Close

Distribution of social security pension

Publish Date : 06/04/2020
pension distribution

Office of District Public Relations Officer, Rupnagar

Rupnagar Dated 05 April 2020

02 ਦਿਨਾ ਵਿੱਚ 28 ਲੱਖ ਰੁਪਏ ਦੇ ਕਰੀਬ ਪੈਨਸ਼ਨ ਦੀ ਘਰ ਘਰ ਜਾ ਕੇ ਕੀਤੀ ਵੰਡ – ਡਿਪਟੀ ਕਮਿਸ਼ਨਰ

95 ਟੀਮਾਂ ਬਣਾ ਕੇ ਘਰ ਘਰ ਤੱਕ ਪਹੁੰਚਾਈ ਜਾ ਰਹੀ ਹੈ ਪੈਨਸ਼ਨ

ਪੈਨਸ਼ਨ ਲੈਣ ਦੇ ਲਈ ਕਿਸੇ ਨੂੰ ਵੀ ਬੈਂਕ ਜਾਣ ਦੀ ਨਹੀਂ ਪਵੇਗੀ ਜਰੂਰਤ

ਰੂਪਨਗਰ 05 ਅਪੈ੍ਰਲ – ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਪੰਜਾਬ ਸਰਾਕਰ ਵੱਲੋਂ ਵੰਡੀ ਜਾਣ ਵਾਲੀ 02 ਮਹੀਨੇ ਦੀ ਵਿਧਾਵਾ , ਬੁਢਾਪਾ ,ਦਿਵਿਆਂਗ ਲਾਭਪਾਤਰੀਆਂ ਦੀ 28 ਲੱਖ ਰੁਪੲ ਦੀ ਰਾਸ਼ੀ ਪਿਛਲੇ 02 ਦਿਨਾਂ ਦੌਰਾਨ ਘਰ ਘਰ ਜਾ ਕੇ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਪੈਨਸ਼ਨਧਾਰਕਾਂ ਨੂੰ ਉਨ੍ਹਾਂ ਦੀ ਪੈਨਸ਼ਨ ਘਰ ਬੈਠੇ ਹੀ ਉਨ੍ਹਾਂ ਨੂੰ ਹੱਥਾਂ ਵਿੱਚ ਮਿਲ ਜਾਵੇ ਅਤੇ ਇਸ ਉਪਰਾਲੇ ਨੂੰ ਮੁਕੰਮਲ ਕਰਨ ਲਈ ਵੱਖ ਵੱਖ ਬੈਂਕ ਕੋਰਸਪੋਡਸ ਜ਼ੋ ਬੈਂਕਾਂ ਨਾਲ ਸਬੰਧਤ ਹਨ ਅਤੇ 400 ਦੇ ਕਰੀਬ ਵਿਅਕਤੀਆਂ ਦੀ ਟੀਮ ਜ਼ੋ ਪੋਸਟਲ ਵਿਭਾਗ ਨਾਲ ਸਬੰਧਤ ਹੈ ਪੂਰੀ ਤਰ੍ਹਾਂ ਨਾਲ ਮੂਸਤੈਦ ਹਨ। ਘਰਾਂ ਤੱਕ ਪੈਨਸ਼ਨ ਪਹੰੁਚਾਉਣ ਦੇ ਲਈ 95 ਟੀਮਾਂ ਫੀਲਡ ਵਿੱਚ ਕੰਮ ਕਰ ਰਹੀਆਂ ਹਨ। ਲਾਭਪਾਤਰੀਆਂ ਨੂੰ ਘਰ ਘਰ ਜਾ ਕੇ ਅਧਾਰ ਸਿਸਟਮ (ਬਾਓਮੈਟ੍ਰਿਕ ਸਿਸਟਮ) ਰਾਹੀ ਪੈਨਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੈਨਸ਼ਨ ਵੰਡਣ ਦੌਰਾਨ ਵਰਤੇ ਜਾਣ ਵਾਲੇ ਬਾਓਮੈਟ੍ਰਿਕ ਸਿਸਟਮ ਨੂੰ ਪੂਰੀ ਤਰ੍ਹਾਂ ਸੈਨਾਟਾਇਜ ਕਰਨ ਦੀ ਸਖਤ ਹਦਾਇਤਾ ਵੀ ਕੀਤੀਆਂ ਗਈਆਂ ਹਨ ਤਾਂ ਜ਼ੋ ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਇੰਨਫੈਕਸ਼ਨ ਨਾ ਫੈਲੇ। ਇਸ ਤੋਂਂ ਇਲਾਵਾ ਉਨ੍ਹਾਂ ਅਪੀਲ ਕਰਦੇ ਹੋਏ ਕਿ ਜਿਨ੍ਹੇ ਵੀ ਪੈਨਸ਼ਨ ਧਾਰਕ ਹਨ ਉਹ ਆਪਣੇ ਪਿੰਡ ਵਿੱਚ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਬੈਂਕ ਕਰੋਸਪੋਡਸ ਅਤੇ ਪੋਸਟਲ ਵਿਭਾਗ ਦੇ ਕਰਮਚਾਰੀ ਉਨ੍ਹਾਂ ਦੇ ਘਰਾ ਵਿੱਚ ਆਉਣਗੇ ਅਤੇ ਪੈਨਸ਼ਨ ਵੰਡਣਗੇ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਜੇਕਰ ਕਿਸੇ ਨੇ 05 ਹਜ਼ਾਰ ਤੱਕ ਦੀ ਰਾਸ਼ੀ ਦਾ ਲੈਣ ਦੇਣ ਕਰਨਾ ਹੈ ਤਾਂ ਉਹ ਵੀ ਅਧਾਰ ਬੇਸਡ ਸਿਸਟਮ ਰਾਹੀ ਕਰਵਾ ਸਕਦੇ ਹਨ। ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪਿੰਡ ਦੇ ਸਾਰੇ ਸਰਪੰਚਾਂ ਨੂੰ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੀ ਜੇਕਰ ਕਿਸੇ ਨੂੰ ਕੋਈ ਦਿੱਕਤ ਪੇਸ਼ ਆ ਰਹੀ ਤਾਂ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਦੇ ਜ਼ਿਲ੍ਹਾਂ ਕੰਟਰੋਲ ਰੂਮ ਨੰਬਰ 01881-221157 , ਸਬ ਡਵੀਜਨ ਰੂਪਨਗਰ ਦੇ ਕੰਟਰੋਲ ਰੂਮ ਨੰਬਰ 01881-221155 , ਸਬ ਡਵੀਜ਼ਨ ਸ਼੍ਰੀ ਚਮਕੌਰ ਸਾਹਿਬ ਦੇ ਕੰਟਰੋਲ ਰੂਮ ਨੰਬਰ 01881-261600, ਸਬ ਡਵੀਜਨ ਸ਼੍ਰੀ ਆਨੰਦਪੁਰ ਸਾਹਿਬ ਦੇ ਕੰਟਰੋਲ ਨੰਬਰ 01887-232015,ਸਬ ਡਵੀਜ਼ਨ ਮੋਰਿੰਡਾ ਕੰਟਰੋਲ ਨੰਬਰ 88472-03905 ਅਤੇ ਸਬ ਡਵੀਜ਼ਨ ਨੰਗਲ ਕੰਟਰੋਲ ਨੰਬਰ 01887-221030 ਦੇ ਸੰਪਰਕ ਨੰਬਰਾਂ ਤੇ ਆਪਣੇ ਸਬ ਡਵੀਜ਼ਨ ਤੇ ਰਹਿੰਦੇ ਉਕਤ ਸਬ ਡਵੀਜ਼ਨ ਕੰਟਰੋਲ ਨੰਬਰਾਂ ਤੇ ਫੋਨ ਕਰਕੇ ਪੈਨਸ਼ਨ ਸਬੰਧੀ ਜਾਣਕਾਰੀ ਲੈ ਸਕਦੇ ਹਨ।