Distribution of ration with the help of NGOs

Office of District Public Relations Officer, Rupnagar
Rupnagar Dated 01 April 2020
ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਮੂਹ ਸੰਸਥਾਵਾਂ ਵੱਲੋਂ ਵੰਡਿਆ ਜਾਵੇ ਰਾਸ਼ਨ – ਡਿਪਟੀ ਕਮਿਸ਼ਨਰ
ਸਹੀ ਜ਼ਰੂਰਤਮੰਦ ਤੱਕ ਰਾਸ਼ਨ ਪਹੁੰਚਾਉਣ ਦੇ ਲਈ ਨੋਡਲ ਅਫਸਰ, ਜੀ.ਓ.ਜੀ. ਅਤੇ ਐਸ.ਡੀ.ਐਮ. ਜ਼ਮੀਨੀ ਪੱਧਰ ਤੇ ਕਰ ਰਹੇ ਹਨ ਕੰਮ ਐਨ.ਜੀ.ਓਜ਼ ਦੀ ਸਹਾਇਤਾ ਦੇ ਨਾਲ 28 ਹਜ਼ਾਰ ਤੋਂ ਵੱਧ ਜਰੂਰਤਮੰਦਾਂ ਨੂੰ ਖਵਾਇਆ ਗਿਆ ਖਾਣਾ। ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿਲੋਂ ਨੇ 200 ਪਰਿਵਾਰਾਂ ਨੂੰ ਵੰਡਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੌਪਿਆ ਰਾਸ਼ਨ ਰੂਪਨਗਰ 01 ਅਪ੍ਰੈਲ – ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਜਗ੍ਹਾਂ ਤੇ ਜਰੂਰਤਮੰਦਾਂ ਨੂੰ ਰਾਸ਼ਨ ਨਹੀਂ ਮਿਲਿਆ ਹੈ ਉਸ ਜਗ੍ਹਾ ਤੇ ਫੋਕਸ ਕਰ ਕੇ ਰਾਸ਼ਨ ਪਹੰੁਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਸਬੰਧਤ ਐਸ.ਡੀ.ਐਮਜ਼ , ਨੋਡਲ ਅਫਸਰ ਅਤੇ ਜ਼ੀ.ਓ.ਜ਼ੀ. ਵੀ ਲਗਾਏ ਗਏ ਹਨ ਜ਼ੋ ਪਿੰਡਾ ਵਿੱਚ ਵੀ ਜਾ ਕੇ ਦੇਖ ਰਹੇ ਹਨ ਕਿ ਕਿਸ ਨੂੰ ਰਾਸ਼ਨ ਦੀ ਜ਼ਰੂਰਤ ਹੈ ਤਾਂ ਜ਼ੋ ਸਾਰੇ ਜ਼ਰੂਰਤਮੰਦਾਂ ਤੱਕ ਰਾਸ਼ਨ ਪਹੰੁਚਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਐਨ.ਜੀ.ਓਜ਼ ਦੀ ਸਹਾਇਤਾ ਦੇ ਨਾਲ 28 ਹਜ਼ਾਰ ਤੋਂ ਵੱਧ ਲੋਕਾਂ ਨੂੰ ਖਾਣਾ ਖਵਾਇਆ ਗਿਆ ਹੈ। ਸਰਕਾਰ ਵੱਲੋਂ ਵੀ 05 ਹਜ਼ਾਰ ਤੋਂ ਵੱਧ ਹੋਰ ਰਾਸ਼ਨ ਪਹੰੁਚਾਇਆ ਗਿਆ ਹੈ ਜ਼ੋ ਪਿੰਡਾਂ ਦੇ ਵਿੱਚ ਪਰਵਾਸੀ ਮਜ਼ਦੂਰਾਂ ਅਤੇ ਲੇਬਰ ਦੇ ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਡਰਾਈ ਰਾਸ਼ਨ ਜਿਆਦਾ ਵੰਡਿਆ ਜਾ ਰਿਹਾ ਹੈ ਤਾਂ ਕਿ ਰਾਸ਼ਨ ਦੀ ਕੁਆਲਿਟੀ ਵੀ ਬਣੀ ਰਹੇ।
ਇਸ ਦੌਰਾਨ ਮੌਜੂਦ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਦੇ ਨਾਲ 200 ਤੋਂ ਵੱਧ ਪਰਿਵਾਰਾਂ ਨੂੰ ਆਟਾ ਅਤੇ ਜਰੂਰੀ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਰਾਸ਼ਨ ਵੰਡਣ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਲਿਆ ਜਾਵੇ। ਜ਼ਿਲ੍ਹਾਂ ਪ੍ਰਸ਼ਾਸ਼ਨ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਰਾਸ਼ਨ ਵੰਡਵਾ ਰਹੀ ਹੈ ਤਾਂ ਕਿ ਕੋਈ ਜ਼ਰੂਰਤਮੰਦ ਰਾਸ਼ਨ ਤੋ ਬਿਨ੍ਹਾਂ ਨਾ ਰਹਿ ਸਕੇ।