀ ਤੇ ਹੋਰ ਕੰਪਨੀਆਂ ਵਲੋਂ ਸ਼ਮੂਲੀਅਤ ਕਰਵਾਉਂਦੇ ਹੋਏ 60 ਲਾਭਪਾਤਰੀਆਂ ਦੀ ਰੋਜਗਾਰ ਸਬੰਧੀ ਰਜਿਸਟ੍ਰੇਸ਼ਨ ਉਪਰੰਤ ਮੌਜੂਦ ਕੰਪਨੀਆ ਵਲੋਂ ਇੰਨਟ੍ਰਵਿਓ ਕੰਡਕਟ ਕਰਵਾਇਆ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿਲ੍ਹਾ ਰੂਪਨਗਰ ਦੀਆਂ ਲੱਗਭਗ 1040 ਔਰਤਾਂ, ਕਿਸ਼ੋਰੀ ਲੜਕੀਆਂ ਵਲੋਂ ਭਾਗ ਲੈਂਦੇ ਹੋਏ ਕੈਂਪ ਦਾ ਲਾਭ ਲਿਆ ਅਤੇ ਇਸ ਦੌਰਾਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਮਾਹਵਰੀ ਸਫ਼ਾਈ ਸਬੰਧੀ ਮਹਿਲਾਵਾਂ/ਲੜਕੀਆਂ ਨੂੰ ਜਾਗਰੂਕ ਕਰਦੇ ਹੋਏ 1000 ਸੈਨੀਟਰੀ ਪੈਡਜ਼ ਦੀ ਵੰਡ ਵੀ ਕੀਤੀ ਗਈ।