Deputy Commissioner resolved the help sought for the wedding of a poor girl during the public hearing camp
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਜਣ ਸੁਣਵਾਈ ਕੈਂਪ ਦੌਰਾਨ ਗਰੀਬ ਲੜਕੀ ਦੇ ਵਿਆਹ ਮੌਕੇ ਮੰਗੀ ਮੱਦਦ ਦਾ ਕੀਤਾ ਹੱਲ
ਰੂਪਨਗਰ, 12 ਜੁਲਾਈ: ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਉਨਾਂ ਦੇ ਘਰਾਂ ਦੇ ਨੇੜੇ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਤਹਿਤ ਹੀ ਪਿਛਲੇ ਦਿਨੀ ਪਿੰਡ ਭਲਾਣ ਵਿਖੇ ਲਗਾਏ ਗਏ ਜਨ ਸੁਣਵਾਈ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਕੋਲ ਗਰੀਬ ਲੜਕੀ ਦੇ ਵਿਆਹ ਦੀ ਮੱਦਦ ਲਈ ਬੇਨਤੀ ਪ੍ਰਾਪਤ ਹੋਈ ਜਿਸ ਦਾ ਹੱਲ ਕਰਦਿਆਂ ਅੱਜ ਰੈਡ ਕਰਾਸ ਸੁਸਾਇਟੀ ਰੂਪਨਗਰ ਵੱਲੋਂ ਉਨਾਂ ਦੇ ਵਿਆਹ ਦੀ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤਹਿਤ ਮਦਦ ਲਈ ਸਾਜੋ ਸਮਾਨ ਦਿੱਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਜਰਨਲ ਸਰਦਾਰ ਅਰਵਿੰਦਰ ਪਾਲ ਸਿੰਘ ਸੋਮਲ ਦੱਸਿਆ ਕੀ ਸ਼੍ਰੀਮਤੀ ਲੀਲਾ ਦੇਵੀ ਵਾਸੀ ਪਿੰਡ ਭਲਾਨ ਵੱਲੋਂ 10 ਜੁਲਾਈ ਨੂੰ ਪਿੰਡ ਭਲਾਣ ਵਿੱਚ ਲਗਾਏ ਗਏ ਜਨ ਸੁਣਵਾਈ ਕੈਂਪ ਦੌਰਾਨ ਬੇਨਤੀ ਕੀਤੀ ਕਿ ਉਹਨਾਂ ਦੀ ਲੜਕੀ ਦਾ ਵਿਆਹ ਹੈ, ਪਰਿਵਾਰ ਬਹੁਤ ਹੀ ਗਰੀਬ ਵਰਗ ਵਿੱਚ ਹੈ ਅਤੇ ਲੀਲਾ ਦੇਵੀ ਬਿਮਾਰ ਹੋਣ ਦੇ ਕਾਰਨ ਲਗਾਤਾਰ ਡਾਇਲਸਿਸ ਹੋ ਰਹੇ ਹਨ ਘਰ ਦੇ ਹਾਲਾਤਾਂ ਨੂੰ ਦੇਖਦੇ ਲੜਕੀ ਦੇ ਵਿਆਹ ਲਈ ਮੱਦਦ ਦੀ ਅਪੀਲ ਕੀਤੀ ਸੀ।
ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਸੁਸਾਇਟੀ ਰੂਪਨਗਰ ਨੂੰ ਲੜਕੀ ਦੇ ਵਿਆਹ ਦੀ ਮੱਦਦ ਪ੍ਰਦਾਨਕਰਨ ਲਈ ਕਿਹਾ ਜਿਸ ਤਹਿਤ ਰੈੱਡ ਕਰਾਸ ਵਲੋਂ ਲਈ ਇਕ ਸਲਾਈ ਮਸ਼ੀਨ, ਘਰੇਲੂ ਵਰਤੋਂ ਲਈ ਬਰਤਨ, ਰਾਸ਼ਨ, ਅਤੇ ਸੂਟ ਆਦਿ ਦਿੱਤੇ ਗਏ।
ਇਸ ਮੌਕੇ ਰੈਡ ਕਰਾਸ ਸੁਸਾਇਟੀ ਮੈਂਬਰ ਐਡਵੋਕੇਟ ਡੀ ਐੱਸ ਦਿਓਲ, ਪਰਮਿੰਦਰ ਕੌਰ, ਕਿਰਨਪ੍ਰੀਤ ਗਿੱਲ, ਸੀਮਾ ਥਾਪਰ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।