Close

Deputy Commissioner visited the ongoing work on the bank at Chhota Daudpur-Balewal, a village on the banks of the Sutlej river

Publish Date : 24/08/2023
Deputy Commissioner visited the ongoing work on the bank at Chhota Daudpur-Balewal, a village on the banks of the Sutlej river

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਸਤਲੁੱਜ ਦਰਿਆ ਕਿਨਾਰੇ ਪਿੰਡ ਛੋਟਾ ਦਾਊਦਪੁਰ- ਬਾਲੇਵਾਲ ਵਿਖੇ ਬੰਨ ਤੇ ਚੱਲ ਰਹੇ ਕੰਮ ਦਾ ਕੀਤਾ ਦੌਰਾ

ਡਰੇਨੇਜ ਵਿਭਾਗ ਨੂੰ ਸਮਾਂਬੱਧ ਸਮੇਂ ਵਿੱਚ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ

ਰੂਪਨਗਰ, 24 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਸਤਲੁੱਜ ਦਰਿਆ ਕਿਨਾਰੇ ਵਸੇ ਪਿੰਡ ਛੋਟਾ ਦਾਊਦਪੁਰ- ਬਾਲੇਵਾਲ ਵਿਖੇ ਬਣ ਰਹੇ ਬੰਨ ਦਾ ਦੌਰਾ ਕੀਤਾ ਗਿਆ ਅਤੇ ਡਰੇਨੇਜ ਵਿਭਾਗ ਨੂੰ ਇਸ ਕੰਮ ਨੂੰ ਸਮਾਂਬੱਧ ਸਮੇਂ ਵਿੱਚ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ।

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਿੱਛਲੇ ਦਿਨੀ ਹੋਈ ਭਾਰੀ ਵਰਖਾ ਕਾਰਨ ਜ਼ਿਲ੍ਹੇ ਵਿੱਚ ਭਾਰੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਇਹ ਕੰਮ ਦਾਊਦਪੁਰ- ਬਾਲੇਵਾਲ ਬੰਨ ਦੇ ਅੰਦਰ ਖਾਰ ਲੱਗਣ ਤੋਂ ਬਚਾਉਣ ਲਈ ਲਗਭਗ 100 ਮਜ਼ਦੂਰਾਂ ਵੱਲੋਂ ਕੀਤਾ ਜਾ ਰਿਹਾ ਹੈ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਤੁਲਜ ਦਰਿਆ ਰਾਹੀਂ ਬਰਸਾਤਾਂ ਦੋਰਾਨ ਆਉਣ ਵਾਲੇ ਪਾਣੀ ਦੇ ਭਾਰੀ ਵਹਾਅ ਕਾਰਨ ਇਲਾਕੇ ਦੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਪ੍ਰਸਾਸ਼ਨ ਦਾ ਫਰਜ ਹੈ ਅਤੇ ਇਸ ਦੇ ਲਈ ਅਸੀਂ ਪੂਰੀ ਤਰ੍ਹਾਂ ਯਤਨਸ਼ੀਲ ਹਾਂ। ਹੜ੍ਹਾ ਦੋਰਾਨ ਹੋਣ ਵਾਲੇ ਕਿਸੇ ਵੀ ਤਰਾਂ ਦੇ ਨੁਕਸਾਨ ਨੂੰ ਰੋਕਣ ਲਈ ਪ੍ਰਸਾਸ਼ਨ ਵਲੋਂ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

ਇਸ ਮੌਕੇ ਡਰੇਨੇਜ ਵਿਭਾਗ ਤੋਂ ਐਕਸੀਅਨ ਸ਼੍ਰੀ ਹਰਸ਼ਿਤ ਕੁਮਾਰ, ਐਸ.ਡੀ.ਓ. ਸ. ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।