Distribution of sanitary pads in villages and jail

Office of District Public Relations Officer, Rupnagar
Rupnagar Dated 03 April 2020
ਰੈਲੋ ਕਲਾਂ, ਸਮਰਾਲਾ ਅਤੇ ਜ਼ਿਲ੍ਹਾ ਜੇਲ ਵਿਖੇ ਮਹਿਲਾਵਾਂ ਨੂੰ ਸੈਨੀਟਰੀ ਪੈਂਡ ਵੰਡੇ
ਰੂਪਨਗਰ 03 ਅਪ੍ਰੈਲ – ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਪਿੰਡ ਰੈਲੋ ਕਲਾਂ, ਪਿੰਡ ਸਮਰਾਲਾ ਅਤੇ ਜ਼ਿਲ੍ਹਾ ਜੇਲ ਵਿੱਚ ਮਹਿਲਾਵਾਂ ਨੂੰ ਸੈਨੀਟਰੀ ਪੈਂਡ ਵੰਡੇ ।ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਅਮ੍ਰਿਤਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਕਰਫਿਊ ਦੌਰਾਨ ਕਾਫੀ ਵਸਤੂਆਂ ਦੀ ਘਾਟ ਹੋਣ ਨਾਲ ਰੋਜ਼ਾਨਾਂ ਜੀਵਨ ਵਿੱਚ ਵਰਤੋਯੋਗ ਵਸਤੂਆਂ ਦੀ ਕਮੀ ਕਾਰਨ ਉਨ੍ਹਾਂ ਵੱਲੋਂ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਹਿਲਾਵਾਂ ਵੱਲੋਂ ਵਰਤੇ ਜਾਣ ਵਾਲੇ ਸੈਨੀਟਰੀ ਪੈਂਡ ਦੀ ਵੀ ਕਮੀ ਕਾਰਨ ਮਹਿਲਾਵਾ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। । ਜਿਸ ਕਾਰਨ ਉਨ੍ਹਾਂ ਨੇ ਇਸਤਰੀ ਅਤੇ ਬਾਲ ਸੁਰਖਿਆ ਵਿਭਾਗ ਦੇ ਸਹਿਯੋਗ ਨਾਲ ਸਿਹਤ ਅਤੇ ਸਵੱਛਤਾ ਸੰਭਾਲ ਦੇ ਲਈ ਮਹਿਲਾਵਾਂ ਨੂੰ ਸਾਬਣ, ਸੈਨੀਟਰੀ ਪੈਂਡ ਵੰਡੇ ਹਨ।