Close

Deputy Commissioner reviewed horticultural activities for cultivation of leafy vegetables by hydroponic method

Publish Date : 31/03/2022
Deputy Commissioner Reviewed horticultural activities for cultivation of leafy vegetables by hydroponic method

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹਾਈਡ੍ਰੋਪੋਨਿਕ ਵਿਧੀ ਰਾਹੀਂ ਪੱਤਾ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਬਾਗਬਾਨੀ ਗਤੀਵਿਧੀਆਂ ਦਾ ਜਾਇਜ਼ਾ ਲਿਆ

ਕਿਸਾਨ ਪ੍ਰਿਤਪਾਲ ਸਿੰਘ ਤੇ ਪਰਮਜੀਤ ਸਿੰਘ ਦੀ ਕੀਤੀ ਸ਼ਲਾਘਾ

ਰੂਪਨਗਰ, 30 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਬਾਗਬਾਨੀ ਗਤੀਵਿਧੀਆਂ ਅਧੀਨ ਅਗਾਹਵਧੂ ਕਿਸਾਨਾਂ ਵਲੋਂ ਆਧੁਨਿਕ ਤਰੀਕੇ ਨਾਲ ਕੀਤੀ ਜਾ ਰਹੀ ਖੇਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵਲੋਂ ਬਲਾਕ ਨੂਰਪੁਰ ਬੇਦੀ ਦੇ ਪਿੰਡ ਨੰਗਲ ਵਿਖੇ ਸ੍ਰੀ ਪ੍ਰਿਤਪਾਲ ਸਿੰਘ ਵੱਲੋਂ ਹਾਈਡ੍ਰੋਪੋਨਿਕ ਵਿਧੀ ਰਾਹੀਂ ਕੀਤੀ ਜਾ ਰਹੀ ਪੱਤਾ ਸਬਜ਼ੀਆਂ ਦੀ ਕਾਸ਼ਤ ਦੇ ਯੁਨਿਟ ਅਤੇ ਸ੍ਰੀ ਪਰਮਜੀਤ ਸਿੰਘ ਵੱਲੋਂ ਕਾਸ਼ਤ ਕੀਤੀ ਜਾ ਰਹੀ ਸਟਰਾਬੇਰੀ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ।

ਸ਼੍ਰੀ ਪ੍ਰਿਤਪਾਲ ਸਿੰਘ ਵੱਲੋਂ ਦੱਸਿਆ ਕਿ ਉਸ ਵਲੋਂ ਇੱਕ ਏਕੜ ਪੌਲੀ ਹਾਊਸ ਵਿੱਚ ਖੀਰੇ ਅਤੇ ਸ਼ਿਮਲਾ ਮਿਰਚ ਦੀ ਖੇਤੀ ਕਰਦਾ ਹੈ ਅਤੇ ਨਾਲ ਹੀ ਬੰਦ ਕਮਰੇ ਵਿੱਚ ਏ.ਸੀ ਲਗਾ ਕੇ ਹਾਈਡ੍ਰੋਪੋਨਿਕ ਯੂਨਿਟ ਵਿਚ ਵਿਦੇਸ਼ੀ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਵਿੱਚ ਮਿੱਟੀ ਰਹਿਤ ਮੀਡੀਆ ਵਿਚ ਸਬਜ਼ੀਆ ਦੇ ਪੌਦਿਆਂ ਨੂੰ ਪਾਈਪਾਂ ਵਿਚ ਲਗਾ ਕੇ ਪਾਣੀ ਰਾਹੀਂ ਖੁਰਾਕੀ ਤੱਤ ਸਪਲਾਈ ਕੀਤੇ ਜਾਂਦੇ ਹਨ। ਇਸ ਵਿਧੀ ਰਾਹੀਂ ਉਨ੍ਹਾਂ ਵੱਲੋਂ ਵਿਦੇਸ਼ੀ ਪੱਤੇ ਵਾਲੀਆਂ ਸਬਜ਼ੀਆਂ ਸਾਰਾ ਸਾਲ ਉਗਾਈਆਂ ਜਾਂਦੀਆ ਹਨ ਜਿਨ੍ਹਾਂ ਵਿਚ ਲੈਟਿਊਸ ਮੁੱਖ ਫਸਲ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਸ ਵਲੋਂ ਇਹਨਾਂ ਸਬਜ਼ੀਆਂ ਦੀ ਸਪਲਾਈ ਫਾਰਮ ਕਲਟ ਬ੍ਰਾਂਡ ਹੇਠ ਚੰਡੀਗੜ੍ਹ ਅਤੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਦੀ ਸੁਪਰ ਮਾਰਕੀਟ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਆਨਲਾਈਨ ਮਾਰਕੀਟ ਚੈਨਲ ਵੀ ਬਣਾਇਆ ਗਿਆ ਹੈ ਜਿਸ ਰਾਹੀ ਉਪਭੋਗਤਾ ਆਪਣੀ ਮੰਗ ਸਿੱਧੇ ਤੌਰ ਤੇ ਭੇਜ ਦਿੰਦਾ ਹੈ।

ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀ ਪਰਮਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਉਸ ਵੱਲੋਂ 9 ਏਕੜ ਰਕਬੇ ਵਿੱਚ ਸਟਰਾਬੇਰੀ ਦੀ ਕਾਸ਼ਤ ਕੀਤੀ ਜਾਂਦੀ ਹੈ। ਬਾਗਬਾਨ ਵੱਲੋਂ ਦੱਸਿਆ ਗਿਆ ਕੀ ਉਨ੍ਹਾਂ ਵੱਲੋਂ ਇਸ ਸਾਲ ਸਟਰਾਬੈਰੀ ਦੀਆਂ 9 ਕਿਸਮਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਖਰਬੂਜਾ, ਡਰੈਗਨ ਫਰੂਟ ਅਤੇ ਐਵੋਕਾਡੋ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਉਸ ਵੱਲੋਂ ਪਿੰਡ ਦੀਆਂ ਔਰਤਾਂ ਨੂੰ ਪੱਕੇ ਤੌਰ ਤੇ ਰੁਜ਼ਗਾਰ ਦਿੱਤਾ ਗਿਆ ਹੈ ਜੋ ਕਿ ਸਟਰਾਬੈਰੀ ਦੇ ਬੂਟੇ ਲਗਾਉਣ ਤੋਂ ਲੈ ਕੇ ਪੈਕਿੰਗ ਤੱਕ ਦਾ ਸਾਰਾ ਕੰਮ ਕਰਦੀਆਂ ਹਨ। ਉਨ੍ਹਾਂ ਅੱਗੇ ਦਸਿਆ ਕਿ ਉਸ ਵਲੋਂ ਸਟਰਾਬੇਰੀ ਦੀ ਪੈਕਿੰਗ ਕਰਕੇ ਹੁਸ਼ਿਆਰਪੁਰ, ਜਲੰਧਰ, ਚੰਡੀਗੜ੍ਹ, ਨਵਾਂਸ਼ਹਿਰ, ਨੰਗਲ, ਮੋਹਾਲੀ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਨਾਲ ਲਗਦੇ ਇਲਾਕਿਆਂ ਵਿਚ ਵੀ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਛੋਟੇ ਪੱਧਰ ਤੇ ਸਟਰਾਬੈਰੀ ਦੀ ਪ੍ਰੋਸੈਸਿੰਗ ਵੀ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਮੰਗ ਅਨੁਸਾਰ ਜੈਮ, ਜੂਸ, ਬਰਫੀ ਅਤੇ ਲੱਡੂ ਵੀ ਤਿਆਰ ਕੀਤੇ ਜਾਂਦੇ ਹਨ। ਉਸ ਵੱਲੋਂ ਦੱਸਿਆ ਗਿਆ ਕਿ ਕਿਸਾਨ ਇਸ ਫ਼ਸਲ ਨਾਲ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਬਾਗ਼ਬਾਨ ਨੂੰ ਜ਼ਿਲ੍ਹੇ ਦੇ ਹੋਰ ਕਿਸਾਨਾਂ ਲਈ ਮਾਰਗ ਦਰਸ਼ਕ ਬਣ ਕੇ ਉਹਨਾਂ ਨੂੰ ਬਾਗਬਾਨੀ ਕਿਤੇ ਨਾਲ ਜੋੜਨ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।

ਬਾਗਬਾਨੀ ਵਿਕਾਸ ਅਫਸਰ ਨੂਰਪੁਰ ਬੇਦੀ ਸ੍ਰੀ ਯੁਵਰਾਜ ਭਾਰਦਵਾਜ ਵੱਲੋਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਵਿਭਾਗ ਵਲੋਂ ਸ਼੍ਰੀ ਪ੍ਰਿਤਪਾਲ ਸਿੰਘ ਨੂੰ ਪੌਲੀ ਹਾਊਸ ਵਿੱਚ ਡਰਿਪ ਵਿਧੀ ਰਾਹੀ ਖਾਦਾਂ ਦੀ ਵਰਤੋਂ ਕਰਨ ਲਈ ਅਤੇ ਪਰਮਜੀਤ ਸਿੰਘ ਨੂੰ ਸਟ੍ਰਾਬੇਰੀ ਦੇ ਬੂਟਿਆਂ, ਮਲਚਿੰਗ, ਲੋ-ਟਨਲ ਲਈ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਅਤੇ ਵਿਭਾਗੀ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਮਸ਼ਰੂਮ, ਬੀ ਕੀਪਿੰਗ ਅਤੇ ਹੋਰ ਬਾਗਬਾਨੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਦੌਰੇ ‘ਤੇ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਬਾਗਬਾਨੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਜ਼ਿਲ੍ਹੇ ਵਿਚ ਜੋ ਕਿਸਾਨ ਰਵਾਇਤੀ ਫਸਲਾਂ ਨੂੰ ਛੱਡ ਕੇ ਬਾਗਬਾਨੀ ਕਿੱਤੇ ਅਪਣਾ ਰਹੇ ਹਨ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ ਤਾਂ ਜੋ ਹੋਰ ਕਿਸਾਨਾਂ ਲਈ ਉਹ ਪ੍ਰੇਰਨਾ ਬਣ ਸਕਣ। ਉਨ੍ਹਾਂ ਵੱਲੋਂ ਖੁਸ਼ੀ ਪ੍ਰਗਟ ਕੀਤੀ ਗਈ ਅਜਿਹੇ ਕਿਸਾਨਾਂ ਦੇ ਯਤਨਾਂ ਸਦਕਾ ਰੂਪਨਗਰ ਜ਼ਿਲ੍ਹੇ ਦਾ ਨਾਮ ਉਭਰ ਕੇ ਆਉਂਦਾ ਹੈ।

ਅਖੀਰ ਵਿਚ ਸਹਾਇਕ ਡਾਇਰੈਕਟਰ ਬਾਗਬਾਨੀ ਰੂਪਨਗਰ ਸ੍ਰੀ ਗੁਰਜੀਤ ਸਿੰਘ ਬੱਲ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਕੀਤੇ ਦੌਰੇ ਲਈ ਧੰਨਵਾਦ ਕੀਤਾ ਗਿਆ ਅਤੇ ਵਿਭਾਗ ਵਲੋਂ ਬਾਗਬਾਨੀ ਕਿੱਤੇ ਨੂੰ ਜ਼ਿਲੇ ਵਿਚ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਸਬੰਧੀ ਵਿਸ਼ਵਾਸ ਦਵਾਇਆ ਗਿਆ। ਇਸ ਮੌਕੇ ਸ਼੍ਰੀ ਤਰਲੋਚਨ ਸਿੰਘ ਬਾਗਬਾਨੀ ਵਿਕਾਸ ਅਫਸਰ ਮੋਰਿੰਡਾ, ਸ੍ਰੀ ਚਤੁਰਜੀਤ ਸਿੰਘ ਰਤਨ, ਬਾਗਬਾਨੀ ਵਿਕਾਸ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਅਤੇ ਬਾਗਬਾਨੀ ਸਹਾਇਕ ਸ੍ਰੀ ਸੁਮੇਸ਼ ਕੁਮਾਰ ਵੀ ਹਾਜ਼ਰ ਸਨ।