Close

Deputy Commissioner Rupnagar visited Fisheries Department Today

Publish Date : 29/06/2022
Deputy Commissioner Rupnagar visited Fisheries Department Today

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਅੱਜ ਮੱਛੀ ਪਾਲਣ ਵਿਭਾਗ ਵਿਕਾਸ ਦਾ ਦੌਰਾ ਕੀਤਾ

ਰੂਪਨਗਰ, 29 ਜੂਨ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਮੱਛੀ ਪਾਲਣ ਵਿਕਾਸ ਏਜੰਸੀ, ਕੱਟਲੀ, ਰੂਪਨਗਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹਨਾਂ ਨੇ ਮੱਛੀ ਪੂੰਗ ਫਾਰਮ, ਕੱਟਲੀ, ਰੂਪਨਗਰ ਵਿਖੇ ਚੱਲ ਰਹੀ ਮੱਛੀ ਦੀ ਬ੍ਰੀਡਿੰਗ ਦਾ ਨਿਰੀਖਣ ਕੀਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੱਛੀ ਪਾਲਣ ਦੇ ਖੇਤਰ ਵਿੱਚ ਨਵੀਂ ਫਲੈਗਸ਼ਿਪ ਸਕੀਮ “ਪ੍ਰਧਾਨ ਮੰਤਰੀ ਮੱਤਸਯਾ ਸੰਪਦਾ ਯੋਜਨਾ” ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਮੱਛੀ ਪਾਲਣ ਨਾਲ ਜੁੜੇ/ਜੁੜਨ ਦੇ ਇਛੁਕ ਲੋਕਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਰੋਜ਼ਗਾਰ ਦੇ ਵਸੀਲ ਉਪਲਬੱਧ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਮੱਛੀ ਪਾਲਣ ਨਾਲ ਜੁੜੀਆਂ ਕਈ ਗਤੀਵਿਧੀਆਂ ਨੂੰ ਸਬਸਿਡੀ ਦੀ ਸਹਾਇਤਾ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਸਹਾਇਕ ਡਾਇਰੈਕਟਰ ਮੱਛੀ ਪਾਲਣ ਰੂਪਨਗਰ ਸ. ਸੁਖਵਿੰਦਰ ਸਿੰਘ ਵਾਲੀਆਂ ਨੇ ਦੱਸਿਆ ਕਿ ਇਹ ਫਾਰਮ 25 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਇੱਥੇ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਲਈ ਕਿਸਾਨਾਂ/ਬੇਰੁਜ਼ਗਾਰ ਨੌਜਵਾਨਾਂ ਲਈ ਹਰ ਮਹੀਨੇ ਪੰਜ ਦਿਨਾਂ ਦੀ ਮੁਫਤ ਟ੍ਰੇਨਿੰਗ ਦਾ ਪ੍ਰਬੰਧ ਹੈ। ਇਸ ਦੇ ਨਾਲ ਹੀ ਮੱਛੀ ਪੂੰਗ ਫਾਰਮ ਕੱਟਲੀ ਵਿਖੇ ਸਰਕੂਲਰ ਹੈਚਰੀ ਵਿੱਚ ਇੰਡੀਊਸਡ ਬ੍ਰੀਡਿੰਗ ਰਾਹੀਂ ਮੱਛੀ ਪੂੰਗ ਦਾ ਉਤਪਾਦਨ ਕੀਤਾ ਜਾਂਦਾ ਹੈ। ਫਾਰਮ ਸੁਪਰਡੰਟ ਸ੍. ਜਤਿੰਦਰ ਸਿੰਘ ਗਿੱਲ ਨੇ ਮੱਛੀ ਪੂੰਗ ਦੀ ਪੈਦਾਵਾਰ ਤੋਂ ਲੈ ਕੇ ਸਪਲਾਈ ਤੱਕ ਦੀ ਪ੍ਰਕਿਰਿਆ ਨੂੰ ਵਿਸਥਾਰ ਪੂਰਵਕ ਦੱਸਿਆ ਅਤੇ ਕਿਹਾ ਕਿ ਮੱਛੀ ਪੂੰਗ ਫਾਰਮ, ਕੱਟਲੀ ਤੋਂ ਵਧੀਆ ਕੁਆਲਟੀ ਦਾ ਮੱਛੀ ਪੂੰਗ ਰਿਆਇਤੀ ਦਰਾਂ ਤੇ ਜ਼ਿਲ੍ਹਾ ਰੂਪਨਗਰ ਅਤੇ ਨਾਲ ਲਗਦੇ ਜਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੱਛੀ ਪਾਲਕਾਂ ਨੂੰ ਮੁਹੱਈਆ ਕਰਾਇਆ ਜਾਂਦਾ ਹੈ।

ਡਾ. ਪ੍ਰੀਤੀ ਯਾਦਵ ਨੇ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਪ੍ਰਧਾਨ ਮੰਤਰੀ ਮੱਤਸਯਾ ਸੰਪਦਾ ਯੋਜਨਾ” ਮੱਛੀ ਪਾਲਣ ਦੇ ਖੇਤਰ ਲਈ ਇਕ ਵਰਦਾਨ ਹੈ, ਕਿਉਂਕਿ ਇਹ ਸਕੀਮ ਨਾ ਸਿਰਫ ਮੱਛੀ ਪਾਲਕਾਂ ਬਲਕਿ ਮੱਛੀ ਵਿਕਰੇਤਾਵਾਂ ਅਤੇ ਮਛੇਰਿਆਂ ਲਈ ਵੀ ਲਾਭਕਾਰੀ ਹੈ। ਉਹਨਾਂ ਨੇ “ਪ੍ਰਧਾਨ ਮੰਤਰੀ ਮੱਤਸਯਾ ਸੰਪਦਾ ਯੋਜਨਾ” ਦੀ ਦੂਸਰੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਮੀਟਿੰਗ ਵਿੱਚ ਸਾਲ 2022-23 ਲਈ 497.00 ਲੱਖ ਰੁਪਏ ਦੇ ਬਜਟ ਦੀ ਪ੍ਰਵਾਨਗੀ ਦਿੱਤੀ ਜਿਸ ਨਾਲ ਜਿਲ੍ਹੇ ਵਿੱਚ ਮੱਛੀ ਪਾਲਣ ਦੇ ਖੇਤਰ ਨੂੰ ਹੋਰ ਪ੍ਰਫੁੱਲਿਤ ਕੀਤਾ ਜਾਵੇਗਾ। ਇਸ ਮੌਕੇ ਮੱਛੀ ਪ੍ਰਸਾਰ ਅਫਸਰ ਸ੍ਰੀ ਅਨਿਲ ਕੁਮਾਰ ਅਤੇ ਮੱਛੀ ਪਾਲਣ ਅਫਸਰ ਮਿਸ. ਅਮਰਦੀਪ ਕੌਰ ਵੀ ਮੌਜੂਦ ਸਨ। ਇਸ ਸਕੀਮ ਦਾ ਲਾਭ ਲੈਣ ਲਈ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ, ਟੈਲੀਫੋਨ ਨੰ: 01887-221151 ਅਤੇ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਕੱਟਲੀ, ਰੂਪਨਗਰ ਦੇ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।