Close

Deputy Commissioner Rupnagar started camps to conduct awareness campaign for straw management

Publish Date : 18/09/2023
Deputy Commissioner Rupnagar started camps to conduct awareness campaign for straw management

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ

ਡਿਪਟੀ ਕਮਿਸ਼ਨਰ ਰੂਪਨਗਰ ਵੱਲੋ ਪਰਾਲੀ ਦੇ ਪ੍ਰਬੰਧਨ ਲਈ ਜਾਗਰੁਕਤਾ ਮੁਹਿੰਮ ਚਲਾਉਣ ਲਈ ਕੈਂਪਾਂ ਦੀ ਸ਼ੁਰੂਆਤ ਕੀਤੀ

ਰੂਪਨਗਰ, 18 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਆਈ.ਏ.ਐਸ ਵਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਰਾਪ ਰੈਜੀਡਿਊਲ ਮੈਨੇਜਮੈਂਟ ਸਕੀਮ ਤਹਿਤ ਆਈ.ਈ.ਸੀ ਕੰਪੋਨੈਂਟ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਜਾਗਰੁਕਤਾ ਪੈਦਾ ਕਰਨ ਲਈ ਕੈਂਪਾਂ ਦੀ ਸ਼ੁਰੂਆਤ ਕੀਤੀ।

ਪਿੰਡ ਚੱਕਲਾ ਬਲਾਕ ਮੋਰਿੰਡਾ ਵਿਖੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾ ਰੂਪਨਗਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਅਤੇ ਲੋੜਵੰਦ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਜਾਗਰੁਕਤਾ ਮੁਹਿੰਮ ਚਲਾਈ ਗਈ ਹੈ।

ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਸੱਵਛ ਰੱਖਣ ਅਤੇ ਸਿਹਤਮੰਦ ਭਵਿੱਖ ਲਈ ਇਸ ਵਾਰ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਹਾਟ ਸਪਾਟ ਪਿੰਡਾਂ ਵਿੱਚ ਜਿਹੜੇ ਕਿਸਾਨ ਇਸ ਵਾਰ ਪਰਾਲੀ ਨੂੰ ਅੱਗ ਨਹੀ ਲਗਾਉਣਗੇ ਉਨ੍ਹਾਂ ਨੂੰ ਜਿਲਾ ਪ੍ਰਸ਼ਾਸਨ ਵੱਲੋ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਕੇ ਸਾੜਨ ਦੀ ਬਿਜਾਏ ਖੇਤਾਂ ਵਿੱਚ ਮਿਲਾ ਦੇਣਾ ਚਾਹੀਦਾ ਹੈ ਜਾਂ ਬੇਲਰ ਨਾਲ ਗੁੰਢਾ ਬਣਾਕੇ ਇੰਡਸਟ੍ਰੀ ਨੂੰ ਭੇਜਿਆ ਜਾ ਸਕਦੀਆ ਹਨ।ਇਸ ਕੈਂਪ ਦਾ ਸੰਚਾਲਨ ਡਾਂ ਰਣਜੋਧ ਸਿੰਘ ਖੇਤੀਬਾੜੀ ਅਫ਼ਸਰ ਰੂਪਨਗਰ ਵੱਲੋ ਕੀਤਾ ਗਿਆ। ਇਸ ਮੌਕੇ ਐਸ ਡੀ ਐਮ ਮੋਰਿੰਡਾ, ਜਿਲਾ ਸਿਖਲਾਈ ਅਫਸਰ ਅਮਰੀਕ ਸਿੰਘ, ਡਿਪਟੀ ਡਾਇਰੈਕਟਰ ਡੇਅਰੀ, ਸਹਾਇਕ ਬਾਗਬਾਨੀ ਅਫ਼ਸਰ, ਸੰਜੀਵ ਅਹੂੰਜਾ ਕੇ ਵੀ ਕੇ ਰੂਪਨਗਰ, ਪੁਸ਼ੂ ਪਾਲਣ ਵਿਭਾਗ ,ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਿਸਾਨਾਂ ਵਿਚ ਬਲਦੇਵ ਸਿੰਘ,ਮਲਕੀਤ ਸਿੰਘ ਚੱਕਲਾਂ, ਪਰਮਿੰਦਰ ਸਿੰਘ ਚਲਾਕੀ,ਦਲਜੀਤ ਸਿੰਘ ਚਲਾਕੀ, ਰਣਧੀਰ ਸਿੰਘ ਡਾਇਰੈਕਟਰ ਖੰਡ ਮਿੱਲ, ਮੇਜਰ ਸਿੰਘ ਤੋ ਇਲਾਵਾ ਵਿਭਾਗ ਦੇ ਕ੍ਰਿਸ਼ਨਾ ਨੰਦ ਖੇਤੀਬਾੜੀ ਅਫ਼ਸਰ, ਸੁਖਸਾਗਰ ਸਿੰਘ ਏ.ਡੀ.ੳ, ਪਵਿੱਤਰ ਸਿੰਘ ਏ ਐਸ ਆਈ ਵਗੈਰਾ ਹਾਜ਼ਰ ਸਨ।