Deputy Commissioner Rupnagar releases new year calendar of Deputy Commissioner’s Office Union
Publish Date : 01/01/2026
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਕੀਤਾ ਜਾਰੀ
ਰੂਪਨਗਰ, 01 ਜਨਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਯੂਨੀਅਨ ਵੱਲੋਂ ਨਵੇਂ ਸਾਲ ਮੌਕੇ ਤਿਆਰ ਕੀਤਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਯੂਨੀਅਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਰਮਚਾਰੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਾਮਨਾ ਕੀਤੀ ਕਿ ਨਵਾਂ ਸਾਲ ਸਾਰੇ ਕਰਮਚਾਰੀਆਂ ਲਈ ਸੁੱਖ-ਸ਼ਾਂਤੀ ਅਤੇ ਕਾਮਯਾਬੀ ਲੈ ਕੇ ਆਵੇ।
ਇਸ ਮੌਕੇ ਸਟੇਟ ਜੋਨਲ ਸਕੱਤਰ ਮਲਕੀਤ ਸਿੰਘ, ਸੁਪਰਡੈਂਟ ਐੱਸ.ਡੀ.ਐੱਮ. ਦਫ਼ਤਰ ਰੂਪਨਗਰ ਹਰਪਾਲ ਕੌਰ, ਸੀਨੀਅਰ ਸਹਾਇਕ ਕੰਵਲਜੀਤ ਸਿੰਘ, ਸੀਨੀਅਰ ਸਹਾਇਕ ਰਣਦੀਪ ਸਿੰਘ, ਸੀਨੀਅਰ ਸਹਾਇਕ ਦਿਨੇਸ਼ ਜੈਨ, ਕਲਰਕ ਪ੍ਰਭਜੋਤ ਸਿੰਘ, ਕਲਰਕ ਸੰਜੇ, ਕਲਰਕ ਹਰਜੀਤ ਸਿੰਘ ਅਤੇ ਕਲਰਕ ਨਿਤਿਨ ਸ਼ਰਮਾ ਵੀ ਹਾਜ਼ਰ ਸਨ।